ਵੱਡੀ ਖਬਰ.. ਹਾਜੀਪੁਰ ਅਧੀਨ ਪੈਂਦੇ ਪਿੰਡ ਸਿੰਘਪੁਰ ਜੱਟਾਂ ਦੇ ਕਮਲਜੀਤ ਸਿੰਘ ਦੀ ਮਸਕਟ ਵਿੱਚ ਭੇਤ ਭਰੇ ਹਲਾਤਾਂ ‘ਚ ਹੋਈ ਮੌਤ

ਮੁਕੇਰੀਆਂ /ਦਸੂਹਾ (ਚੌਧਰੀ) : ਮੁਕੇਰੀਆਂ ਦੇ ਬਲਾਕ ਹਾਜੀਪੁਰ ਅਧੀਨ ਪੈਂਦੇ ਪਿੰਡ ਸਿੰਘਪੁਰ ਜੱਟਾਂ ਦੇ ਨੋਜਵਾਨ ਕਮਲਜੀਤ ਸਿੰਘ ਜੋ ਕਿ ਆਪਣੇ ਅਤੇ ਪਰਿਵਾਰ ਦੇ ਚੰਗੇ ਭਵਿੱਖ ਲਈ ਅਤੇ ਰੋਜੀ-ਰੋਟੀ ਦੀ ਤਲਾਸ਼ ਵਿਚ ਚਾਰ ਸਾਲ ਪਹਿਲਾਂ ਵਿਦੇਸ਼ ਮਸਕਟ ਗਿਆ ਸੀ। ਬੀਤੇ ਦਿਨੀਂ ਉਸਦੀ ਮਸਕਟ ਵਿਖੇ ਭੇਤ ਭਰੇ ਹਲਾਤਾਂ ਵਿੱਚ ਮੋਤ ਹੋ ਗਈ ।

Read More

ਮਾਨਗੜ੍ਹ ਟੋਲਪਲਾਜਾ ਤੇ ਕਿਸਾਨਾਂ ਦਾ ਸੰਘਰਸ਼ 215 ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ 10 ਮਈ(ਚੌਧਰੀ) : ਮਾਨਗੜ੍ਹ ਟੋਲ ਪਲਾਜ਼ਾ ‘ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਵਲੋਂ ਦਿੱਤੇ ਜਾ ਰਹੇ ਧਰਨੇ ਦੇ 215 ਵੇਂ ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਜਮਕੇ ਨਾਅਰੇਬਾਜ਼ੀ ਕੀਤੀ ਗਈ।

Read More

LATEST..ਗੜ੍ਹਦੀਵਾਲਾ ਦੇ ਪਿੰਡ ਜੌਹਲਾਂ ‘ਚ 6750 ਐਮ.ਐਲ ਨਜਾਇਜ ਸ਼ਰਾਬ ਸਮੇਤ ਇਕ ਹੋਰ ਔਰਤ ਕਾਬੂ

ਗੜ੍ਹਦੀਵਾਲਾ 10 ਮਈ (ਚੌਧਰੀ) :ਸਥਾਨਕ ਪੁਲਿਸ ਨੇ 6750 ਐਮ.ਐਲ ਨਜਾਇਜ ਸ਼ਰਾਬ ਸਮੇਤ ਇੱਕ ਹੋਰ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮੁਖੀ ਸਬ ਇੰਸਪੈਕਟਰ ਸੱਤਪਾਲ ਸਿੰਘ ਜਲੋਟਾ ਨੇ ਦੱਸਿਆ ਕਿ ਏ ਐਸ ਆਈ ਦਿਲਦਾਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਬ ਚੈਕਿੰਗ ਸ਼ਕੀ ਪੁਰਸ਼ਾਂ ਪ੍ਰਾਈਵੇਟ ਵਹੀਕਲਾਂ ਤੇ ਪਿੰਡ ਜੀਆਂ ਸਹੋਤਾ, ਜੌਹਲਾਂ ਆਦਿ ਨੂੰ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਗਸ਼ਤ ਕਰਦੀ ਟੀ ਪਵਾਇੰਟ ਪਿੰਡ ਅੱਲੜ ਮੋੜ ਪੁਜੀ

Read More

LATEST.. ਜਿਲਾ ਹੁਸ਼ਿਆਰਪੁਰ ‘ਚ ਕੋਰੋਨਾ ਨੇ ਨਿਗਲੀ 9 ਲੋਕਾਂ ਦੀ ਜਾਨ,375 ਹੋਰ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ

ਹੁਸ਼ਿਆਰਪੁਰ 10 ਮਈ (ਚੌਧਰੀ ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 4444 ਨਵੇਂ ਸੈਂਪਲ ਲੈਣ ਨਾਲ ਅਤੇ 5064 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ 375 ਨਵੇ ਪਾਜੇਟਿਵ ਮਰੀਜਾਂ ਦੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 21619 ਹੋ ਗਈ ਹੈ।ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 488009 ਹੋ ਗਈ ਹੈ।

Read More

ਗੜ੍ਹਦੀਵਾਲਾ ‘ਚ 6750 ਐਮ.ਐਲ ਨਜਾਇਜ ਸ਼ਰਾਬ ਸਮੇਤ ਔਰਤ ਕਾਬੂ

ਗੜ੍ਹਦੀਵਾਲਾ 10 ਮਈ (ਚੌਧਰੀ) : ਸਥਾਨਕ ਪੁਲਿਸ ਨੇ ਇੱਕ ਔਰਤ ਨੂੰ 6750 ਐਮ.ਐਲ ਨਜਾਇਜ ਸ਼ਰਾਬ ਸਮੇਤ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮੁਖੀ ਸਬ ਇੰਸਪੈਕਟਰ ਸੱਤਪਾਲ ਸਿੰਘ ਜਲੋਟਾ ਨੇ ਦੱਸਿਆ ਕਿ ਏ ਐਸ ਆਈ ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਗਸਤ ਥਾ ਚੈਕਿੰਗ ਸੱਕੀ ਪੁਰਸ਼ਾਂ ਪ੍ਰਾਈਵੇਟ ਵਹੀਕਲਾਂ ਤੇ ਪਿੰਡ ਜੀਆ ਸਹੋਤਾ,ਜੌਹਲਾਂ ਆਦਿ ਨੂੰ ਜਾ ਰਹੇ ਸੀ।

Read More

ਗੜ੍ਹਦੀਵਾਲਾ ਵਿਖੇ ਕੋਵਿਡ-19 ਮਹਾਂਮਾਰੀ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ

ਗੜ੍ਹਦੀਵਾਲਾ 10 ਮਈ (ਚੌਧਰੀ) : ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਪੂਰੇ ਪੰਜਾਬ ਵਿਚ ਆਪਣੇ ਪੈਰ ਪੂਰੀ ਤਰਾਂ ਪਸਾਰ ਚੁੱਕਾ ਹੈ। ਇਸ ਮਹਾਮਾਰੀ ਦੇ ਮੱਦੇਨਜ਼ਰ ਜਿਲਾ ਪੁਲਿਸ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਡੀ ਐਸ ਪੀ( ਪੀ ਬੀ ਆਈ) ਹੁਸ਼ਿਆਰਪੁਰ ਜਸਪ੍ਰੀਤ ਸਿੰਘ ਵਲੋਂ ਆਪਣੀ ਟੀਮ ਨਾਲ ਗੜ੍ਹਦੀਵਾਲਾ ਸ਼ਹਿਰ ਵਿਖੇ ਅਚਨਚੇਤ ਨਰੀਖਣ ਕੀਤਾ ਗਿਆ।

Read More

ਕੋਰੋਨਾ ਤੇ ਫਹਿਤੇ ਪਾਉਣ ਲਈ ਰੁਟੀਨ ਟੀਕਾਂਕਰਨ ਦੇ ਨਾਲ ਨਾਲ 18 ਤੋਂ 45 ਸਾਲ ਉਮਰ ਵਰਗ ਵਾਲੇ ਉਸਾਰੀ ਕਾਮਿਆਂ ਦੇ ਟੀਕਾਂਕਰਕਨ ਦੀ ਕੀਤੀ ਸ਼ੁਰੂਆਤ

ਹੁਸ਼ਿਆਰਪੁਰ 10 ਮਈ (ਚੌਧਰੀ ) : ਕੋਰੋਨਾ ਤੇ ਫਹਿਤੇ ਪਾਉਣ ਲਈ ਰੋਟੀਨ ਟੀਕਾਂਕਰਨ ਦੇ ਨਾਲ ਨਾਲ 18 ਤੋ 45 ਸਾਲ ਉਮਰ ਵਰਗ ਵਾਲੇ ਉਸਾਰੀ ਕਾਮਿਆਂ ਦੇ ਟੀਕਾਂਕਰਕਨ ਸ਼ੁਰੂਆਤ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਤੋ ਉਦਯੋਗ ਅਤੇ ਕਾਮਰਿਸ ਮੰਤਰੀ ਸ਼ੰਦਰ ਸ਼ਾਮ ਅਰੋੜਾ ਨੇ ਰਸਮੀ ਤੋਰ ਤੇ ਕੀਤੀ ।ਇਸ ਮੌਕੇ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ,ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ,ਡਿਪਟੀ ਮੈਡੀਕਲ ਕਮਿਸ਼ਨਰ ਹਰਬੰਸ ਕੋਰ , ਸੀਨੀਅਰ ਮੈਡੀਕਲ ਅਫਸਰ ਡਾ ਜਸਵਿੰਦਰ ਸਿੰਘ ਤੇ ਡਾ ਸਵਾਤੀ ਫਾਰਮੇਸੀ ਅਫਸਰ ਜਤਿੰਦਰਪਾਲ ਸਿੰਘ,ਮੇਅਰ ਸਰਿੰਦਰ ਕੁਮਾਰ ਹਾਜਰ ਸਨ ।

Read More

ਕੋਵਿਡ ਮਹਾਂਮਾਰੀ ’ਚ ਬੇਸਹਾਰਾ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗੀ ਚਾਈਲਡ ਹੈਲਪਲਾਈਨ : ਅਪਨੀਤ ਰਿਆਤ

ਹੁਸ਼ਿਆਰਪੁਰ,10 ਮਈ(ਚੌਧਰੀ) : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਚੱਲਦੇ ਬਹੁਤ ਲੋਕ ਇਸ ਬਿਮਾਰੀ ਤੋਂ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਮਾਮਲਿਆਂ ਵਿੱਚ ਦੇਖਣ ’ਚ ਆਇਆ ਹੈ ਕਿ ਸਿੰਗਲ ਫੈਮਿਲੀ ਵਿੱਚ ਪਤੀ-ਪਤਨੀ ਨੂੰ ਇਸ ਬਿਮਾਰੀ ਨਾਲ ਜ਼ਿਆਦਾ ਪ੍ਰਭਾਵਿਤ ਹੋਣ ’ਤੇ ਹਸਪਤਾਲ ਵਿੱਚ ਦਾਖਲ ਹੋਣਾ ਪੈਂਦਾ ਹੈ

Read More

ਵੱਡੀ ਖਬਰ.. ਗੜਸ਼ੰਕਰ ਪਲਿਸ ਨੂੰ ਮਿਲੀ ਵੱਡੀ ਸਫਲਤਾ,4 ਪਿਸਤੌਲਾਂ ਸਮੇਤ ਇਕ ਕਾਬੂ

ਗੜਸ਼ੰਕਰ 10 ਮਈ (ਚੌਧਰੀ / ਅਸ਼ਵਨੀ ) : ਨਵਜੋਤ ਸਿੰਘ ਮਾਹਲ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੁਰਮਾਂ ਨਾਲ ਨਿਜੱਠਣ ਲਈ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਉਸ ਮੁਹਿੰਮ ਤਹਿਤ ਅਤੇ ਸ਼੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ ਸਹਾਇਕ ਕਪਤਾਨ ਪੁਲਿਸ ਸਬ ਡਵੀਜਨ ਗੜ੍ਹਸ਼ੰਕਰ ਜੀ ਦੀ ਸੁਪਰਵੀਜ਼ਨ ਅਧੀਨ ਮਿਤੀ 09/5/21 ਨੂੰ ਸ਼੍ਰੀ ਇਕਬਾਲ ਸਿੰਘ ਇੰਨ: ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਵਲੋਂ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਅਕਾਲਗੜ ਲਾਗਿਉ ਅਮਰਜੀਤ ਸਿੰਘ ਉਰਫ ਸੋਨੂੰ ਪੁੱਤਰ ਪੂਰਨ ਸਿੰਘ ਵਾਸੀ ਅਕਾਲਗੜ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਉਸਦੀ ਤਲਾਸ਼ੀ ਕਰਨ ਤੋਂ ਪਹਿਨੀ ਹੋਈ ਪੇਟ ਦੀ ਖੱਬੀ ਡੱਬ ਵਿਚੋਂ ਇੱਕ ਦੇਸੀ ਪਿਸਤੌਲ 315 ਬੌਰ (ਕੱਟਾ) ਬਰਾਮਦ ਹੋਇਆ।ਜਿਸਨੂੰ ਅਨਲੋਡ ਕਰਨ ਤੇ ਉਸ ਵਿਚੋਂ ਇੱਕ ਰੌਦ ਜਿੰਦਾ 315 ਬੋਰ ਬਰਾਮਦ ਹੋਇਆ ਅਤੇ ਦੋਸ਼ੀ ਪਾਸੋਂ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕਰਨ ਤੇ ਜਿਸਨੇ ਇੰਕਸ਼ਾਫ ਕੀਤਾ ਕਿ ਉਸਨੇ ਚਾਰ ਦੇਸੀ ਪਿਸਤੌਲ ਜਿਨਾ ਵਿਚ ਦੋ 315 ਬੋਰ ਅਤੇ ਦੋ ਦੇਸੀ ਪਿਸਤੌਲ 12 ਬੌਰ ਖਰੀਦ ਕੀਤੇ ਸਨ।ਜਿਨਾ ਵਿਚ ਅੱਜ ਉਹ ਇੱਕ ਪਿਸਤੌਲ ਲੈ ਕੇ ਲੁੱਟ ਖੋਹ ਕਰਨ ਦੀ ਨੀਅਤ ਨਾਲ ਜਾ ਰਿਹਾ ਸੀ

Read More

LATEST.. ਜ਼ਿਲ੍ਹਾ ਮੈਜਿਸਟਰੇਟ ਵਲੋਂ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਆਦੇਸ਼

ਹੁਸ਼ਿਆਰਪੁਰ, 10 ਮਈ(ਚੌਧਰੀ) :ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਸਵੇਰੇ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਪ੍ਰਦੀਪ ਸਿੰਘ ਢਿੱਲੋਂ ਨਾਲ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਦਾ ਦੌਰਾ ਕਰਕੇ ਕੋਵਿਡ-19 ਨਾਲ ਸਬੰਧਤ ਹਦਾਇਤਾਂ ਦੀ ਸਮੀਖਿਆ ਕੀਤੀ।

Read More

LATEST.. ਸਰਕਾਰ ਦੀਆਂ ਧਮਕੀਆਂ ਤੇ ਨਹੀਂ ਡਰਨਗੇ : ਐਨ ਐਚ ਐਮ ਮੁਲਾਜ਼ਮ

ਗੜ੍ਹਦੀਵਾਲਾ 10 ਮਈ (ਚੌਧਰੀ) : ਅੱਜ ਐਨ ਐਚ ਐਮ ਭੂੰਗਾ ਮੁਲਾਜ਼ਮਾਂ ਵੱਲੋਂ ਸਰਕਾਰ ਦੀਆਂ ਟਰਮੀਨੇਸ਼ਨ ਦੀਆਂ ਧਮਕੀਆਂ ਦੇ ਬਾਵਜੂਦ ਐਨ ਐਚ ਐਮ ਨਿਯਮਤਕਰਨ ਸ਼ੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਹੜਤਾਲ ਜਾਰੀ ਰੱਖੀ ਗਈ। ਇਸ ਮੌਕੇ ਤੇ ਹਲਕਾ ਵਿਧਾਇਕ ਪਵਨ ਕੁਮਾਰ ਆਦੀਆ ਨੂੰ ਮੁਲਾਜ਼ਿਆਂ ਵੱਲੋਂ ਆਪਣੀ ਜਾਇਜ਼ ਮੰਗਾਂ ਸੰਬੰਧੀ ਜਾਣੂ ਕਰਵਾਇਆ ਗਿਆ ਅਤੇ ਇਸੇ ਸਬੰਧੀ ਮੰਗ ਪੱਤਰ ਵੀ ਸੌਂਪਿਆ ਗਿਆ।

Read More

ਸਲਾਮ… ਤਿਰੰਗੇ ‘ਚ ਲਿਪਟਿਆ ਘਰ ਪੁਹੰਚਿਆ ਸ਼ਹੀਦ ਸਿਪਾਹੀ ਪ੍ਰਗਟ ਸਿੰਘ,ਦੋ ਭੈਣਾਂ ਦੇ ਇਕਲੌਤੇ ਭਰਾ ਦਾ ਸੈਨਿਕ ਸਨਮਾਣ ਨਾਲ ਹੋਇਆਂ ਅੰਤਿਮ ਸੰਸਕਾਰ

ਗੁਰਦਾਸਪੁਰ 9 ਮਈ ( ਅਸ਼ਵਨੀ ) : 25 ਅਪ੍ਰੈਲ ਨੂੰ ਸੰਸਾਰ ਦੇ ਸਭ ਤੋਂ ਉੱਚੇ ਗਲੇਸ਼ੀਅਰ ਵਿੱਚ ਆਏ ਬਰਫੀਲੇ ਤੁਫ਼ਾਨ ਕਾਰਨ ਪੰਜਾਬ ਦੀ 21 ਪੰਜਾਬ ਯੂਨਿਟ ਦੇ ਤਿੰਨ ਜਵਾਨ ਜਿਲਾ ਬਰਨਾਲਾ ਦੇ ਪਿੰਡ ਕਰਮਗੜ ਦਾ ਸਿਪਾਹੀ ਅਮਰਦੀਪ ਸਿੰਘ , ਜਿਲਾ ਮਾਨਸਾ ਦੇ ਪਿੰਡ ਹਾਕਮਵਾਲਾ ਦੇ ਸਿਪਾਹੀ ਪ੍ਰਭਜੋਤ ਸਿੰਘ ਦੇ ਨਾਲ ਕੱਸਬਾ ਕਲਾਨੋਰ ਦੇ ਪਿੰਡ ਦਬੁਰਜੀ ਦਾ 24 ਸਾਲ ਉਮਰ ਦਾ ਸਿਪਾਹੀ ਪ੍ਰਗਟ ਸਿੰਘ ਵੀ ਬਰਫ਼ੀਲੇ ਤੁਫ਼ਾਨ ਦੀ ਚਪੇਟ ਵਿੱਚ ਆ ਗਿਆ ਸੀ

Read More

ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਬਾਬਾ ਦੀਪ ਸਿੰਘ ਸੇਵਾ ਦਲ ਵਲੋਂ 10 ਮਈ ਨੂੰ ਕਰਵਾਇਆ ਜਾਣ ਵਾਲਾ 67 ਵਾਂ ਰਾਸ਼ਨ ਵੰਡ ਸਮਾਰੋਹ ਨੂੰ ਕੀਤਾ ਰੱਦ

ਗੜ੍ਹਦੀਵਾਲਾ 9 ਮਈ (ਚੌਧਰੀ) :ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਹਰ ਮਹੀਨੇ ਦੀ 10 ਤਾਰੀਖ ਨੂੰ ਜਰੂਰਤਮੰਦ ਲੋਕਾਂ ਲਈ ਰਾਸ਼ਣ ਵੰਡ ਸਮਾਰੋਹ ਕਰਵਾਇਆ ਜਾਂਦਾ ਹੈ। ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸੁਸਾਇਟੀ ਵਲੋਂ 10 ਮਈ ਨੂੰ ਕਰਵਾਇਆ ਜਾਣ ਵਾਲਾ 67 ਵਾਂ ਰਾਸ਼ਣ ਵੰਡ ਸਮਾਰੋਹ ਨੂੰ ਰੱਦ ਕੀਤਾ ਗਿਆ ਹੈ।

Read More

LATEST.. ਗੜ੍ਹਦੀਵਾਲਾ ਖੇਤਰ ‘ਚ ਕੋਰੋਨਾ ਨਾਲ 45 ਸਾਲਾ ਔਰਤ ਦੀ ਹੋਈ ਮੌਤ, ਬਲਾਕ ਭੂੰਗਾ ਵਿਚ 29 ਹੋਰ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ

ਗੜ੍ਹਦੀਵਾਲਾ 9 ਮਈ (ਚੌਧਰੀ) : ਪੂਰੇ ਪੰਜਾਬ ਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਜਿਲਾ ਹੁਸ਼ਿਆਰਪੁਰ ਚ ਵੀ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਮੌਤਾਂ ਦੀ ਗਿਣਤੀ ਦਾ ਗਿਣਤੀ ਵੀ ਵੱਧ ਰਹੀ ਹੈ।

Read More

LATEST.. ਜਿਲਾ ਹੁਸ਼ਿਆਰਪੁਰ ‘ਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ, ਹੋਇਆਂ 6 ਮੌਤਾਂ,304 ਹੋਰ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ

ਹੁਸ਼ਿਆਰਪੁਰ 9 ਮਈ (ਚੌਧਰੀ) : ਅੱਜ  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ   3376 ਨਵੇਂ ਸੈਪਲ ਲੈਣ  ਨਾਲ ਅਤੇ 2941 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ  304 ਨਵੇ ਪਾਜੇਟਿਵ ਮਰੀਜਾਂ ਦੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 21244 ਹੋ ਗਈ ਹੈ।ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 483565 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 457131 ਸੈਪਲ ਨੈਗਟਿਵ, ਜਦ ਕਿ 6794 ਸੈਂਪਲਾਂ ਦੀ ਰਿਪੋਟ ਦਾ ਇੰਤਜਾਰ ਹੈ।202 ਸੈਂਪਲ ਇਨਵੈਲਡ ਹਨ  ਤੇ ਹੁਣ ਤੱਕ ਮੌਤਾਂ ਦੀ ਗਿਣਤੀ 784 ਹੈ । 

Read More

LATEST UPDATED ..ਜਰੂਰੀ ਮੁਰੰਮਤ ਕਾਰਨ 10 ਮਈ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਗੜ੍ਹਦੀਵਾਲਾ 9 ਮਈ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇਜੀ: ਸੰਤੋਖ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਲਮਿਟਿੰਡ ਗੜਦੀਵਾਲਾ ਨੇ ਦੱਸਿਆਂ ਕਿ11ਕੇ ਵੀ ਸੰਸਾਰਪੁਰ ਮਾਨਗੜ ਫੀਡਰ ਤੇ ਮਹਿਕਮੇ ਦੇ ਕਰਮਚਾਰਿਆਂ ਦੁਆਰਾ ਮੈਨਟੀਨੈਸ / ਬਾਈਫਰਕੇਸ਼ਨ ਕਰਨ ਲਈ ਸਟਾਰ ਕੰਪਨੀ ਦੁਆਰਾ ਵਰਕ ਕੀਤਾ ਜਾਣਾ ਹੈ।ਜਿਸ ਕਾਰਣ ਸਵੇਰੇ 10 ਤੋ ਸ਼ਾਮ 4 ਵਜੇ ਤੱਕ ਮਿਤੀ 11-5-2021 ਦਿਨ ਮੰਗਲਵਾਰ ਨੂੰ ਫੀਡਰਾਂ ਤੇ ਚੱਲਦੇ ਪਿੰਡਾਂ ਤੇ ਚੱਲਦੇ ਘਰਾਂ / ਟਿਊਵੈਲਾਂ ਦੀ ਸਪਲਾਈ ਬੰਦ ਰਹੇਗੀ ਅਤੇ ਖਾਲਸਾ ਕਾਲਜ ਦੀ ਮੰਗਲਵਾਰ ਹੀ 11-5-2021 ਨੂੰ ਦੋ ਘੰਟੇ ਲਈ ਸਪਲਾਈ ਬੰਦ ਰਹੇਗੀ ।

Read More

ਜੀਓ ਦਫਤਰ ਦਸੂਹਾ ਸਾਹਮਣੇ ਕੁੱਲ ਹਿੰਦ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵਲੋਂ ਧਰਨਾ 141 ਵੇਂ ਦਿਨ ‘ਚ ਦਾਖਲ

ਗੜਦੀਵਾਲਾ 8 ਮਈ (ਚੌਧਰੀ) : ਕੁੱਲ ਹਿੰਦ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ  ਜੀਓ ਦਫਤਰ ਦਸੂਹਾ ਵਿਖੇ 19 ਦਸੰਬਰ ਤੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਇਸ ਧਰਨੇ ‘ਚ ਬੋਲਦਿਆਂ ਹਰਬੰਸ ਸਿੰਘ ਧੂਤ ਤੇ ਚਰਨਜੀਤ ਚਠਿਆਲ ਨੇ ਕਿਹਾ  ਕਿ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ।

Read More

LATEST.. ਬੀਤੇ 24 ਘੰਟਿਆਂ ‘ਚ ਕੋਰੋਨਾ ਨਾਲ 17 ਦੀ ਮੌਤ, 706 ਨਵੇਂ ਕੇਸ ਆਏ ਤੇ 449 ਹੋਏ ਤੰਦਰੁਸਤ

ਬਠਿੰਡਾ, 8 ਮਈ ( CDT) : ਜ਼ਿਲੇ ਅੰਦਰ ਕੋਵਿਡ-19 ਤਹਿਤ ਕੁਲ 248385 ਸੈਂਪਲ ਲਏ ਗਏ। ਜਿਨਾਂ ਵਿਚੋਂ 26591 ਪਾਜੀਟਿਵ ਕੇਸ ਆਏ, ਇਨਾਂ ਵਿੱਚੋਂ 19665 ਕਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਇਸ ਸਮੇਂ ਜ਼ਿਲੇ ਵਿੱਚ ਕੁੱਲ 6442 ਕੇਸ ਐਕਟਿਵ ਹਨ ਤੇ ਹੁਣ ਤੱਕ ਕਰੋਨਾ ਪ੍ਰਭਾਵਿਤ 484 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਸਾਂਝੀ ਕੀਤੀ।

Read More

LATEST.. ਜਿਲਾ ਹੁਸ਼ਿਆਰਪੁਰ ‘ਚ ਕੋਰੋਨਾ ਨੇ ਨਿਗਲੀ 7 ਲੋਕਾਂ ਦੀ ਜਾਨ,370 ਹੋਰ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ

ਹੁਸ਼ਿਆਰਪੁਰ 8 ਮਈ (ਚੌਧਰੀ) : ਅੱਜ  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 4086 ਨਵੇ ਸੈਪਲ ਲੈਣ  ਨਾਲ ਅਤੇ   4590 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ 370 ਨਵੇਂ ਪਾਜੇਟਿਵ ਮਰੀਜਾਂ ਦੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 20940 ਹੋ ਗਈ ਹੈ।ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 480189 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 454522 ਸੈਪਲ ਨੈਗਟਿਵ,ਜਦ ਕਿ 6245 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ।

Read More

ਹੈਰੋਇਨ,ਲਾਹਣ,ਚੋਰੀ ਦੇ ਮੋਟਰ-ਸਾਈਕਲ ਅਤੇ ਨਜਾਇਜ ਸ਼ਰਾਬ ਸਮੇਤ ਤਿੰਨ ਔਰਤਾਂ ਤੇ ਇਕ ਵਿਅਕਤੀ ਕਾਬੂ

ਗੁਰਦਾਸਪੁਰ 8 ਮਈ ( ਅਸ਼ਵਨੀ  ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ ਤਿੰਨ ਅੋਰਤਾ ਨੂੰ 4 ਗ੍ਰਾਮ 900 ਮਿਲੀ ਗ੍ਰਾਮ ਹੈਰੋਇਨ , 80 ਕਿੱਲੋ ਲਾਹਣ , 22500 ਐਮ ਐਲ ਨਜਾਇਜ ਸ਼ਰਾਬ ਅਤੇ ਇਕ ਵਿਅਕਤੀ ਨੂੰ ਚੋਰੀ ਦੇ ਮੋਟਰ-ਸਾਈਕਲ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
       

Read More

LATEST.. ਵਿਧਾਇਕ ਸੰਗਤ ਸਿੰਘ ਗਿਲਜੀਆਂ ਅਤੇ ਪੁਲਸ ਪ੍ਰਸ਼ਾਸਨ ਨੇ ਦੁਕਾਨਦਾਰਾਂ ਨਾਲ ਕੀਤੀ ਅਹਿਮ ਮੀਟਿੰਗ,ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਕੀਤੀ ਅਪੀਲ

ਗੜ੍ਹਦੀਵਾਲਾ 7 ਮਈ(ਚੌਧਰੀ / ਯੋਗੇਸ਼ ਗੁਪਤਾ) : ਅੱਜ ਕਾਾਂਗਰਸ ਹਲਕਾ ਵਿਧਾਇਕ ਉੜਮੁੜ ਟਾਂਡਾ ਸਰਦਾਰ ਸੰਗਤ ਸਿੰਘ ਗਿਲਜੀਆਂ ਦੀ ਪ੍ਰਧਾਨਗੀ ਹੇਠ ਨਗਰ ਕੌਂਸਲ ਗੜਦੀਵਾਲਾ ਵਿਖੇ ਇੱਕ ਮੀਟਿੰਗ ਕੀਤੀ ਗਈ।ਜਿਸ ਵਿਚ ਸ਼ਹਿਰ ਗੜ੍ਹਦੀਵਾਲਾ ਦੇ ਸਮੂਹ ਦੁਕਾਨਦਾਰਾਂ ਨੂੰ ਉਥੇ ਬੁਲਾਇਆ ਗਿਆ।ਇਸ ਮੌਕੇ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਧਿਆਨ ਵਿੱਚ ਰੱਖਦਿਆਂ,ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ

Read More

ਜ਼ਿਲ੍ਹਾ ਮੈਜਿਸਟਰੇਟ ਨੇ ਨਿਰਧਾਰਤ ਦਿਨ ਤੇ ਸਮੇਂ ਦੇ ਹਿਸਾਬ ਨਾਲ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਨੂੰ ਛੋਟ ਦੇ ਦਿੱਤੇ ਆਦੇਸ਼

ਹੁਸ਼ਿਆਰਪੁਰ, 7 ਮਈ(ਚੌਧਰੀ) : ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਕੁਝ ਜ਼ਰੂਰੀ ਵਸਤੂਆਂ ਦੀਆਂ ਸੇਵਾਵਾਂ ਨੂੰ ਨਿਰਧਾਰਤ ਦਿਨ ਅਤੇ ਸਮੇਂ ਦੇ ਹਿਸਾਬ ਨਾਲ ਪਾਬੰਦੀਆਂ ਤੋਂ ਛੋਟ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਐਸ.ਡੀ.ਐਮਜ. ਤੇ ਡੀ.ਐਸ.ਪੀਜ਼ ਨੂੰ ਜਾਰੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਵੀ ਦਿੱਤੇ।

Read More

LATEST..ਸਿੱਖਿਆ ਵਿਭਾਗ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਨੂੰ ਪ੍ਰਸ਼ੰਸਾ ਪਤੱਰ ਦੇਕੇ ਕੀਤਾ ਸਨਮਾਨਿਤ

ਗੜ੍ਹਦੀਵਾਲਾ 7 ਮਈ (ਚੌਧਰੀ) : ਮੁੱਖਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਦੂਰ ਅੰਦੇਸ਼ੀ ਸੋਚ ਅਤੇ ਵਿਜੇ ਇੰਦਰ ਸਿੰਗਲਾ ਸਿੱਖਿਆ ਮੰਤਰੀ,ਪੰਜਾਬ,ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਪ੍ਰਭਾਵਸ਼ਾਲੀ ਨੀਤੀਆਂ ਹੇਠਾਂ ਜਿਥੇ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਕਾਰਾਤਮਕ ਤਬਦੀਲੀਆਂ ਸਾਹਮਣੇ ਆ ਰਹਿਆਂ ਹਨ ਉਥੇ ਹੀ ਲੋਕਾਂ ਦਾ ਰੂਝਾਨ ਵੀ ਸਰਕਾਰੀ ਸਕੂਲ਼ਾਂ ਵੱਲ ਵੱਧ ਰਿਹਾ ਹੈ।

Read More

ਲੋਕਾਂ ਨੂੰ ਕੋਵਿਡ-19 ਦੇ ਖਤਰੇ ਤੋਂ ਬਚਾਉਣ ਲਈ 24 ਘੰਟੇ ਮੁਸਤੈਦੀ ਨਾਲ ਕੰਮ ਕਰ ਰਿਹੈ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ : ਨਵਜੋਤ ਸਿੰਘ ਮਾਹਲ

ਹੁਸ਼ਿਆਰਪੁਰ, 7 ਮਈ(ਚੌਧਰੀ) : ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਲੋਕਾਂ ਨੂੰ ਕੋਵਿਡ-19 ਦੇ ਖਤਰੇ ਤੋਂ ਬਚਾਉਣ ਲਈ ਜ਼ਿਲ੍ਹਾ ਪੁਲਿਸ 24 ਘੰਟੇ ਮੁਸਤੈਦੀ ਨਾਲ ਡਿਊਟੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਅਧਿਕਾਰੀ ਤੇ ਕਰਮਚਾਰੀ ਬਿਨਾਂ ਥੱਕੇ ਦਿਨ ਰਾਤ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਤਾਂ ਜੋ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਇਆ ਜਾ ਸਕੇ। ਇਸ ਲਈ ਜ਼ਿਲ੍ਹਾ ਵਾਸੀਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੁਲਿਸ ਨੂੰ ਸਹਿਯੋਗ ਕਰਨ। ਇਸ ਦੌਰਾਨ ਉਨ੍ਹਾਂ ਕੋਵਿਡ ਦੇ ਮੁਸ਼ਕਲ ਦੌਰ ਵਿੱਚ ਬੇਹਤਰੀਨ ਸੇਵਾਵਾਂ ਦੇਣ ਵਾਲੇ 7 ਏ. ਐਸ. ਆਈਜ਼ ਤੇ ਕਾਂਸਟੇਬਲਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ।

Read More

ਬਲਾਕ ਭੂੰਗਾ ‘ਚ ਕੋਰੋਨਾ ਨਾਲ ਹੋਇਆਂ 2 ਮੌਤਾਂ

ਗੜ੍ਹਦੀਵਾਲਾ 7 ਮਈ(ਚੌਧਰੀ) : ਪੂਰੇ ਪੰਜਾਬ ਚ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਕਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਅਤੇ ਹਰ ਰੋਜ ਕੋਰੋਨਾ ਨਾਲ ਹੋ ਰਹੀਆਂ ਮੌਤਾਂ ਦੇ ਆਂਕੜੇ ਵੀ ਵੱਧਦੇ ਜਾ ਰਹੇ ਹਨ । ਅੱਜ ਬਲਾਕ ਭੂੰਗਾ ‘ਚ ਕੋਰੋਨਾ ਨਾਲ ਦੋ ਮੌਤਾਂ ਹੋਇਆਂ ਹਨ।

Read More

LATEST..ਪੰਜਾਬ ‌‌‌‌‌‌‌‌ਨੈਸਨਲ ਹੈਲਥ ਮਿਸਨ ਦੇ ਕਰਮਚਾਰੀਆਂ ਵਲੋਂ ਆਪਣੇ ਸ਼ੋਸ਼ਣ ਤੋਂ ਤੰਗ‌ ਹੋ ਕੇ ਹੜਤਾਲ ਲਗਾਤਾਰ ਚੋਥੇ ਦਿਨ ਵੀ ਰੱਖੀ ਜਾਰੀ

ਪਠਨਕੋਟ 07-ਮਈ (ਰਜਿੰਦਰ ਸਿੰਘ ਰਾਜਨ / ਅਵਿਨਾਸ਼ ) : ਸਿਹਤ ਵਿਭਾਗ ਪੰਜਾਬ ਦੇ ਨੈਸ਼ਨਲ ਹੈਲਥ ਮਿਸ਼ਨ ਵਿੱਚ ਕਰੀਬ 9000 ਕਰਮਚਾਰੀਆਂ ਨੇ ਸੋਸਣ ਤੋਂ ਤੰਗ ਹੋ ਕੇ ਕੀਤੀ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ। ਇਸ ਦੌਰਾਨ ਸਿਹਤ ਵਿਭਾਗ ਦਾ ਮੁਕੰਮਲ ਕੰਮ ਬੰਦ ਕੀਤਾ

Read More

LATEST.. ਡੀ ਜੀ ਪੰਜਾਬ ਵਲੋਂ ਡਿਊਟੀ ਦੌਰਾਨ ਲੋਕਾਂ ਨਾਲ ਬਦਸਲੂਕੀ ਕਰਨ ਵਾਲੇ ਏ ਐਸ ਆਈ ਨੂੰ ਡੀਮੋਟ ਕਰ ਬਣਾਇਆ ਹਵਲਦਾਰ

ਬਟਾਲਾ, 7 ਮਈ(ਅਸ਼ਵਨੀ) : ਬਟਾਲਾ ਪੁਲਿਸ ਦੇ ਏ.ਐਸ.ਆਈ ਦਾ ਇੱਕ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ,ਜਿਸ ਵਿੱਚ ਏ ਐਸ ਆਈ ਲੋਕਾਂ ਨਾਲ ਬਦਸਲੂਕੀ ਕਰਦਾ ਨਜ਼ਰ ਆ ਰਿਹਾ ਸੀ। ਇੰਝ ਲੱਗਦਾ ਹੈ ਕਿ ਉਸ ਨੇ ਸ਼ਰਾਬ ਨਾਲ ਟੱਲੀ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਐੱਸ.ਐੱਸ.ਪੀ. ਰਛਪਾਲ ਸਿੰਘ ਨੇ ਦੋਸ਼ੀ ਏ.ਐਸ.ਆਈ ਨੂੰ ਸਸਪੈਂਡ ਕਰ ਦਿੱਤਾ। ਬਾਅਦ ਵਿਚ ਪੰਜਾਬ ਪੁਲਿਸ ਦੇ ਡੀ. ਜੀ.ਪੀ ਨੇ ਵੱਡੀ ਕਾਰਵਾਈ ਕਰਦੇ ਹੋਏ ਏ.ਐੱਸ.ਆਈ.ਰਛਪਾਲ ਸਿੰਘ ਨੂੰ ਹੈੱਡ ਕਾਂਸਟੇਬਲ ਵਜੋਂ ਡਿਮੋਟ ਕਰ ਦਿੱਤਾ ਗਿਆ ਹੈ।

Read More

ਪ੍ਰਾਇਮਰੀ ਕਾਡਰ ਦੇ ਅਧਿਆਪਕਾਂ ਦੀਆਂ ਬਦਲੀਆਂ ਨੂੰ ਲਾਗੂ ਕਰਨ ਦੀ ਮਿਤੀ ਪੰਜਵੀਂ ਵਾਰ ਅੱਗੇ ਪਾਉਣਾ ਵਿਭਾਗ ਦੀ ਘੋਰ ਨਲਾਇਕੀ : ਡੀਟੀਐਫ

ਗੁਰਦਾਸਪੁਰ 7 ਮਈ ( ਅਸ਼ਵਨੀ ) : ਡੈਮੋਕਰੇਟਿਕ ਟੀਚਰਜ਼ ਫਰੰਟ (ਡੀਟੀਐਫ) ਪੰਜਾਬ ਨੇ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦਾ ਦਾਖਲਾ ਸੈਕੰਡਰੀ ਸਕੂਲਾਂ ਵਿੱਚ ਕਰਨ ਦੀ ਪ੍ਰਕਿਰਿਆ ਸਬੰਧੀ ਸਿੱਖਿਆ ਵਿਭਾਗ ਵਲੋਂ ਕੀਤੇ ਜਾ ਰਹੇ ਪ੍ਰਚਾਰ ਨੂੰ ਉਜਾੜੇ ਦਾ ਸਿੱਧਾ ਨਿਸ਼ਾਨਾ ਬਨਣ ਜਾ ਰਹੇ ਪ੍ਰਾਇਮਰੀ ਅਧਿਆਪਕਾਂ ਅਤੇ ਪੰਜਾਬ ਦੇ ਹੋਰਨਾਂ ਇਨਸਾਫ ਪਸੰਦ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਪ੍ਰਾਇਮਰੀ ਕਾਡਰ ਦੇ ਅਧਿਆਪਕਾਂ ਦੀਆਂ ਬਦਲੀਆਂ ਨੂੰ ਲਾਗੂ ਕਰਨ ਦੀ ਮਿਤੀ ਪੰਜਵੀਂ ਵਾਰ ਅੱਗੇ ਪਾਉਣ ਦੀ ਵੀ ਸਖਤ ਨਿਖੇਧੀ ਕੀਤੀ ਹੈ।

Read More

LATEST.. ਜਿਲਾ ਹੁਸ਼ਿਆਰਪੁਰ ਚ ਕੋਰੋਨਾ ਨਾਲ ਹੋਇਆਂ 7 ਮੌਤਾਂ,266 ਹੋਰ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ

ਹੁਸ਼ਿਆਰਪੁਰ 7 ਮਈ (ਚੌਧਰੀ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ   4594 ਨਵੇਂ ਸੈਂਪਲ ਲੈਣ  ਨਾਲ ਅਤੇ 3996 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ  266 ਨਵੇ ਪਾਜੇਟਿਵ ਮਰੀਜਾਂ ਦੇ  ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 20570 ਹੋ ਗਈ ਹੈ।ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 476103 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  450513 ਸੈਪਲ ਨੈਗਟਿਵ,ਜਦ ਕਿ 6638   ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 202 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 771  ਹੈ । 

Read More

LATEST.. ਗੜ੍ਹਦੀਵਾਲਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਦੁਕਾਨਦਾਰਾਂ ਦੇ ਹੱਕ ‘ਚ ਕੀਤਾ ਰੋਸ ਪ੍ਰਦਰਸ਼ਨ

ਗੜ੍ਹਦੀਵਾਲਾ,7 ਮਈ (ਚੌਧਰੀ /ਯੋਗੇਸ਼ ਗੁਪਤਾ) : ਗੜ੍ਹਦੀਵਾਲਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਦੁਕਾਨਦਾਰਾਂ ਦੇ ਹੱਕ ਵਿਚ ਜ਼ਿਲਾ ਜੁਆਇੰਟ ਸਕੱਤਰ ਸਵਤੰਤਰ ਕੁਮਾਰ ਬੰਟੀ ਤੇ ਜੁਆਇੰਟ ਸਕੱਤਰ ਪੰਜਾਬ ਕਿਸਾਨ ਸੈੱਲ ਹਰਮੀਤ ਸਿੰਘ ਔਲਖ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ।

Read More