ਅਨਪਛਾਤੇ ਆਪਣਾ ਮੋਟਰਸਾਈਕਲ ਛੱਡ ਰਿਟਾਇਰ ਕਰਨਲ ਦੀ ਕਾਰ ਚੋਰੀ ਕਰਕੇ ਹੋਏ ਫਰਾਰ

ਗੁਰਦਾਸਪੁਰ 13 ਜੂਨ ( ਅਸ਼ਵਨੀ ) :- ਤਿੰਨ ਅਨਪਛਾਤੇ ਵਿਅਕਤੀ ਰਿਟਾਇਰ ਕਰਨਲ ਦੀ ਕਾਰ ਚੋਰੀ ਕਰਕੇ ਲੈ ਗਏ ਤੇ ਆਪਣਾ ਮੋਟਰ-ਸਾਈਕਲ ਛੱਡ ਗਏ । ਰਿਟਾਇਰ ਕਰਨਲ ਸਰਬਜੀਤ ਸਿੰਘ ਗਰੇਵਾਲ਼ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਬਰਿਆਰ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਰਾਹੀਂ ਦਸਿਆਂ ਕਿ ਉਸ ਦੇ ਸੋਹਰਾ ਪਰਿਵਾਰ ਦੀ ਜ਼ਮੀਨ ਜਾਇਦਾਦ ਪਿੰਡ ਬਰਿਆਰ ਵਿੱਚ ਹੈ ਜਿਸ ਦੀ ਦੇਖ-ਭਾਲ਼ ਉਸ ਵੱਲੋਂ ਕੀਤੀ ਜਾਂਦੀ ਹੈ

Read More

UPDATED: ਬੀਪੀਈਓ ਨੀਰਜ ਕੁਮਾਰ ਨੇ ਚਾਰਜ ਸੰਭਾਲਿਆ, ਕੋਈ ਵੀ ਕੰਮ ਪੈਂਡਿੰਗ ਨਹੀਂ ਰਹਿਣ ਦਿੱਤਾ ਜਾਵੇਗਾ

ਗੁਰਦਾਸਪੁਰ 9 ਜੂਨ (ਅਸ਼ਵਨੀ ) : ਅੱਜ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨੀਰਜ ਕੁਮਾਰ ਨੇ ਬਲਾਕ ਗੁਰਦਾਸਪੁਰ 2 ਦਾ ਵਾਧੂ ਚਾਰਜ ਸੰਭਾਲ ਲਿਆ । ਚਾਰਜ ਸੰਭਾਲਣ ਸਮੇਂ ਉਨ੍ਹਾਂ ਨੇ ਬਲਾਕ ਦੇ ਸਮੂਹ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦਾ ਦਫ਼ਤਰ ਨਾਲ ਸਬੰਧਤ ਕੋਈ ਵੀ ਕੰਮ ਪੈਂਡਿੰਗ ਨਹੀਂ ਰਹਿਣ ਦਿੱਤਾ ਜਾਵੇਗਾ

Read More

ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਫਰੰਟ ਪੰਜਾਬ ਗੁਰਦਾਸਪੁਰ ਵਲੋਂ ਪੰਜਾਬ ਸਰਕਾਰ ਦਾ ਪੁਤਲਾ ਸਾੜਕੇ ਕੀਤਾ ਰੋਸ ਪ੍ਰਦਰਸ਼ਨ

ਗੁਰਦਾਸਪੁਰ 8 ਜੂਨ ( ਅਸ਼ਵਨੀ ) :- ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਦੇਖੀ ਕਰਨ ਤੇ ਪੰਜਾਬ ਯੂ ਟੀ ਅਤੇ ਪੈਨਸ਼ਨਰਜ਼ ਫਰੰਟ ਨੇ ਰੋਸ ਵਜੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਗੁਰੂ ਨਾਨਕ ਪਾਰਕ ਵਿਖੇ ਕੱਚੇ ਅਤੇ ਮਾਣ ਭੱਤਾ ਵਰਕਰਜ ਰੈਗੂਲਰ ਅਤੇ ਪੈਨਸ਼ਨਰਜ਼ ਫਰੰਟ ਦੇ ਅਹੁਦੇਦਾਰਾਂ ਨੇ ਹਰਜਿੰਦਰ ਸਿੰਘ ਵਡਾਲਾ ਬਾਂਗਰ , ਕੁਲਦੀਪ ਸਿੰਘ ਪੁਰੇਵਾਲ , ਸੋਮ ਸਿੰਘ , ਸਵਿੰਦਰ ਸਿੰਘ ਕਲਸੀ , ਅਨੇਕ ਚੰਦ ਪਾਹੜਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਤੇ ਰੋਸ ਪ੍ਰਗਟ ਕੀਤਾ।

Read More

ਦਵਾਈ ਲੈਣ ਗਏ ਪਰਿਵਾਰ ਦੇ ਘਰੋਂ ਲੱਖਾਂ ਰੁਪਏ ਨਕਦ ਅਤੇ ਗਹਿਣੇ ਚੋਰੀ

ਗੁਰਦਾਸਪੁਰ 8 ਜੂਨ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ ਅਧੀਨ ਪੈਂਦੇ ਪਿੰਡ ਨੋਸ਼ਿਹਰਾ ਡਾਟ ਵਸਨੀਕ ਜੋ ਦਵਾਈ ਲੈਣ ਲਈ ਗੁਰਦਾਸਪੁਰ ਗਏ ਹੋਏ ਸਨ ਦੇ ਘਰ ਲੱਖਾਂ ਰੁਪਏ ਅਤੇ ਗਹਿਣੇ ਚੋਰੀ ਹੋ ਜਾਣ ਦੇ ਮਾਮਲੇ ਵਿੱਚ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਤਰਲੋਕ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਨੋਸ਼ਿਹਰਾ ਨੇ ਪੁਲਿਸ ਪਾਸ ਦਰਜ ਕਰਵਾਏ ਬਿਆਨ ਰਾਹੀਂ ਦਸਿਆਂ ਕਿ ਬੀਤੇ ਦਿਨ ਕਰੀਬ 9 ਵਜੇ ਉਹ ਆਪਣੀ ਪਤਨੀ ਤੇ ਮਾਤਾ ਦੇ ਨਾਲ ਦਵਾਈ ਲੈਣ ਲਈ ਗੁਰਦਾਸਪੁਰ ਗਿਆ ਸੀ । ਕਰੀਬ 1.30 ਵਜੇ ਜਦੋਂ ਉਹ ਵਾਪਿਸ ਆਪਣੇ ਘਰ ਆਏ ਤਾਂ ਵੇਖਿਆਂ ਕਿ ਘਰ ਦਾ ਪਿਛੱਲਾ ਦਰਵਾਜ਼ਾ ਟੁੱਟਾਂ ਹੋਇਆਂ ਸੀ ਅਤੇ ਸਟੋਰ ਦਾ ਦਰਵਾਜ਼ਾ ਖੁਲਾ ਸੀ ਸਟੋਰ ਅੰਦਰ ਪਏ ਟਰੰਕ ਦਾ ਦਾ ਤਾਲਾ ਟੁੱਟਾਂ ਹੋਇਆਂ ਸੀ ਅਤੇ ਸਮਾਨ ਏਧਰ ਉਧਰ ਖਿੱਲਰਿਆ ਪਿਆਂ ਸੀ ਟਰੰਕ ਨੂੰ ਚੈੱਕ ਕੀਤਾ ਜਿਸ ਵਿੱਚੋਂ 1.50 ਲੱਖ ਰੁਪਏ ਅਤੇ ਸੋਨੇ ਦੇ ਗਹਿਨੇ ਗਾਇਬ ਸਨ ਉਹਨਾਂ ਨੂੰ ਯਕੀਨ ਹੈ ਕਿ ਇਹ ਚੋਰੀ ਰਮਨਪ੍ਰੀਤ ਸਿੰਘ ਵਾਸੀ ਪਿੰਡ ਨੋਸ਼ਿਹਰਾ ਨੇ ਕੀਤੀ ਹੈ । ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ ਨੇ ਦਸਿਆਂ ਕਿ ਤਰਲੋਕ ਸਿੰਘ ਵੱਲੋਂ ਦਿੱਤੇ ਬਿਆਨ ਤੇ ਮਾਮਲਾ ਦਰਜ ਕਰਕੇ ਅੱਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।

Read More

ਪਿਤਾ-ਧੀ ਦਾ ਪਵਿੱਤਰ ਰਿਸ਼ਤਾ ਹੋਇਆ ਤਾਰ-ਤਾਰ , ਨਬਾਲਗ਼ ਧੀ ਦੀ ਸ਼ਿਕਾਇਤ ਤੇ ਪਿਤਾ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ

ਗੁਰਦਾਸਪੁਰ 8 ਜੂਨ ( ਅਸ਼ਵਨੀ ) :- ਪਿਤਾ-ਧੀ ਦਾ ਪਵਿੱਤਰ ਰਿਸ਼ਤਾ ਉਸ ਵੇਲੇ ਤਾਰ-ਤਾਰ ਹੋ ਗਿਆ ਜਦੋਂ ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਦੀਨਾ ਨਗਰ ਦੀ ਪੁਲਿਸ ਵੱਲੋਂ ਇਕ ਨਬਾਲਗ਼ ਲੜਕੀ ਦੀ ਸ਼ਿਕਾਇਤ ਤੇ ਉਸ ਦੇ ਹੀ ਪਿਤਾ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ । 14 ਸਾਲ ਦੀ ਨਬਾਲਗ਼ ਲੜਕੀ ਨੇ ਪੁਲਿਸ ਸਟੇਸ਼ਨ ਦੀਨਾ ਨਗਰ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਪਿਤਾ ਫੋਜ ਵਿੱਚ ਨੋਕਰੀ ਕਰਦਾ ਹੈ ਅਤੇ ਜਦੋਂ ਵੀ ਛੁੱਟੀ ਆਉਂਦਾਂ ਸੀ ਤਾਂ ਉਸ ਨਾਲ ਜ਼ਬਰਦਸਤੀ ਸ਼ਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਸੀ ਅਤੇ ਉਸ ਦੇ ਨਾਲ ਗਲਤ ਹਰਕਤਾਂ ਕਰਦਾ ਸੀ ਜਦ ਵੀ ਉਹ ਅਜਿਹਾ ਕਰਨ ਤੋ ਰੋਕਦੀ ਤਾਂ ਉਸ ਦਾ ਪਿਤਾ ਉਸ ਨੂੰ ਧਮਕੀਆਂ ਦੇਂਦਾ ਸੀ ਕਿ ਜੇਕਰ ਕਿਸੇ ਨੂੰ ਇਸ ਬਾਰੇ ਦਸਿਆਂ ਤਾਂ ਉਸ ਨੂੰ ਮਾਰ ਦੇਵੇਗਾ । ਬੀਤੀ 7 ਜੂਨ ਨੂੰ ਉਸ ਦੀ ਮਾਤਾ ਰਸੋਈ ਵਿੱਚ ਕੰਮ ਕਰ ਰਹੀ ਸੀ ਤੇ ਉਹ ਕਮਰੇ ਵਿੱਚ ਇਕੱਲੀ ਸੀ ਤਾਂ ਉਸ ਦਾ ਪਿਤਾ ਕਮਰੇ ਅੰਦਰ ਆ ਗਿਆ ਤੇ ਉਸ ਨੂੰ ਕੱਪੜੇ ਉਤਾਰਣ ਲਈ ਕਹਿਣ ਲੱਗ ਪਿਆਂ ਤੇ ਉਸ ਨੂੰ ਗੱਲਤ ਤਰੀਕੇ ਦੇ ਨਾਲ ਛੂਹਣਾ ਸ਼ੁਰੂ ਕਰ ਦਿੱਤਾ ਜਦੋ ਉਸ ਨੇ ਇਹ ਸਭ ਕਰਨ ਤੋਂ ਆਪਣੇ ਪਿਤਾ ਨੂੰ ਰੋਕਿਆਂ ਤਾਂ ਉਸ  ਦੇ ਪਿਤਾ ਨੇ ਉਸ ਨੂੰ ਮਾਰਣਾ ਸ਼ੁਰੂ ਕਰ ਦਿੱਤਾ । ਸਬ ਇੰਸਪੈਕਟਰ ਰਜਨੀ ਬਾਲਾ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦਸਿਆਂ ਪੀੜਤ ਲੜਕੀ ਦੇ ਬਿਆਨ ਤੇ ਉਸ ਦੇ ਪਿਤਾ ਦੇ ਵਿਰੁੱਧ ਧਾਰਾ 376 , 506 , 311 ਅਤੇ ਪੈਸਕੋ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।

Read More

BREAKING.. ਨਾਟਕੀ ਢੰਗ ਨਾਲ ਬੰਧਕ ਬਨਾ ਕੇ ਲੁਟੇਰੇ 25.5 ਤੋਲੇ ਸੋਨੇ ਦੇ ਗਹਿਣੇ,4 ਲੱਖ ਰੁਪਏ ਅਤੇ 7 ਮੋਬਾਇਲ ਲੁੱਟ ਕੇ ਹੋਏ ਫ਼ਰਾਰ

ਗੁਰਦਾਸਪੁਰ 3 ਜੂਨ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਦੀਨਾ ਨਗਰ ਦੇ ਪਿੰਡ ਡੀਡਾ ਸਾਂਹਸੀਆਂ ਵਿਖੇ ਨਾਟਕੀ ਢੰਗ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਬੰਧਕ ਬਨਾ ਕੇ ਅਨਪਛਾਤੇ ਲੁਟੇਰੇ 25.5 ਤੋਲੇ ਸੋਨੇ ਦੇ ਗਹਿਣੇ ,4 ਜੋੜੇ ਸ਼ਕੰਤਲਾ ਚਾਂਦੀ,4 ਲੱਖ ਨਕਦੀ ਅਤੇ 7 ਮੋਬਾਇਲ ਲੁੱਟ ਕੇ ਹੋਏ ਫ਼ਰਾਰ ਹੋ ਗਏ ।

Read More

UPDATED: ਐੱਨ.ਟੀ.ਐਸ.ਈ. ਦੀ ਮੁੱਢਲੀ ਪ੍ਰੀਖਿਆ ਅੱਜ , ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਮਹੀਨਾਵਾਰ ਵਜ਼ੀਫ਼ਾ ਮਿਲੇਗਾ : ਹਰਪਾਲ ਸਿੰਘ ਸੰਧਾਵਾਲੀਆ *

ਗੁਰਦਾਸਪੁਰ 30 ਮਈ (ਅਸ਼ਵਨੀ  ) *

 ਐੱਨ.ਟੀ.ਐਸ.ਈ. ਦੀ ਅੱਜ ਆਨ-ਲਾਈਨ ਹੋਣ ਵਾਲੀ ਮੁੱਢਲੀ ਪ੍ਰੀਖਿਆ ਵਿੱਚ ਦੱਸਵੀਂ ਦੇ ਸੌ ਫ਼ੀਸਦੀ ਵਿਦਿਆਰਥੀ ਸ਼ਮੂਲੀਅਤ ਕਰਨਗੇ। ਉਪਰੋਕਤ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਨੇ ਦੱਸਿਆ ਕਿ ਇਹ ਮੁੱਢਲਾ ਟੈਸਟ ਐਸ.ਸੀ.ਈ.ਆਰ.ਟੀ. ਵੱਲੋਂ ਲਿਆ ਜਾਵੇਗਾ ਅਤੇ ਇਸ ਟੈਸਟ

Read More

ਸਲਾਮ… ਤਿਰੰਗੇ ‘ਚ ਲਿਪਟਿਆ ਘਰ ਪੁਹੰਚਿਆ ਸ਼ਹੀਦ ਸਿਪਾਹੀ ਪ੍ਰਗਟ ਸਿੰਘ,ਦੋ ਭੈਣਾਂ ਦੇ ਇਕਲੌਤੇ ਭਰਾ ਦਾ ਸੈਨਿਕ ਸਨਮਾਣ ਨਾਲ ਹੋਇਆਂ ਅੰਤਿਮ ਸੰਸਕਾਰ

ਗੁਰਦਾਸਪੁਰ 9 ਮਈ ( ਅਸ਼ਵਨੀ ) : 25 ਅਪ੍ਰੈਲ ਨੂੰ ਸੰਸਾਰ ਦੇ ਸਭ ਤੋਂ ਉੱਚੇ ਗਲੇਸ਼ੀਅਰ ਵਿੱਚ ਆਏ ਬਰਫੀਲੇ ਤੁਫ਼ਾਨ ਕਾਰਨ ਪੰਜਾਬ ਦੀ 21 ਪੰਜਾਬ ਯੂਨਿਟ ਦੇ ਤਿੰਨ ਜਵਾਨ ਜਿਲਾ ਬਰਨਾਲਾ ਦੇ ਪਿੰਡ ਕਰਮਗੜ ਦਾ ਸਿਪਾਹੀ ਅਮਰਦੀਪ ਸਿੰਘ , ਜਿਲਾ ਮਾਨਸਾ ਦੇ ਪਿੰਡ ਹਾਕਮਵਾਲਾ ਦੇ ਸਿਪਾਹੀ ਪ੍ਰਭਜੋਤ ਸਿੰਘ ਦੇ ਨਾਲ ਕੱਸਬਾ ਕਲਾਨੋਰ ਦੇ ਪਿੰਡ ਦਬੁਰਜੀ ਦਾ 24 ਸਾਲ ਉਮਰ ਦਾ ਸਿਪਾਹੀ ਪ੍ਰਗਟ ਸਿੰਘ ਵੀ ਬਰਫ਼ੀਲੇ ਤੁਫ਼ਾਨ ਦੀ ਚਪੇਟ ਵਿੱਚ ਆ ਗਿਆ ਸੀ

Read More

ਹੈਰੋਇਨ,ਲਾਹਣ,ਚੋਰੀ ਦੇ ਮੋਟਰ-ਸਾਈਕਲ ਅਤੇ ਨਜਾਇਜ ਸ਼ਰਾਬ ਸਮੇਤ ਤਿੰਨ ਔਰਤਾਂ ਤੇ ਇਕ ਵਿਅਕਤੀ ਕਾਬੂ

ਗੁਰਦਾਸਪੁਰ 8 ਮਈ ( ਅਸ਼ਵਨੀ  ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ ਤਿੰਨ ਅੋਰਤਾ ਨੂੰ 4 ਗ੍ਰਾਮ 900 ਮਿਲੀ ਗ੍ਰਾਮ ਹੈਰੋਇਨ , 80 ਕਿੱਲੋ ਲਾਹਣ , 22500 ਐਮ ਐਲ ਨਜਾਇਜ ਸ਼ਰਾਬ ਅਤੇ ਇਕ ਵਿਅਕਤੀ ਨੂੰ ਚੋਰੀ ਦੇ ਮੋਟਰ-ਸਾਈਕਲ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
       

Read More

LATEST.. ਡੀ ਜੀ ਪੰਜਾਬ ਵਲੋਂ ਡਿਊਟੀ ਦੌਰਾਨ ਲੋਕਾਂ ਨਾਲ ਬਦਸਲੂਕੀ ਕਰਨ ਵਾਲੇ ਏ ਐਸ ਆਈ ਨੂੰ ਡੀਮੋਟ ਕਰ ਬਣਾਇਆ ਹਵਲਦਾਰ

ਬਟਾਲਾ, 7 ਮਈ(ਅਸ਼ਵਨੀ) : ਬਟਾਲਾ ਪੁਲਿਸ ਦੇ ਏ.ਐਸ.ਆਈ ਦਾ ਇੱਕ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ,ਜਿਸ ਵਿੱਚ ਏ ਐਸ ਆਈ ਲੋਕਾਂ ਨਾਲ ਬਦਸਲੂਕੀ ਕਰਦਾ ਨਜ਼ਰ ਆ ਰਿਹਾ ਸੀ। ਇੰਝ ਲੱਗਦਾ ਹੈ ਕਿ ਉਸ ਨੇ ਸ਼ਰਾਬ ਨਾਲ ਟੱਲੀ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਐੱਸ.ਐੱਸ.ਪੀ. ਰਛਪਾਲ ਸਿੰਘ ਨੇ ਦੋਸ਼ੀ ਏ.ਐਸ.ਆਈ ਨੂੰ ਸਸਪੈਂਡ ਕਰ ਦਿੱਤਾ। ਬਾਅਦ ਵਿਚ ਪੰਜਾਬ ਪੁਲਿਸ ਦੇ ਡੀ. ਜੀ.ਪੀ ਨੇ ਵੱਡੀ ਕਾਰਵਾਈ ਕਰਦੇ ਹੋਏ ਏ.ਐੱਸ.ਆਈ.ਰਛਪਾਲ ਸਿੰਘ ਨੂੰ ਹੈੱਡ ਕਾਂਸਟੇਬਲ ਵਜੋਂ ਡਿਮੋਟ ਕਰ ਦਿੱਤਾ ਗਿਆ ਹੈ।

Read More

ਪ੍ਰਾਇਮਰੀ ਕਾਡਰ ਦੇ ਅਧਿਆਪਕਾਂ ਦੀਆਂ ਬਦਲੀਆਂ ਨੂੰ ਲਾਗੂ ਕਰਨ ਦੀ ਮਿਤੀ ਪੰਜਵੀਂ ਵਾਰ ਅੱਗੇ ਪਾਉਣਾ ਵਿਭਾਗ ਦੀ ਘੋਰ ਨਲਾਇਕੀ : ਡੀਟੀਐਫ

ਗੁਰਦਾਸਪੁਰ 7 ਮਈ ( ਅਸ਼ਵਨੀ ) : ਡੈਮੋਕਰੇਟਿਕ ਟੀਚਰਜ਼ ਫਰੰਟ (ਡੀਟੀਐਫ) ਪੰਜਾਬ ਨੇ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦਾ ਦਾਖਲਾ ਸੈਕੰਡਰੀ ਸਕੂਲਾਂ ਵਿੱਚ ਕਰਨ ਦੀ ਪ੍ਰਕਿਰਿਆ ਸਬੰਧੀ ਸਿੱਖਿਆ ਵਿਭਾਗ ਵਲੋਂ ਕੀਤੇ ਜਾ ਰਹੇ ਪ੍ਰਚਾਰ ਨੂੰ ਉਜਾੜੇ ਦਾ ਸਿੱਧਾ ਨਿਸ਼ਾਨਾ ਬਨਣ ਜਾ ਰਹੇ ਪ੍ਰਾਇਮਰੀ ਅਧਿਆਪਕਾਂ ਅਤੇ ਪੰਜਾਬ ਦੇ ਹੋਰਨਾਂ ਇਨਸਾਫ ਪਸੰਦ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਪ੍ਰਾਇਮਰੀ ਕਾਡਰ ਦੇ ਅਧਿਆਪਕਾਂ ਦੀਆਂ ਬਦਲੀਆਂ ਨੂੰ ਲਾਗੂ ਕਰਨ ਦੀ ਮਿਤੀ ਪੰਜਵੀਂ ਵਾਰ ਅੱਗੇ ਪਾਉਣ ਦੀ ਵੀ ਸਖਤ ਨਿਖੇਧੀ ਕੀਤੀ ਹੈ।

Read More

ਧਮਕੀਆਂ ਤੋਂ ਪ੍ਰੇਸ਼ਾਨ ਵਿਅਕਤੀ ਵੱਲੋਂ ਜ਼ਹਿਰੀਲੀ ਦਵਾਈ ਖਾ ਕੇ ਜੀਵਨ ਲੀਲਾ ਸਮਾਪਤ,ਪੰਜ ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਗੁਰਦਾਸਪੁਰ 6 ਮਈ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਸਦਰ ਦੇ ਪਿੰਡ ਨਿਉ ਹਯਾਤ ਨਗਰ ਕਲੋਨੀ ਵਸਨੀਕ ਇਕ ਵਿਅਕਤੀ ਵੱਲੋਂ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਖਾ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦੇ ਦੋਸ਼ ਵਿੱਚ ਮਿ੍ਰਤਕ ਵਿਅਕਤੀ ਦੀ ਪਤਨੀ ਦੇ ਬਿਆਨਾਂ ਤੇ ਪੰਜ ਵਿਅਕਤੀਆਂ ਵਿਰੁੱਧ ਮਾਮਲਾ ਦਰਜ  ਕੀਤਾ ਗਿਆ ਹੈ ।

Read More

ਸ਼ਰਾਬ ਪੀ ਕੇ ਇਕ ਦੂਜੇ ਨੂੰ ਮਜ਼ਾਕ ਵਿੱਚ ਗਾਲਾ ਕਢੱਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਨੇੜੇ ਤੋਂ ਲੰਘ ਰਹੇ ਵਿਅਕਤੀ ਨੇ ਸਾਥੀਆਂ ਸਮੇਤ ਹੱਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ

ਗੁਰਦਾਸਪੁਰ 6 ਮਈ ( ਅਸ਼ਵਨੀ ) :- ਇਕੱਠੇ ਬੈਠ ਕੇ ਸ਼ਰਾਬ ਪੀਂਦੇ ਹੋਏ ਇਕ ਦੂਜੇ ਨੂੰ ਮਜ਼ਾਕ-ਮਜ਼ਾਕ ਵਿੱਚ ਗੱਲਾਂ ਕੱਢਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਇਕ ਵਿਅਕਤੀ ਦੀ ਮੋਤ ਹੋ ਗਈ ਤੇ ਦੋ ਜਖਮੀ ਹੋ ਗਏ । ਇਸ ਸੰਬੰਧ ਵਿੱਚ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Read More

ਰੇਲਵੇ ਸਟੇਸ਼ਨ ਕਿਸਾਨ ਮੋਰਚੇ ਤੇ 134 ਵੇਂ ਜੱਥੇ ਨੇ ਭੁੱਖ-ਹੜਤਾਲ ਰੱਖੀ,ਕੇਂਦਰ ਤੇ ਪੰਜਾਬ ਸਰਕਾਰ ਦੀ ਕਰੋਨਾ ਬਹਾਨੇ ਲਾਕਡਾਉਨ ਕਰਕੇ ਮਜਦੁਰਾਂ ਤੇ ਦੁਕਾਨਦਾਰਾਂ ਨਾਲ ਖਿਲਵਾੜ ਕਰਨ ਦੀ ਨੀਤੀ ਨਿਖੇਧੀ ਯੋਗ : ਆਗੂ

ਗੁਰਦਾਸਪੁਰ 5 ਮਈ ( ਅਸ਼ਵਨੀ ) :- ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਚੱਲ ਰਹੇ ਪੱਕੇ ਕਿਸਾਨ ਮੋਰਚੇ ਉੱਪਰ ਅੱਜ ਪੰਜਾਬ ਕਿਸਾਨ ਯੂਨੀਅਨ ਵੱਲੋਂ ਅਸ਼ਵਨੀ ਕੁਮਾਰ ਲੱਖਣਕਲਾਂ , ਗੁਰਦੀਪ ਸਿੰਘ ਕਮਾਲਪੁਰ , ਅਜੀਤ ਸਿੰਘ ਬੱਲ , ਮਹਿੰਦਰ ਸਿੰਘ ਲੱਖਣਖੁਰਦ ਤੇ ਪਲਵਿੰਦਰ ਸਿੰਘ ਘਰਾਲ਼ਾਂ ਨੇ 134 ਵੇਂ ਜੱਥੇ ਵਜੋਂ ਭੁੱਖ-ਹੜਤਾਲ ਰੱਖੀ ।
                       

Read More

ਵੱਡੀ ਖ਼ਬਰ LATEST: ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਕਲਾਕਾਰ , ਲੇਖਕ ਤੇ ਡਾਇਰੇਕਟਰ ਸੁਖਜਿੰਦਰ ਸ਼ੇਰਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ

ਜਲੰਧਰ / ਯੁਗਾਂਡਾ : ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਕਲਾਕਾਰ , ਲੇਖਕ ਤੇ ਡਾਇਰੇਕਟਰ ਸੁਖਜਿੰਦਰ ਸ਼ੇਰਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਓਹਨਾ ਅਫ਼ਰੀਕੀ ਮੁਲਕ ਯੁਗਾਂਡਾ ਚ ਆਖਰੀ ਸਾਹ ਲਿਆ।  ਕੁੱਝ ਦਿਨ ਪਹਿਲਾਂ ਉਹ ਅਚਾਨਕ ਬਿਮਾਰ ਹੋ ਗਏ ਜਿਸ ਕਾਰਣ ਉਨ੍ਹਾਂ ਦੀ ਮੌਤ ਹੋ ਗਈ।  

ਗੌਰਤਲਬ ਹੈ ਕਿ ਸੁਖਜਿੰਦਰ ਸ਼ੇਰਾ ਦੀ ਪਹਿਲੀ ਫ਼ਿਲਮ

Read More

ਗੁਰਦਾਸਪੁਰ ਦੇ ਵਸਨੀਕ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ

ਗੁਰਦਾਸਪੁਰ 4 ਮਈ ( ਅਸ਼ਵਨੀ ) :- ਗੁਰਦਾਸਪੁਰ ਨਿਵਾਸੀ ਇਕ ਨੌਜਵਾਨ, ਜੋ ਕੈਨੇਡਾ ’ਚ ਬੀਤੇ ਲਗਭਗ ਚਾਰ ਸਾਲ ਤੋਂ ਰਹਿ ਰਿਹਾ ਸੀ, ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਾਹਿਲ ਕਪੂਰ (31) ਪੁਤਰ ਸੰਦੀਪ ਕਪੂਰ ਨਿਵਾਸੀ ਗੁਰਦਾਸਪੁਰ ਦੇ ਤੋਂਰ ਤੇ ਹੋਈ ਹੈ। ਮ੍ਰਿਤਕ ਦੇ ਪਿਤਾ ਸੰਦੀਪ ਕਪੂਰ ਅਨੁਸਾਰ ਸਾਹਿਲ ਉਨਾਂ ਦਾ ਇਕਲੌਤਾ ਮੁੰਡਾ ਸੀ।

Read More

Breaking News : Updated:: ਕੋਵਿਡ-19:ਜਿਲਾ ਮੈਜਿਸਟ੍ਰੇਟ ਵਲੋਂ 15 ਮਈ ਤਕ ਹੋਰ ਪਾਬੰਦੀਆਂ ਦੇ ਹੁਕਮ ਜਾਰੀ

ਹੁਸ਼ਿਆਰਪੁਰ, 02 ਮਈ: ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜਰ ਪੰਜਾਬ ਸਰਕਾਰ ਦੇ ਗ੍ਰਹਿ ਅਤੇ ਨਿਆਂ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਲਗਾਤਾਰਤਾ ਵਿਚ ਜਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਐਤਵਾਰ ਸ਼ਾਮ ਨੂੰ ਪਹਿਲਾਂ ਤੋਂ ਜਾਰੀ ਹਦਾਇਤਾਂ/ਪਾਬੰਦੀਆਂ ਦੇ ਨਾਲ-ਨਾਲ 15 ਮਈ ਤਕ ਹੋਰ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ।

Read More

LATEST.. ਚੋਰੀ ਦੇ 3 ਮੋਟਰਸਾਈਕਲਾਂ ਸਣੇ ਇੱਕ ਕਾਬੂ

ਗੁਰਦਾਸਪੁਰ 29 ਅਪ੍ਰੈਲ (ਚੌਧਰੀ) : ਐਸ.ਐਸ.ਪੀ ਸਾਹਿਬ ਗੁਰਦਾਸਪੁਰ ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਤੇ ਐਸ,ਪੀ,ਡੀ ਹਰਵਿੰਦਰ ਸਿੰਘ ਸੰਧੂ, ਡੀ.ਐਸ.ਪੀ ਡੀ ਰਾਜੇਸ਼ ਕੁਮਾਰ ਦੀ ਅਗਵਾਈ ਵਿੱਚ ਇੰਨਸਪੈਕਟਰ ਵਿਸ਼ਵ ਨਾਥ ਇੰਨ ਸੀ.ਆਈ.ਏ ਸਟਾਫ ਗੁਰਦਾਸਪੁਰ ਨੇ ਦੱਸਿਆ ਕਿ ਏ.ਐਸ.ਆਈ ਰਵਿੰਦਰ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਗਸ਼ਤ ਬਾ ਤਲਾਸ਼ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਪਿੰਡ ਨਬੀਪੁਰ ਬਾਈਪਾਸ ਚੌਂਕ ਲਾਗੇ ਪੁੱਜਣ ਤੇ ਇੱਕ ਇਤਲਾਹ ਮਿਲੀ ਕਿ ਮੁਮੀਰ ਪੁੱਤਰ ਮੁਹੱਮਦ ਸ਼ਫੀ ਜੋ ਲੋਹੇ ਵਾਲਾ ਪੁੱਲ ਨਹਿਰ ਧਾਰੀਵਾਲ ਦਾ ਰਹਿਣ ਵਾਲਾ ਹੈ ਮੋਟਰ ਸਾਈਕਲ ਚੋਰੀ ਕਰਨ ਤੇ ਵੇਚਣ ਦਾ ਆਦੀ ਹੈ

Read More

ਵੱਡੀ ਖਬਰ.. ਕੋਰੋਨਾ ਦੇ ਦੌਰ ‘ਚ ਨਿਉਜੀਲੈਂਡ ਭਾਰਤ ਦੀ ਮਦਦ ਲਈ ਅੱਗੇ ਆਇਆ, ਇੱਕ ਮਿਲੀਅਨ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ

ਗੁਰਦਾਸਪੁਰ 28 ਅਪ੍ਰੈਲ ( ਅਸ਼ਵਨੀ ) :- ਕਰੋਨਾ ਮਹਾਂਮਾਰੀ ਦੇ ਵੱਧਦੇ ਹੋਏ ਸੰਕਟ ਦੇ ਸਮੇਂ ਵਿੱਚ ਨਿਉਜੀਲੈਂਡ ਦੀ ਸਰਕਾਰ ਨੇ ਭਾਰਤ ਨੂੰ ਹਰ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ । ਸ਼ੋਸ਼ਲ ਮੀਡੀਆ ਤੇ ਪ੍ਰਕਾਸ਼ਿਤ ਰਿਪੋਰਟਾਂ ਤੋਂ ਹਾਸਲ ਹੋਈ ਜਾਣਕਾਰੀ ਅਨੁਸਾਰ ਨਿਉਜੀਲੈਂਡ ਦੀ ਵਿਦੇਸ਼ ਮੰਤਰੀ ਨਾਨਾਈਆ ਮਾਹੂਟਾ ਨੇ ਐਲਾਨ ਕੀਤਾ ਹੈ

Read More

ਚੋਰੀ ਦੇ ਮੋਟਰ-ਸਾਈਕਲ , ਨਸ਼ੇ ਵਾਲ਼ੀਆਂ ਗੋਲ਼ੀਆਂ ਅਤੇ ਨਜਾਇਜ ਸ਼ਰਾਬ ਸਮੇਤ ਪੰਜ ਕਾਬੂ

ਗੁਰਦਾਸਪੁਰ 27 ਅਪ੍ਰੈਲ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ ਚੋਰੀ ਦੇ ਮੋਟਰ-ਸਾਈਕਲ , 170 ਨਸ਼ੇ ਵਾਲੀਆ ਗੋਲ਼ੀਆਂ ਅਤੇ 30 ਹਜ਼ਾਰ ਐਮ ਐਲ ਨਜਾਇਜ ਸ਼ਰਾਬ  ਸਮੇਤ ਪੰਜ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ । 
                         

Read More

ਆਬਕਾਰੀ ਵਿਭਾਗ ਵੱਲੋਂ ਪਿੰਡਾਂ ਵਿੱਚ ਛਾਪੇਮਾਰੀ,ਵੱਡੀ ਮਾਤਰਾ ‘ਚ ਸ਼ਰਾਬ ਬਰਾਮਦ

ਗੁਰਦਾਸਪੁਰ,26 ਅਪ੍ਰੈਲ (ਅਸ਼ਵਨੀ) : ਰਾਜਵਿੰਦਰ ਕੌਰ ਬਾਜਵਾ , ਸਹਾਇਕ ਕਮਿਸ਼ਨਰ (ਆਬਕਾਰੀ) ਗੁਰਦਾਸਪੁਰ ਰੇਂਜ,ਗੁਰਦਾਸਪੁਰ ਦੇ ਦਿਸ਼ਾਂ ਨਿਰਦੇਸ਼ਾਂ ਤੇ ਕਾਰਵਾਈ ਕਰਦੇ ਹੋਏ ਰਜਿੰਦਰ ਤਨਵਰ,ਆਬਕਾਰੀ ਅਫ਼ਸਰ, ਗੁਰਦਾਸਪੁਰ ਦੀ ਅਗਵਾਈ ਹੇਠ ਸੁਖਬੀਰ ਸਿੰਘ,ਆਬਕਾਰੀ ਨਿਰੀਖਕ ਅਤੇ ਗੁਲਜ਼ਾਰ ਮਸੀਹ  , ਆਬਕਾਰੀ ਨਿਰੀਖਕ ਵੱਲੋਂ ਆਬਕਾਰੀ ਪੁਲਿਸ ਸਟਾਫ਼ ਦੇ ਏ.ਐਸ਼.ਆਈ. ਜਸਪਿੰਦਰ ਸਿੰਘ, ਏ. ਐਸ.ਆਈ. ਹਰਵਿੰਦਰ ਸਿੰਘ,ਏ.ਐਸ. ਆਈ. ਹਰਿੰਦਰ ਸਿੰਘ ,ਹੈੱਡ ਕਾਂਸਟੇਬਲ ਹਰਜਿੰਦਰ ਸਿੰਘ, ਹੈੱਡ ਕਾਂਸਟੇਬਲ ਸਮਰਜੀਤ ਸਿਘ ਅਤੇ ਐਲ.ਸੀ.ਟੀ.ਸਰਬਜੀਤ ਕੌਰ ਅਤੇ ਹੋਰ ਪੁਲਿਸ ਮੁਲਾਜਮਾਂ ਦੀ ਸਹਾਇਤ ਨਾਲ ਜ਼ਿਲ੍ਹਾ ਗੁਰਦਾਸਪੁਰ –2 ਅਧੀਨ ਆਉਂਦੇ ਆਬਕਾਰੀ ਹੋਰ ਪੁਲਿਸ ਮੁਲਾਜਮਾਂ ਦੀ ਸਹਾਇਤਾ ਨਾਲ ਜ਼ਿਲ੍ਹਾ ਗੁਰਦਾਸਪੁਰ –2 ਅਧੀਨ ਆਉਂਦੇ ਆਬਕਾਰੀ ਗਰੁੱਪ ਕੋਟਲੀ ਸੂਰਤ ਮੱਲ੍ਹੀ ਅਤੇ ਫਹਿਤਗੜ੍ਹ ਚੂੜ੍ਹੀਆਂ ਵਿੱਚ ਪੈਂਦੇ ਵੱਖ-ਵੱਖ ਪਿੰਡਾਂ ਹਰੂਵਾਲ,ਅਲੀਵਾਲ,ਮੋਲੇਵਾਲ,ਲਾਲੇ ਨੰਗਲ,ਅਵਾਣ,ਗੁੱਜਰਪੁਰਾਂ  , ਚੰਦੂ ਸੂਜਾ,ਮਾਨ ਅਤੇ ਖਹਿਰਾ ਆਦਿ ਵਿੱਚ ਸ਼ਕੀ ਵਿਅਕਤੀਆਂ ਦੇ ਘਰਾਂ ਅਤੇ ਸਾਮਲਾਟ ਥਾਵਾਂ ਤੇ ਰੇਡ ਕੀਤੇ ਗਏ ।

Read More

ਬਲਾਤਕਾਰ ਕਰਨ ਤੇ ਧਮਕੀਆਂ ਦੇਣ ਦੇ ਦੋਸ਼ ਵਿੱਚ ਇਕ ਕਾਬੂ

ਗੁਰਦਾਸਪੁਰ 26 ਅਪ੍ਰੈਲ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਦੀਨਾ ਨਗਰ ਦੀ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਬਲਾਤਕਾਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਵਿੱਚ ਇਕ ਕਾਬੂ ਕੀਤਾ ਗਿਆ ਹੈ

Read More

2 ਲੱਖ10 ਹਜ਼ਾਰ ਮਿਲੀ ਲੀਟਰ ਅਲਕੋਹਲ,15 ਹਜ਼ਾਰ ਐਮ ਐਲ ਨਾਜਾਇਜ਼ ਸ਼ਰਾਬ ਅਤੇ 410 ਕਿੱਲੋ ਲਾਹਣ ਸਮੇਤ 4 ਕਾਬੂ

ਗੁਰਦਾਸਪੁਰ 24 ਅਪ੍ਰੈਲ ( ਅਸ਼ਵਨੀ  ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ 2 ਲੱਖ 10 ਹਜ਼ਾਰ ਮਿਲੀ ਲੀਟਰ ਅਲਕੋਹਲ 15 ਹਜ਼ਾਰ ਐਮ ਐਲ ਨਜਾਇਜ ਸ਼ਰਾਬ ਅਤੇ 410 ਕਿੱਲੋ ਲਾਹਣ ਸਮੇਤ 4 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ

Read More

ਸ਼ਿਵ ਸੈਨਾ ਆਗੂ ਦੇ 9 ਲੱਖ ਰੁਪਏ ਨਾ ਮੋੜਣ ਤੇ ਪਟਵਾਰੀ ਵਿਰੁੱਧ ਮਾਮਲਾ ਦਰਜ

ਗੁਰਦਾਸਪੁਰ 25 ਅਪ੍ਰੈਲ ( ਅਸ਼ਵਨੀ  ) :- ਸ਼ਿਵ ਸੈਨਾ ਆਗੂ ਦੇ 9 ਲੱਖ ਰੁਪਏ ਨਾ ਮੋੜਣ ਤੇ ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਇਕ ਪਟਵਾਰੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ।

Read More

ਹੈਰੋਇਨ ਅਤੇ ਨਾਜਾਇਜ਼ ਸ਼ਰਾਬ ਸਮੇਤ ਤਿੰਨ ਕਾਬੂ

ਗੁਰਦਾਸਪੁਰ 18 ਅਪ੍ਰੈਲ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ 5 ਗ੍ਰਾਮ ਹੈਰੋਇਨ ਅਤੇ 1ਲੱਖ 49 ਹਜ਼ਾਰ 250 ਮਿਲੀ ਲੀਟਰ ਨਾਜਾਇਜ਼ ਸ਼ਰਾਬ ਸਮੇਤ ਤਿੰਨ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।

Read More

ਚੋਰੀ ਦੇ ਮੋਟਰ-ਸਾਈਕਲ ਸਮੇਤ ਦੋ ਅਤੇ ਜੇਬ ਕੱਟਣ ਦੇ ਦੋਸ਼ ‘ਚ ਇੱਕ ਕਾਬੂ

ਗੁਰਦਾਸਪੁਰ 16 ਅਪ੍ਰੈਲ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਚੋਰੀ ਦੇ ਮੋਟਰ-ਸਾਈਕਲ ਸਮੇਤ ਅਤੇ ਇਕ ਵਿਅਕਤੀ ਨੂੰ ਜੇਬ ਕੱਟਣ ਦੇ ਦੋਸ਼ ਵਿੱਚ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।

Read More

ਐਡਵੋਕੇਟ ਬਲਜੀਤ ਸਿੰਘ ਪਾਹੜਾ ਬਣੇ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਰਾਣੀ ਉਪ ਪ੍ਰਧਾਨ ਬਣੀ

ਗੁਰਦਾਸਪੁਰ 11 ਅਪ੍ਰੈਲ ( ਅਸ਼ਵਨੀ ) :- ਨਗਰ ਕੌਂਸਲ ਚੋਣਾਂ ਦੋਰਾਨ ਕੋਈ ਵੀ ਉਮੀਦਵਾਰ ਮੁਕਾਬਲੇ ਵਿੱਚ ਨਾ ਆਉਣ ਕਾਰਨ ਬਿਨਾ ਮੁਕਾਬਲਾ ਕੌਂਸਲਰ ਬਨਣ ਤੋਂ ਬਾਅਦ ਅੱਜ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੂੰ ਸਮੂਹ 29 ਕੌਂਸਲਰਾਂ ਵੱਲੋਂ ਸਰਬ-ਸੰਮਤੀ ਦੇ ਨਾਲ ਨਗਰ ਕੌਂਸਲ ਗੁਰਦਾਸਪੁਰ ਦਾ ਪ੍ਰਧਾਨ ਚੁਣ ਲਿਆ

Read More

ਆਬਕਾਰੀ ਵਿਭਾਗ ਵੱਲੋਂ ਨਜ਼ਾਇਜ਼ ਸ਼ਰਾਬ ਵਿਰੁੱਧ ਛਾਪੇਮਾਰੀ

ਗੁਰਦਾਸਪੁਰ , 12 ਅਪ੍ਰੈਲ ( ਅਸ਼ਵਨੀ ) : ਮੈਡਮ ਰਾਜਵਿੰਦਰ ਕੌਰ ਬਾਜਵਾ,ਸਹਾਇਕ ਕਮਿਸ਼ਨਰ (ਆਬਕਾਰੀ ) ਗੁਰਦਾਸਪੁਰ ਰੇਂਜ,ਗੁਰਦਾਸਪੁਰ ਦੇ ਦਿਸ਼ਾਂ -ਨਿਰਦੇਸ਼ਾਂ ਤੇ ਕਾਰਵਾਈ ਕਰਦੇ ਹੋਏ ਰਜਿੰਦਰ ਤਨਵਰ,ਆਬਕਾਰੀ ਅਫ਼ਸਰ ਗੁਰਦਾਸਪੁਰ ਦੀ ਅਗਵਾਈ ਹੇਠ ਮਿਤੀ 10 ਅਪ੍ਰੈਲ,2021 ਨੂੰ ਗੁਲਜਾਰ ਮਸੀਹ,ਆਬਕਾਰੀ ਨਿਰੀਖਕ ਵੱਲੋਂ ਆਬਕਾਰੀ ਪੁਲਿਸ ਸਟਾਫ਼ ਦੇ ਏ.ਐਸ.ਆਈ. ਜਸਪਿੰਦਰ ਸਿੰਘ,ਏ.ਐਸ.ਆਈ ਹਰਵਿੰਦਰ ਸਿੰਘ,ਏ.ਐਸ. ਆਈ ਸੁਰਿੰਦਰਪਾਲ,ਹੈਡ ਕਾਂਸਟੇਬਲ ਹਰਜੀਤ ਸਿੰਘ ਅਤੇ ਐਲ.ਸੀ.ਟੀ. ਸਬਰਜੀਤ ਕੌਰ ਅਤੇ ਹੋਰ ਪੁਲਿਸ ਮੁਲਾਜਮਾਂ ਦੀ ਸਹਾਇਤਾ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਆਬਕਾਰੀ ਗਰੁੱਪ ਵਿੱਚ ਪੈਂਦੇ ਪਿੰਡ ਅੱਤੇਪੁਰ ,ਉਧਣਵਾਲ,ਖਜਾਲਾ,ਭਰਥ,ਮਠੌਲਾ,ਧੰਦੋਈ,ਕੋਹਾਲੀ,ਹਰਪੁਰਾਂ,ਧਾਰੀਵਾਲ ਸੋਹੀਆਂ,ਭਗਤੁਪੁਰਾਂ ਅਤੇ ਕੰਡੀਲਾ ਆਦਿ ਵਿੱਚ ਸੱਕੀ ਵਿਅਕਤੀਆਂ ਦੇ ਘਰਾਂ ਅਤੇ ਸਾਮਲਾਟ ਥਾਵਾਂ ਤੇ ਰੇਡ ਕੀਤੇ ਗਏ।

Read More

LATEST..ਪਾਕਿਸਤਾਨੀ ਮੁੰਡੇ ਦੇ ਪਿਆਰ ‘ਚ ਪਾਗਲ ਹੋਈ ਭਾਰਤੀ ਕੁੜੀ ਉੜੀਸਾ ਤੋਂ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਪੁੱਜੀ,ਪੁਲਿਸ ਅਧਿਕਾਰੀਆਂ ਨੇ ਕੀਤੀ ਮਾਪਿਆਂ ਹਵਾਲੇ

ਗੁਰਦਾਸਪੁਰ 10 ਅਪ੍ਰੈਲ ( ਅਸ਼ਵਨੀ ) : ਉਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਨੇ ਲਵ ਜਿਹਾਦ ਬਾਰੇ ਕਾਨੂੰਨ ਪਾਸ ਕਰਦੇ ਹੋਏ ਦਲੀਲ ਇਹ ਦਿੱਤੀ ਸੀ ਕਿ ਘੱਟ ਗਿਣਤੀ ਫ਼ਿਰਕੇ ਦੇ ਲੜਕੇ ਬਹੁਗਿਣਤੀ ਫ਼ਿਰਕੇ ਦੀਆ ਕੁੜੀਆਂ ਨੂੰ ਨਾਂ ਬਦਲ ਕੇ ਫੱਸਾ ਰਹੇ ਹਨ ਤੇ ਵਿਆਹ ਕਰਵਾ ਕੇ ਉਹਨਾਂ ਦਾ ਧਰਮ ਬਦਲੀ ਕਰਵਾ ਦਿੰਦੇ ਹਨ ਇਸ ਨੂੰ ਰੋਕਣ ਲਈ ਲਵ ਜਿਹਾਦ ਬਾਰੇ ਕਾਨੂੰਨ ਪਾਸ ਕਰਵਾ ਦਿੱਤਾ ਤੇ ਇਹ ਕਾਨੂੰਨ ਕਈ ਹੋਰ ਰਾਜਾ ਜਿੱਥੇ-ਜਿੱਥੇ ਭਾਜਪਾ ਸਰਕਾਰਾਂ ਹਨ ਨੇ ਵੀ ਪਾਸ ਕਰ ਦਿੱਤਾ ।

Read More

BREAKING ..ਓਵਰਟੇਕ ਕਰਦੇ ਸਮੇਂ ਤੇਜ ਰਫਤਾਰ ਆਟੋ ਬੇਕਾਬੂ ਹੋ ਕੇ ਪਲਟਿਆ,9 ਲੋਕ ਜ਼ਖਮੀ

ਗੁਰਦਾਸਪੁਰ 4 ਅਪ੍ਰੈਲ ( ਅਸ਼ਵਨੀ ) : ਗੁਰਦਾਸਪੁਰ ਦੇ ਬਾਰੀਅਰ ਬਾਈਪਾਸ ਚੌਕ ‘ਤੇ ਮੋਟਰਸਾਈਕਲ ਸਵਾਰ ਨੂੰ ਅਚਾਨਕ ਓਵਰਟੇਕ ਕਰਨ ਕਾਰਨ ਇੱਕ ਤੇਜ਼ ਰਫਤਾਰ ਆਟੋ ਬੇਕਾਬੂ ਹੋ ਕੇ ਪਲਟ ਗਿਆ।ਹਾਦਸੇ ਵਿੱਚ ਸਵਾਰ ਚਾਰ ਔਰਤਾਂ ਸਣੇ ਨੌਂ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਆਟੋ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ।ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਚੌਕੀ ਬਾਰੀਅਰ ਦੇ ਇੰਚਾਰਜ ਹਰਪਾਲ ਸਿੰਘ ਟੀਮ ਸਮੇਤ ਮੌਕੇ’ ਤੇ ਪਹੁੰਚੇ ਅਤੇ ਜ਼ਖਮੀਆ ਨੂੰ ਇਲਾਜ ਲਈ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ।  ਡਾਕਟਰਾਂ ਅਨੁਸਾਰ ਜ਼ਖਮੀਆਂ ਵਿਚੋਂ ਇਕ ਔਰਤ ਦੀ ਹਾਲਤ ਨਾਜ਼ੁਕ ਹੈ।

Read More