ਗੜਦੀਵਾਲਾ 1 ਜੂਨ (ਚੌਧਰੀ) : ਨਗਰ ਕੌਂਸਲ ਗੜਦੀਵਾਲਾ ਵਿਖੇ 31 ਮਈ ਨੂੰ ਕੌਂਸਲਰਾਂ ਦੀ ਪਹਿਲੀ ਮੀਟਿੰਗ ਵਿੱਚ 2021-22, ਲਈ 2 ਕਰੋੜ 99.50 ਲੱਖ ਦਾ ਬਜਟ ਸਰਬਸੰਮਤੀ ਨਾਲ ਪਾਸ ਕੀਤਾ ਗਿਆ।ਇਸ ਮੀਟਿੰਗ ਵਿੱਚ ਕਾਰਜ ਸਾਧਕ ਅਫਸਰ ਕਮਲਜਿੰਦਰ ਸਿੰਘ,ਹੈਡ ਕਲਰਕ ਲਖਵਿੰਦਰ ਸਿੰਘ ਲੱਖੀ ਅਤੇ ਲੇਖਾਕਾਰ ਨੇ ਇਸ ਨੂੰ ਮੀਟਿੰਗ ਵਿੱਚ ਪੇਸ਼ ਕੀਤਾ। ਇਸ ਤੋਂ ਬਾਅਦ ਵਿਚਾਰ ਵਟਾਂਦਰੇ ਤੋਂ ਬਾਅਦ,ਨਗਰ ਕੌਂਸਲ ਦੇ ਸਮੂਹ ਕੌਂਸਲਰਾਂ ਨੇ ਇਸ ਬਜਟ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ।
Read MoreCategory: PUNJABI
ਆਮ ਆਦਮੀ ਪਾਰਟੀ ਦੇ ਆਗੂਆਂ ਵੀ ਜਸਵੀਰ ਸਿੰਘ ਰਾਜਾ ਦੀ ਅਗਵਾਈ ਹੇਠ ਸਫਾਈ ਕਰਮਚਾਰੀ ਦੇ ਹੱਕ ‘ਚ ਨਿੱਤਰੇ
ਗੜ੍ਹਦੀਵਾਲਾ 1 ਜੂਨ (ਚੌਧਰੀ) : 31 ਮਈ ਨੂੰ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਬੈਠੇ ਸਫ਼ਾਈ ਸੇਵਕਾਂ ਵੱਲੋਂ 8 ਵੇਂ ਦਿਨ ਨਗਰ ਕੌਂਸਲ ਗੜ੍ਹਦੀਵਾਲਾ ਵਿਖੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਫ਼ਾਈ ਸੇਵਕਾਂ ਦੇ ਹੱਕ ‘ਚ ਨਿੱਤਰ ਕੇ ਸਾਹਮਣੇ ਆਏ ਆਮ ਆਦਮੀ ਪਾਰਟੀ ਦੇ ਟਰਾਂਸਪੋਰਟ ਵਿੰਗ ਦੇ ਸੂਬਾ ਵਾਇਸ ਪ੍ਰਧਾਨ ਜਸਵੀਰ ਸਿੰਘ ਰਾਜਾ ਵਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਦੀ ਸਫ਼ਾਈ ਕਰਕੇ ਦੇਸ਼ ਨੂੰ ਸਾਫ ਸੁਥਰਾ ਬਣਾਉਣ ਦੇ ਹੀ ਕੀ ਸਗੋਂ ਗੰਦਗੀ ਤੋਂ ਦੂਸ਼ਿਤ ਵਾਤਵਰਨ ਨੂੰ ਬਚਾਉਣ ਤੇ ਬਿਮਾਰੀਆਂ ਦੇ ਫੈਲਣ ਤੋਂ ਰੋਕਣ ‘ਚ ਅਹਿਮ ਰੋਲ ਹੁੰਦਾ ਹੈ।
Read Moreਸਿਵਲ ਹਸਪਤਾਲ ਪਠਾਨਕੋਟ ਵਿਖੇ ਮਨਾਇਆ ” ਵਿਸ਼ਵ ਤੰਬਾਕੂ ਮੁਕਤ ਦਿਵਸ ”
ਪਠਾਨਕੋਟ 31 ਮਈ (ਰਾਜਿੰਦਰ ਸਿੰਘ ਰਾਜਨ /ਅਵਿਨਾਸ਼ ) : ਅੱਜ ਸਿਵਲ ਸਰਜਨ ਪਠਾਨਕੋਟ ਡਾ ਹਰਵਿੰਦਰ ਸਿੰਘ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਪਠਾਨਕੋਟ ਵਿਖੇ ਵਿਸ਼ਵ ਨੋ ਤੰਬਾਕੂ ਡੇਅ ਮਨਾਇਆ ਗਿਆ ਅਤੇ ਤੰਬਾਕੂ ਦੀ ਵਰਤੋਂ ਨਾ ਕਰਨ ਸਬੰਧੀ ਸਹੁੰ ਵੀ ਚੁਕਾਈ ਗਈ।ਇਸ ਮੌਕੇ ਉਨ੍ਹਾਂ ਦੱਸਿਆ ਕਿ ਹਰ ਸਾਲ 31 ਮਈ ਨੂੰ ਵਿਸ਼ਵ ਨੋ ਤੰਬਾਕੂ ਡੇਅ ਮਨਾਇਆ ਜਾਂਦਾ ਹੈ।
Read Moreਪ੍ਰੈਸ ਕਲੱਬ ਧਾਰ ਕਲਾਂ ਨੇ ਆਪਣਾ ਪਹਿਲਾ ਸਥਾਪਨਾ ਦਿਵਸ ਬੜੇ ਧੂਮਧਾਮ ਨਾਲ ਮਨਾਇਆ
ਪਠਾਨਕੋਟ 31 ਮਈ (ਰਾਜਿੰਦਰ ਸਿੰਘ ਰਾਜਨ / ਅਵਿਨਾਸ਼ ) : ਪ੍ਰੈਸ ਕਲੱਬ ਧਾਰ ਕਲਾਂ ਵੱਲੋਂ ਆਪਣੇ ਪਹਿਲੇ ਸਥਾਪਨਾ ਦਿਵਸ ਅਤੇ ਹਿੰਦੀ ਪੱਤਰਕਾਰੀ ਦਿਵਸ ਮੌਕੇ ਕਲੱਬ ਦੇ ਪ੍ਰਧਾਨ ਰਜਨੀਸ਼ ਕਾਲੂ ਦੀ ਪ੍ਰਧਾਨਗੀ ਹੇਠ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ੍ਰੀ ਰਾਮ ਲੁਭਾਇਆ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ
Read Moreਕੇ.ਐਮ.ਐਸ ਕਾਲਜ ਦਸੂਹਾ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਕੀਤਾ ਪਹਿਲੇ ਸਥਾਨ ਤੇ ਕਬਜਾ : ਪ੍ਰਿੰਸੀਪਲ ਡਾ. ਸ਼ਬਨਮ ਕੌਰ
ਦਸੂਹਾ 31 ਮਈ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਸੈਸ਼ਨ ਨਵੰਬਰ 2020 ਦਾ ਨਤੀਜਾ ਪੀ.ਟੀ.ਯੂ ਵੱਲੋਂ ਘੋਸ਼ਿਤ ਕੀਤਾ ਗਿਆ।
Read Moreਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਪ੍ਰਧਾਨ ਮੰਤਰੀ,ਕੇਂਦਰੀ ਮੰਤਰੀ ਅਤੇ ਸੂਬੇ ਦੇ ਮੰਤਰੀਆਂ ਦੇ ਨਾਮ ਭੇਜੇ ਮੰਗ ਪੱਤਰ
ਦਸੂਹਾ 31 ਮਈ (ਚੌਧਰੀ ) : ਅੱਜ ਆਂਗਣਵਾੜੀ ਇੰਪਲਾਈਜ਼ ਫੈਡਰੇਸ਼ਨ ਆਫ ਇੰਡੀਆ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ ਤੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਦਸੂਹਾ ਦੀ ਪ੍ਰਧਾਨ ਜਸਵੀਰ ਕੌਰ ਪੰਧੇਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਵਿਭਾਗ ਨਾਲ ਸਬੰਧਿਤ ਕੇਂਦਰੀ ਮੰਤਰੀ ਅਤੇ ਸੂਬੇ ਦੇ ਮੰਤਰੀ ਦੇ ਨਾਮ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਰਾਹੀਂ ਮੰਗ ਪੱਤਰ ਭੇਜੇ ਗਏ । ਇਹ ਮੰਗ ਪੱਤਰ ਪੰਚਾਇਤ ਅਫ਼ਸਰ ਐੱਸ.ਈ.ਪੀ.ਓ. ਸ: ਦਲਜੀਤ ਸਿੰਘ ਦਸੂਹਾ ਨੂੰ ਦਿੱਤਾ ਗਿਆ।ਇਸ ਤੋਂ ਪਹਿਲਾਂ ਕਰੋਨਾ ਯੋਧਿਆਂ ਨੂੰ ਯਾਦ ਕਰਦਿਆਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
Read Moreਕੌਂਸਲਰ ਬੀਬੀ ਪਰਮਜੀਤ ਕੌਰ ਸਫਾਈ ਸੇਵਕਾਂ ਦੇ ਹੱਕ ‘ਚ ਨਿੱਤਰੇ,ਬੋਲੇ ਸਰਕਾਰ ਇਨ੍ਹਾਂ ਨੂੰ ਜਲਦ ਕਰੇ ਪੱਕਾ
ਗੜ੍ਹਦੀਵਾਲਾ, 31 ਮਈ (ਚੌਧਰੀ ) : ਅੱਜ ਨਗਰ ਕੌਂਸਲ ਗੜ੍ਹਦੀਵਾਲਾ ਵਿਖੇ ਸਫਾਈ ਸੇਵਕਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਬੀਰਬਲ ਕਲਿਆਣ ਦੀ ਅਗਵਾਈ ਹੇਠ ਦਿੱਤਾ ਜਾ ਰਿਹਾ ਧਰਨਾ 8 ਵੇਂ ਦਿਨ ‘ਚ ਦਾਖਲ ਹੋ ਗਿਆ।ਇਸ ਮੌਕੇ ਸਫਾਈ ਸੇਵਕਾਂ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
Read Moreਬਹੁਜਨ ਸਮਾਜ ਪਾਰਟੀ ਨੂੰ ਪਿੰਡ-ਪਿੰਡ ਮਿਲ ਰਿਹਾ ਭਰਵਾਂ ਹੁੰਗਾਰਾ : ਡਾ ਜਸਪਾਲ ਸਿੰਘ
ਗੜ੍ਹਦੀਵਾਲਾ 31 ਮਈ (ਚੌਧਰੀ) : ਅੱਜ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਡਾ ਜਸਪਾਲ ਸਿੰਘ ਵੱਲੋਂ ਵਿਧਾਨ ਸਭਾ ਟਾਂਡਾ ਦੇ ਏਰੀਏ ਦੇ ਪਿੰਡ ਸੀਕਰੀ,ਬਡਾਲਾ ਨਰਿਆਲ,ਹੇਜਮਾ,ਚੌਟਾਲਾ ਦਾ ਤੁਫਾਨੀ ਦੌਰਾ ਕੀਤਾ। ਉਹਨਾਂ ਨਾਲ ਸੀਨੀਅਰ ਨੇਤਾ ਚਮਨ ਸਿੰਘ ਸੀਕਰੀ, ਸ.ਬਲਵਿੰਦਰ ਸਿੰਘ ਸੀਕਰੀ,ਐਡਵੋਕੇਟ ਮਲਕੀਤ ਸਿੰਘ ਸੀਕਰੀ,ਜਸਵਿੰਦਰ ਸਿੰਘ ਬਡਾਲਾ ਨੇ ਡਾਕਟਰ ਜਸਪਾਲ ਸਿੰਘ ਪ੍ਰਧਾਨ ਬਹੁਜਨ ਸਮਾਜ ਪਾਰਟੀ ਦੇ ਟਾਂਡਾ ਹਲਕੇ ਦੇ ਪ੍ਰਧਾਨ ਬਨਣ ਤੇ ਹਾਈ ਕਮਾਨ ਦਾ ਧੰਨਵਾਦ ਕੀਤਾ ਤੇ ਸਵਾਗਤ ਕੀਤਾ।
Read Moreਮੁਕੇਰੀਆਂ ‘ਚ 27 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਕਾਬੂ
ਮੁਕੇਰੀਆਂ / ਦਸੂਹਾ 30 ਮਈ (ਚੌਧਰੀ) : ਮਾਨਯੋਗ ਜਿਲਾ ਪੁਲਿਸ ਮੁੱਖੀ ਸ੍ਰੀ ਨਵਜੋਤ ਸਿੰਘ ਮਾਹਲ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਸ਼੍ਰੀ ਰਵਿੰਦਰਪਾਲ ਸਿੰਘ ਸੰਧੂ ਐਸ.ਪੀ ਇੰਨਵੈਸੀਗੇਸ਼ਨ ਹੁਸ਼ਿਆਰਪੁਰ ਸ੍ਰੀ ਰਵਿੰਦਰ ਸਿੰਘ ਡੀ.ਐਸ.ਪੀ. ਮੁਕੇਰੀਆਂ ਦੀਆਂ ਹਦਾਇਤਾਂ ਅਨੁਸਾਰ ਐਸ.ਆਈ ਬਲਵਿੰਦਰ ਸਿੰਘ ਥਾਣਾ ਮੁੱਖੀ ਦੀ ਨਿਗਰਾਨੀ ਅਧੀਨ ਐਸ.ਆਈ ਗੁਰਦੀਪ ਸਿੰਘ ਵੱਲੋਂ 27 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
Read More22 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਔਰਤ ਕਾਬੂ
ਮੁਕੇਰੀਆਂ /ਦਸੂਹਾ 30 ਮਈ (ਚੌਧਰੀ) : ਮਾਨਯੋਗ ਜਿਲਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਰਵਿੰਦਰਪਾਲ ਸਿੰਘ ਸੰਧੂ ਐਸ.ਪੀ ਇੰਨਵੈਸੀਗੇਸ਼ਨ ਹੁਸ਼ਿਆਰਪੁਰ ਸ੍ਰੀ ਰਵਿੰਦਰ ਸਿੰਘ ਡੀ.ਐਸ.ਪੀ. ਮੁਕੇਰੀਆਂ ਦੀਆਂ ਹਦਾਇਤਾਂ ਅਨੁਸਾਰ ਐਸ.ਆਈ ਬਲਵਿੰਦਰ ਸਿੰਘ ਥਾਣਾ ਮੁੱਖੀ ਦੀ ਨਿਗਰਾਨੀ ਅਧੀਨ ਏ.ਐਸ.ਆਈ ਪ੍ਰਵੇਸ਼ ਕੁਮਾਰ ਵੱਲੋਂ 22 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
Read Moreਪਲਸ ਆਕਸੀਮੀਟਰ ਵਾਪਸ ਕਰਕੇ ਕਰੋਨਾ ਦੀ ਜੰਗ ‘ਚ ਸਰਕਾਰ ਦਾ ਸਾਥ ਦਿਓ : ਡਾ.ਬਿੰਦੂ ਗੁਪਤਾ
ਪਠਨਕੋਟ /ਘਰੋਟਾ (ਰਜਿੰਦਰ ਰਾਜਨ/ ਅਵਿਨਾਸ਼ ) : ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਘਰ ਵਿੱਚ ਇਕਾਂਤਵਾਸ ਮਰੀਜ਼ਾਂ ਨੂੰ ਫਤਿਹ ਕਿੱਟ ਮੁਹਈਆ ਕਰਵਾਈਆ ਗਈਆਂ ਸਨ । ਇਸ ਕਿੱਟ ਵਿੱਚ ਪਲਸ ਆਕਸੀਮੀਟਰ, ਸਟੀਮਰ, ਡਿਜੀਟਲ ਥਰਮਾਮੀਟਰ, ਦਵਾਈਆਂ, ਮਾਸਕ ਦੇ ਨਾਲ ਨਾਲ ਕੋਵਿਡ-19 ਨਾਲ ਸੰਬੰਧਤ ਦਵਾਈਆਂ ਤੇ ਇਲਾਜ ਲਈ ਜਾਗਰੂਕਤਾ ਸਮੱਗਰੀ ਘਰਾਂ ਵਿੱਚ ਇਕਾਂਤਵਾਸ ਮਰੀਜਾਂ ਨੂੰ ਉਪਲਬੱਧ ਕਰਵਾਈ ਗਈ ਸੀ।
Read MoreLATEST..ਐਸ.ਐਸ.ਪੀ.ਵੱਲੋਂ ਲੋੜਵੰਦ ਕੋਵਿਡ ਮਰੀਜਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਉਣ ਦੀ ਸ਼ੁਰੂਆਤ
ਹੁਸ਼ਿਆਰਪੁਰ, 14 ਮਈ(ਚੌਧਰੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਕੱਲ ਗਰੀਬ ਕੋਵਿਡ ਮਰੀਜ਼ਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਾਉਣ ਦੇ ਐਲਾਨ ਉਪਰੰਤ ਅੱਜ ਸਥਾਨਕ ਪੁਲਿਸ ਲਾਈਨ ‘ਚ ਬਣਾਈ ‘ਕੋਵਿਡ ਕੈਂਟੀਨ’ ਤੋਂ ਐਸ. ਐਸ. ਪੀ. ਨਵਜੋਤ ਸਿੰਘ ਮਾਹਲ ਨੇ ਇਸ ਭਲਾਈ ਕਾਰਜ ਦੀ ਸ਼ੁਰੂਆਤ ਕਰਾਈ।
Read Moreਪੱਤਰਕਾਰ ਰਵਨੀਸ਼ ਉੱਪਲ ਨੂੰ ਸਦਮਾ,ਪਿਤਾ ਦਾ ਦੇਹਾਂਤ
ਦਸੂਹਾ 14 ਮਈ (ਚੌਧਰੀ) : ਹਿੰਦੀ ਜਾਗਰਣ ਦੇ ਦਸੂਹਾ ਤੋਂ ਪਤਰਕਾਰ ਰਵਨੀਤ ਉੱਪਲ ਨੂੰ ਉਸ ਸਮੇਂ ਸਦਮਾ ਲੱਗਾ ਜਦੋਂ ਅੱਜ ਸਵੇਰੇ 2.30 ਵਜੇ ਦੇ ਕਰੀਬ ਉਨ੍ਹਾਂ ਦੇ ਪਿਤਾ ਸ਼੍ਰੀ ਚਰਨਜੀਤ ਲਾਲ ਉੱਪਲ ਦਾ ਅਚਨਚੇਤ ਦੇਹਾਂਤ ਹੋ ਗਿਆ । ਜਿਸ ਨਾਲ ਦਸੂਹਾ ਵਿਖੇ ਸੋਗ ਦੀ ਲਹਿਰ ਦੌੜ ਗਈ।
Read MoreCurfew Breaking.. ਚੰਡੀਗੜ੍ਹ ਪ੍ਰਸ਼ਾਸਨ ਵਲੋਂ 15 ਮਈ ਤੋਂ 17 ਮਈ ਤੱਕ ਵੀਕੈਂਡ ਲਾਕਡਾਊਨ ਲਾਉਣ ਦੇ ਆਦੇਸ਼ ਜਾਰੀ
ਚੰਡੀਗੜ੍ਹ,13 ਮਈ : ਚੰਡੀਗੜ੍ਹ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਸ਼ਹਿਰ ਵਿੱਚ 15 ਮਈ ਤੋਂ 17 ਮਈ ਤੱਕ ਇੱਕ ਸ਼ਨੀਵਾਰ ਦਾ ਕਰਫਿਊ ਰਹੇਗਾ। ਮਨਦੀਪ ਬਰਾੜ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਸ਼ਨੀਵਾਰ (15 ਮਈ ਤੋਂ 17 ਮਈ ਤੱਕ ਸਵੇਰੇ 5 ਵਜੇ ਤੋਂ ਸੋਮਵਾਰ ਤੱਕ ਕਰਫਿਊ ਲਾਗੂ ਰਹੇਗਾ।
Read Moreਬੀਤੇ 24 ਘੰਟਿਆਂ ‘ਚ ਕੋਰੋਨਾ ਨਾਲ ਹੋਇਆਂ 12 ਮੌਤਾਂ,891 ਨਵੇਂ ਕੇਸ ਆਏ ਤੇ 615 ਹੋਏ ਤੰਦਰੁਸਤ
ਬਠਿੰਡਾ,13 ਮਈ : ਜ਼ਿਲੇ ਅੰਦਰ ਕੋਵਿਡ-19 ਤਹਿਤ ਕੁਲ 264516 ਸੈਂਪਲ ਲਏ ਗਏ। ਜਿਨਾਂ ਵਿਚੋਂ 30472 ਪਾਜੀਟਿਵ ਕੇਸ ਆਏ, ਇਨਾਂ ਵਿੱਚੋਂ 22691 ਕਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਵਾਪਸ ਪਰਤ ਗਏ।ਇਸ ਸਮੇਂ ਜ਼ਿਲੇ ਵਿੱਚ ਕੁੱਲ 7202 ਕੇਸ ਐਕਟਿਵ ਹਨ ਤੇ ਹੁਣ ਤੱਕ ਕਰੋਨਾ ਪ੍ਰਭਾਵਿਤ 579 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬੀ.ਸ਼੍ਰੀਨਿਵਾਸਨ ਨੇ ਸਾਂਝੀ ਕੀਤੀ।
Read Moreਜ਼ਿਲ੍ਹਾ ਪੁਲਿਸ ਵਲੋਂ ਨਜਾਇਜ਼ ਵੇਚੀ ਗਈ ਸ਼ਰਾਬ ਦੇ 11 ਲੱਖ 49 ਹਜ਼ਾਰ ਰੁਪਏ ਕੀਤੇ ਗਏ ਬਰਾਮਦ, ਦੋਸ਼ੀ ਕਾਬੂ
ਹੁਸ਼ਿਆਰਪੁਰ,13 ਮਈ (ਚੌਧਰੀ) : ਸੀਨੀਅਰ ਪੁਲਿਸ ਕਪਤਾਲ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ 11 ਮਈ ਨੂੰ ਇੰਚਾਰਜ ਸੀ.ਆਈ.ਏ ਇੰਸਪੈਕਟਰ ਸ਼ਿਵ ਕੁਮਾਰ ਅਤੇ ਉਨ੍ਹਾਂ ਦੀ ਟੀਮ ਵਲੋਂ 2 ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਭਾਰੀ ਮਾਤਰਾ ਵਿੱਚ 4800 ਬੋਤਲਾਂ (400 ਪੇਟੀਆਂ) ਸ਼ਰਾਬ, ਇਕ ਟਰੱਕ ਤੇ ਇਕ ਆਈ 20 ਕਾਰ ਬਰਾਮਦ ਕੀਤੀ ਗਈ।
Read MoreBREAKING.. ਭੱਠੇ ਤੇ ਕੰਮ ਕਰਨ ਵਾਲੇ ਮਜ਼ਦੂਰ ਦੀ ਹੋਈ ਅਚਨਚੇਤ ਮੌਤ,ਪਰਿਵਾਰਿਕ ਮੈਂਬਰਾਂ ਨੇ ਭੱਠਾ ਮਾਲਕ ਤੇ ਪੈਸੇ ਨਾ ਦੇਣ ਦੇ ਲਾਏ ਦੋਸ਼
ਗੜ੍ਹਸ਼ੰਕਰ 13 ਮਈ (ਅਸ਼ਵਨੀ ਸ਼ਰਮਾਂ) : ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਰੋਡ ਤੇ ਪੈਂਦੇ ਪਿੰਡ ਡਾਨਸੀਵਾਲ ਦੱਤ ਦੇ ਭੱਠੇ ਤੇ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰ ਦੀ ਬਿਮਾਰ ਹੋਣ ਕਾਰਨ ਅਚਨਚੇਤ ਮੌਤ ਦੀ ਖ਼ਬਰ ਪ੍ਰਾਪਤ ਹੋਈ ਹੈ।ਮ੍ਰਿਤਕ ਦੀ ਪਹਿਚਾਣ ਪ੍ਰੇਮ ਚੰਦ ਪੁੱਤਰ ਮਹਿਕੂਮ ਪਿੰਡ ਮਚਕੇੜਾ ਜ਼ਿਲ੍ਹਾ ਸੰਬਲ ਤਹਿਸੀਲ ਚੰਦੋਸੀ ਉੱਤਰ ਪ੍ਰਦੇਸ਼ ਉਮਰ ਕਰੀਬ 46 ਸਾਲ ਵਜੋਂ ਹੋਈ ਹੈ।
Read MoreLATEST.. ਜਾਣੋ ਅੱਜ ਗੜ੍ਹਦੀਵਾਲਾ ‘ਚ ਅਤੇ ਗੜ੍ਹਦੀਵਾਲਾ ਦੇ ਵੱਖ ਵੱਖ ਪਿੰਡਾਂ ਦੇ ਕਿੰਨੇ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ
ਗੜ੍ਹਦੀਵਾਲਾ 13 ਮਈ (ਚੌਧਰੀ) : ਜਿਲਾ ਹੁਸ਼ਿਆਰਪੁਰ ਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ ਵਿਭਾਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਗੜ੍ਹਦੀਵਾਲਾ’ ਚ 3 ਅਤੇ ਗੜ੍ਹਦੀਵਾਲਾ ਦੇ ਵੱਖ-ਵੱਖ ਪਿੰਡਾਂ ਦੇ 14 ਲੋਕਾਂ ਦੀ ਰਿਪੋਰਟ ਆਈ ਪਾਜੇਟਿਵ ਆਈ ਹੈ।
Read Moreਪ੍ਰੈਸ ਕਲੱਬ ਧਾਰ ਕਲਾਂ ਪ੍ਰਧਾਨ ਰਜਨੀਸ਼ ਕਾਲੂ ਨੇ ਵੀ ਕੋਰੋਨਾ ਟੈਸਟ ਕਰਵਾ ਕੇ ਲਗਾਈ ਕੋਵਿਸ਼ਿਲਡ ਵੈਕਸੀਨ
ਪਠਾਨਕੋਟ,13 ਮਈ (ਸਿੰਘ ਰਾਜਨ / ਅਵਿਨਾਸ਼ ) : ਪਿਛਲੇ ਦਿਨ੍ਹਾਂ ਦੋਰਾਨ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਕਰੋਨਾ ਫਰੰਟ ਲਾਈਨ ਵਰਕਰ ਦਾ ਦਰਜਾ ਦਿੱਤਾ ਗਿਆ ਸੀੀ। ਜਿਸ ਅਧੀਨ ਅੱਜ ਜਿਲ੍ਹਾ ਪਠਾਨਕੋਟ ਵਿੱਚ ਮਾਨਯੋਗ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਦੀਆਂ ਹਦਾਇਤਾਂ ਅਨੁਸਾਰ ਦਫਤਰ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ ਵੱਲੋਂ ਸਿਹਤ ਵਿਭਾਗ ਪਠਾਨਕੋਟ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਸੇਵਾ ਕੇਂਦਰ ਵਿੱਚ ਪੱਤਰਕਾਰਾਂ ਨੂੰ ਕੋਵਿਡ ਵੈਕਸੀਨ ਲਗਾਉਂਣ ਲਈ ਇੱਕ ਵਿਸ਼ੇਸ ਕੈਂਪ ਲਗਾਇਆ ਗਿਆ।
Read MoreLATEST.. ਜਾਣੋ ਜਿਲਾ ਹੁਸ਼ਿਆਰਪੁਰ ‘ਚ ਕੋਰੋਨਾ ਦਾ ਕਹਿਰ ਕਿਹੜੇ ਪਿੰਡਾਂ ਤੇ ਵਾਪਰਿਆ,5 ਮੌਤਾਂ,261 ਹੋਰ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ
ਹੁਸ਼ਿਆਰਪੁਰ 13 ਮਈ (ਚੌਧਰੀ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 4433 ਨਵੇਂ ਸੈਂਪਲ ਲੈਣ ਨਾਲ ਅਤੇ 4157 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ 261 ਨਵੇਂ ਪਾਜੇਟਿਵ ਮਰੀਜਾਂ ਦੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 22708 ਹੋ ਗਈ ਹੈ।ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 500811 ਹੋ ਗਈ ਹੈ।
Read MoreLATEST NEWS.. ਜਿਲਾ ਹੁਸ਼ਿਆਰਪੁਰ ‘ਚ ਸਮੂਹ ਸੁਨਿਆਰਿਆਂ ਦੀ ਦੁਕਾਨਾਂ 14 ਮਈ ਨੂੰ ਸਵੇਰੇ 11 ਵਜੇ ਤੋਂ more Read..
ਹੁਸ਼ਿਆਰਪੁਰ 13 ਮਈ (ਚੌਧਰੀ) : ਜਿਵੇਂ ਕਿ WHO ਵਲੋਂ COVID-19 (ਕਰੋਨਾ ਵਾਇਰਸ) ਨੂੰ ਪਹਿਲਾਂ ਹੀ ਮਹਾਂਮਾਰੀ ਘੋਸ਼ਿਤ ਕੀਤਾ ਗਿਆ ਹੈ, ਜਿਸ ਦੇ ਮੱਦੇਨਜ਼ਰ, ਮਾਣਯੋਗ ਜਿਲਾ ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮ, ਜ਼ੋ ਕਿ ਪਿੱਠ ਅੰਕਣ ਨੰਬਰ 2677/ਐਮ.ਸੀ.3/ ਐਮ.ਏ. ਮਿਤੀ: 07-05-2021 ਰਾਹੀਂ ਜਾਰੀ ਹੋਏ ਹਨ,ਮੁਤਾਬਿਕ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਕੁਝ ਪਾਬੰਦੀਆਂ ਲਗਾਈਆਂ ਗਈਆਂ ਹਨ, ਦੀ ਲਗਾਤਾਰਤਾ ਵਿੱਚ, ਹੇਠ ਲਿਖੇ ਅਨੁਸਾਰ ਛੋਟ ਦਿੱਤੀ ਜਾਂਦੀ ਹੈ:
Read MoreLATEST.. ਬੇਰੁਜ਼ਗਾਰੀ ਨੌਜਵਾਨਾਂ ਨੂੰ ਘੁਣ ਵਾਂਗ ਖਾ ਰਹੀ ਹੈ : ਡਾ ਜਸਪਾਲ ਸਿੰਘ
ਗੜ੍ਹਦੀਵਾਲਾ 13 ਮਈ (ਚੌਧਰੀ) : ਅੱਜ ਗੜਦੀਵਾਲਾ ਦੇ ਪਿੰਡ ਜਮਸ਼ੇਰ ਚਠਿਆਲੀ ਵਿਖੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਸਹਿਬ ਤੇ ਜਨ ਸੱਕਤਰ ਪੰਜਾਬ ਭਗਵਾਨ ਸਿੰਘ ਚੌਹਾਨ ਤੇ ਲੋਕ ਸਭਾ ਇਨਚਾਰਜ ਸਰਦਾਰ ਮਨਿੰਦਰ ਸਿੰਘ ਸ਼ੇਰਪੁਰੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਹਿਮ ਮੀਟਿੰਗ ਹੋਈ। ਜਿਸ ਵਿੱਚ ਡਾਕਟਰ ਜਸਪਾਲ ਸਿੰਘ ਪ੍ਰਧਾਨ ਬਹੁਜਨ ਸਮਾਜ ਪਾਰਟੀ ਹਲਕਾ ਉੜਮੁੜ ਟਾਂਡਾ ਵਿਸੇਸ਼ ਤੌਰ ਤੇ ਪਹੁੰਚੇ।ਇਸ ਮੌਕੇ ਉਹਨਾਂ ਨੇ ਕਿਹਾ ਕਿ ਅੱਜ ਬੇਰੁਜ਼ਗਾਰੀ ਨੌਜਵਾਨਾਂ ਨੂੰ ਘੁਣ ਵਾਂਗ ਖਾ ਰਹੀ ਹੈ।
Read Moreਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਕੋਵਿਡ ਮਹਾਂਮਾਰੀ ਦੇ ਯੁੱਧ ‘ਚ ਕੇਂਦਰ ਅਤੇ ਰਾਜ ਸਰਕਾਰਾਂ ਤੇ ਜਤਾਇਆ ਭਰੋਸਾ
ਦਸੂਹਾ 12 ਮਈ (ਚੌਧਰੀ) : ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਦਸੂਹਾ ਦੇ ਸੀਨੀਅਰ ਮੈਬਰਾਂ ਦੇ ਇੱਕ ਸਾਂਝੇ ਬਿਆਨ ਦੀ ਜਾਣਕਾਰੀ ਦਿੰਦੇ ਹੋਏ ਕੁਮਾਰ ਸੈਣੀ (ਜਨਰਲ ਸਕੱਤਰ) ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਤੋਂ ਬੱਚਣ ਦੀ ਲੜਾਈ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦਿਨ ਰਾਤ ਕੰਮ ਕਰ ਰਹੀਆਂ ਹਨ। ਇਨ੍ਹਾਂ ਦੇ ਨਾਲ-ਨਾਲ ਭਾਰਤੀ ਸੈਨਾ (ਏਅਰ ਫੋਰਸ, ਨੇਵੀ ਅਤੇ ਇੰਡੀਅਨ ਆਰਮੀ ) 24 ਘੰਟੇ ਮੈਡੀਕਲ ਏਡ ਪਹੁੰਚਾਉਣ ਲਈ ਆਪਣੇ ਸਮੁੰਦਰੀ ਜਹਾਜ਼ਾਂ,ਏਅਰ ਫੋਰਸ ਜਹਾਜ਼ਾਂ ਅਤੇ ਭਾਰਤੀ ਰੇਲ ਦਾ ਉਪਯੋਗ ਕਰਦੇ ਹੋਏ ਆਕਸੀਜਨ ਐਕਸਪ੍ਰੈਸ ਗ੍ਰੀਨ ਕੋਰੀਡੋਰ ਰਾਹੀਂ ਦੇਸ਼ ਅੰਦਰ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਕੰਟੇਨਰਾਂ ਨੂੰ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਜਾਣ ਲਈ ਸਹਾਇਕ ਹੋ ਰਹੇ ਹਨ।
Read Moreਨਗਰ ਕੌਂਸਲ ਪ੍ਰਧਾਨ ਸ. ਸੁੱਚਾ ਸਿੰਘ ਤੇ ਮੀਤ ਪ੍ਰਧਾਨ ਚੰਦਰ ਸ਼ੇਖਰ ਬੰਟੀ ਨੂੰ ਪੰਜਾਬ ਸਫ਼ਾਈ ਮਜਦੂਰ ਫੈਡਰੇਸ਼ਨ ਸ਼ਾਖਾ ਦਸੂਹਾ ਦੇ ਵਰਕਰਾਂ ਨੇ ਕੀਤਾ ਸਨਮਾਨਿਤ
ਪੰਜਾਬ ਸਫ਼ਾਈ ਮਜਦੂਰ ਫੈਡਰੇਸ਼ਨ ਸ਼ਾਖਾ ਦਸੂਹਾ ਦੇ ਪ੍ਰਧਾਨ ਸਿਕੰਦਰ ਸਹੋਤਾ ਦੀ ਪ੍ਰਧਾਨਗੀ ਹੇਠ ਸਾਰੇ ਸਫਾਈ ਸੈਨਿਕਾਂ,ਡਰਾਈਵਰ,ਸੀਵਰ ਮੈਨ, ਪੰਪ ਆਪਰੇਟਰ,ਮਾਲੀ ਕੰਮ ਚੌਕੀਦਾਰ,ਕੰਪਿਊਟਰ ਆਪਰੇਟਰ, ਇਲੈਕਟ੍ਰਿਸ਼ਨ (ਦਰਜਾ-4) ਆਦਿ ਅਤੇ ਸਮੂਹ ਸਟਾਫ ਵਲੋਂ ਨਗਰ ਕੌਂਸਲ ਦਸੂਹਾ ਪ੍ਰਧਾਨ ਸ.ਸੁੱਚਾ ਸਿੰਘ (ਲੁਫਾ) ਨੂੰ ਅਤੇ ਵਾ.ਪ੍ਰਧਾਨ ਚੰਦਰ ਸ਼ੇਖਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਮਾਰਕੀਟ ਕਮੇਟੀ ਚੇਅਰਮੈਨ ਨਰਿੰਦਰ ਟੱਪੂ,ਪ੍ਰਧਾਨ ਬਿੱਟੂ,ਬਾਉ ਰਾਮ,ਰਾਮ ਨਾਥ, ਕਾਰਜ ਸਾਧਕ ਅਫ਼ਸਰ ਮਦਨ ਸਿੰਘ,ਸੇਨੇਟਰੀ ਇੰਸਪੈਕਟਰ ਸੁਰਿੰਦਰ ਸਿੰਘ, ਕਲਰਕ ਵਿਪਨ ਕੁਮਾਰ,(C.F.੦)ਮੈਡਮ ਸੋਨੀਆ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ।
Read MoreLATEST.ਗੜ੍ਹਦੀਵਾਲਾ ‘ਚ ਪੀਣ ਵਾਲੇ ਪਾਣੀ ਦੀ ਕਿਲਤ ਹੋਵੇਗੀ ਦੂਰ,38 ਲੱਖ ਦੀ ਲਾਗਤ ਨਾਲ ਵਾਟਰ ਸਪਲਾਈ ਦੀ ਲਾਈਨ ਵਿਛਾਉਣ ਦੇ ਕਾਰਜਾਂ ਦੀ ਕੀਤੀ ਸ਼ੁਰੂਆਤ
ਗੜ੍ਹਦੀਵਾਲਾ 11 ਮਈ (ਚੌਧਰੀ) : ਸਥਾਨਕ ਸ਼ਹਿਰ ਵਿਖੇ ਵਾਟਰ ਸਪਲਾਈ ਦੀ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਦਾ ਉਦਘਾਟਨ ਪ੍ਰਦੇਸ਼ ਕਾਂਗਰਸ ਕਮੇਟੀ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ ਨੇ ਕੀਤਾ। ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ ਨੇ ਕਿਹਾ ਕਿ ਕਾਂਗਰਸ ਦੇ ਹਲਕਾ ਵਿਧਾਇਕ ਦੀ ਅਗਵਾਈ ਵਿੱਚ 38 ਲੱਖ ਦੀ ਲਾਗਤ ਨਾਲ ਸ਼ਹਿਰ ਨਿਵਾਸੀਆਂ ਲਈ ਪੀਣ ਵਾਾਲੇ ਪਾਣੀ ਦੀ ਕਿਲਤ ਨੂੰ ਦੂਰ ਕੀਤਾ ਜਾਵੇਗਾ ਜਿਸ ਦੀ ਸ਼ੁਰੂੂਆਤ ਸ਼ਹਿਰ ਦੀ ਸ਼ਰਮਾ ਕਲੋਨੀ ਤੋਂ ਕੀਤੀ ਗਈ।
Read MoreTOP NEWS.. ਐਸ.ਐਸ.ਪੀ ਵਲੋਂ ਜ਼ਿਲ੍ਹਾ ਸਿਹਤ ਅਫ਼ਸਰ ਡਾ.ਲਖਵੀਰ ਸਿੰਘ ਦਾ ‘ਡੀ.ਜੀ.ਪੀ. ਆਨਰ’ ਨਾਲ ਸਨਮਾਨ
ਹੁਸ਼ਿਆਰਪੁਰ, 11 ਮਈ(ਚੌਧਰੀ) : ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਅੱਜ ਜ਼ਿਲ੍ਹਾ ਸਿਹਤ ਅਫ਼ਸਰ ਅਤੇ ਪੁਲਿਸ ਹਸਪਤਾਲ ਦੇ ਐਸ.ਐਮ.ਓ. ਡਾ. ਲਖਵੀਰ ਸਿੰਘ ਦਾ ਪੂਰੀ ਤਨਦੇਹੀ, ਸ਼ਿੱਦਤ ਅਤੇ ਲਗਨ ਨਾਲ ਸਿਹਤ ਸੇਵਾਵਾਂ ਦੇਣ ਬਦਲੇ ‘ਡੀ.ਜੀ.ਪੀ. ਆਨਰ’ ਨਾਲ ਸਨਮਾਨ ਕੀਤਾ ਗਿਆ।
Read MoreLATEST.. ਜਿਲਾ ਹੁਸ਼ਿਆਰਪੁਰ ‘ਚ ਫਟਿਆ ਕੋਰੋਨਾ ਬੰਬ,ਜਾਣੋ ਕਿਨੇ ਲੋਕਾਂ ਦੀ ਹੋਈ ਮੌਤ ਅਤੇ ਕਿਨੇ ਹੋਰ ਲੋਕਾਂ ਦੀ ਰਿਪੋਰਟ ਆਈ ਪਜੇਟਿਵ
ਹੁਸ਼ਿਆਰਪੁਰ 11 ਮਈ ( ਚੌਧਰੀ ) ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 4145 ਨਵੇਂ ਸੈਂਪਲ ਲੈਣ ਨਾਲ ਅਤੇ 5816 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ 458 ਨਵੇਂ ਪਾਜੇਟਿਵ ਮਰੀਜਾਂ ਦੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 22077 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 492154 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 467104 ਸੈਂਪਲ ਨੈਗਟਿਵ ਆਏ ਹਨ ਤੇ 4501 ਸੈਪਲਾਂ ਦੀ ਰਿਪੋਟ ਦਾ ਅਜੇ ਤੱਕ ਇੰਤਜਾਰ ਹੈ।
Read MoreLATEST.. ਬੀਤੇ 24 ਘੰਟਿਆਂ ‘ਚ ਕੋਰੋਨਾ ਨਾਲ 27 ਦੀ ਮੌਤ,700 ਨਵੇਂ more read..
ਬਠਿੰਡਾ,11 ਮਈ (CDT) : ਜ਼ਿਲੇ ਅੰਦਰ ਕੋਵਿਡ-19 ਤਹਿਤ ਕੁਲ 257079 ਸੈਂਪਲ ਲਏ ਗਏ। ਜਿਨਾਂ ਵਿਚੋਂ 28717 ਪਾਜੀਟਿਵ ਕੇਸ ਆਏ, ਇਨਾਂ ਵਿੱਚੋਂ 21456 ਕਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਇਸ ਸਮੇਂ ਜ਼ਿਲੇ ਵਿੱਚ ਕੁੱਲ 6714 ਕੇਸ ਐਕਟਿਵ ਹਨ ਤੇ ਹੁਣ ਤੱਕ ਕਰੋਨਾ ਪ੍ਰਭਾਵਿਤ 547 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬੀ.ਸ਼੍ਰੀਨਿਵਾਸਨ ਨੇ ਸਾਂਝੀ ਕੀਤੀ।
Read MoreLATEST..ਇਕੱਲੀ ਰਹਿੰਦੀ ਬਜ਼ੁਰਗ ਔਰਤ ਦਾ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰਨ ਵਾਲਾ ਪਿੰਡ ਦਾ ਹੀ ਵਿਅਕਤੀ ਨਿਕਲਿਆ ਕਾਤਲ,ਪੁਲਿਸ ਨੇ ਕੀਤਾ ਕਾਬੂ
ਹੁਸ਼ਿਆਰਪੁਰ 11 ਮਈ (ਚੌਧਰੀ ) ਨਵਜੋਤ ਸਿੰਘ ਮਾਹਲ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸਾ ਅਤੇ ਰਵਿੰਦਰਪਾਲ ਸਿੰਘ ਸੰਧੂ ਪੀ.ਪੀ.ਐਸ, ਐਸ.ਪੀ ਇੰਨਵੈਸਟੀਗੇਸ਼ਨ ਤ ਗੁਰਪ੍ਰੀਤ ਸਿੰਘ ਡੀ ਐਸ ਪੀ ਰੂਰਲ ਅ ਅਮਰ ਤੇ ਨਾਥ ਡੀ ਐਸ ਪੀ ਪੀ ਬੀ ਆਈ ਐਚ ਐਫ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਸ਼ੰਗੀਨ ਜੁਰਮ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ।
Read MoreLATEST.. ਹੁਣ ਜਿਲਾ ਹੁਸ਼ਿਆਰਪੁਰ ‘ਚ ਹਰਰੋਜ ਜਾਣੋ ਕਿੰਨੇ ਤੋਂ ਕਿੰਨੇ ਖੁਲਣੀਆਂ ਫਲਾਂ ਅਤੇ ਸਬਜ਼ੀਆਂ ਦੀਆਂ ਦੁਕਾਨਾਂ, ਨਵੇਂ ਆਦੇਸ਼ ਜਾਰੀ
ਹੁਸ਼ਿਆਰਪੁਰ 11 ਮਈ (ਚੌਧਰੀ) : WHO ਵਲੋਂ COVID-19 (ਕਰੋਨਾ ਵਾਇਰਸ) ਨੂੰ ਪਹਿਲਾਂ ਹੀ ਮਹਾਂਮਾਰੀ ਘੋਸ਼ਿਤ ਕੀਤਾ ਗਿਆ ਹੈ,ਜਿਸ ਦੇ ਮੱਦੇ ਨਜ਼ਰ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਜਾਰੀ ਹੁਕਮ, ਜੋ ਕਿ ਪਿੱਠ ਅੰਕਣ ਨੰਬਰ 2677/ਐਮ.ਸੀ.3/ ਐਮ.ਏ. ਮਿਤੀ: 07-05-2021 ਅਤੇ ਪਿੱਠ ਅੰਕਣ ਨੰਬਰ 2697/ਐਮ.ਸੀ.3/ਐਮ.ਏ ਮਿਤੀ: 10-05-2021 ਰਾਹੀਂ ਜਾਰੀ ਹੋਏ ਹਨ, ਮੁਤਾਬਿਕ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਕੁਝ ਪਾਬੰਦੀਆਂ/ਛੋਟਾਂ ਦਿੱਤੀਆਂ ਗਈਆਂ ਸਨ, ਦੀ ਲਗਾਤਾਰਤਾ ਵਿੱਚ ਹੇਠ ਲਿਖੇ ਅਨੁਸਾਰ ਪਾਬੰਦੀਆਂ/ਛੋਟਾਂ ਵਿੱਚ ਵਾਧਾ ਕੀਤਾ ਜਾਂਦਾ ਹੈ:
Read More