ਕਿਸਾਨ ਹਿਤੈਸ਼ੀਆਂ ਵਲੋਂ ਹਾਈਵੇ ਲੰਗਰੋਆ ਬਾਈਪਾਸ ਤੇ ਬੇਮਿਸਾਲ ਪ੍ਰਦਰਸ਼ਨ
ਅਸ਼ਵਨੀ ਜੋਸ਼ੀ ਵਿਸ਼ੇਸ ਰਿਪੋਰਟ
ਨਵਾਂਸ਼ਹਿਰ: ਗਰਮੀ ਦੇ ਮਿਜ਼ਾਜ ਵਿੱਚ ਪਸੀਨੋ ਪਸੀਨੀ ਹੁੰਦੇ ਹਜਾਰਾਂ ਦੀ ਗਿਣਤੀ ਵਿੱਚ ਭੀੜ ਜਨਤਾ ਦੇ ਦਿਲਾਂ ਦੀ ਪੀੜ ਬੋਲ ਰਹੀ ਸੀ।
ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਅਪਣੇ ਸਾਥੀਆਂ ਸਮੇਤ ਕਿਸਾਨਾਂ ਨੂੰ ਸਮਰਥਨ ਦੇਣ ਪੁੱਜੇ। ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਪਾਰਟੀਬਾਜੀ ਤੋਂ ਉੱਤੇ ਉੱਠ ਕੇ ਕਿਸਾਨ ਅਤੇ ਪੰਜਾਬ ਨੂੰ ਇਸ ਕਿਸਾਨ ਵਿਰੋਧੀ ਕਾਲੇ ਕਨੂੰਨ ਤੋਂ ਬਚਾਉਣਾ ਹੈ।
ਇਹ ਕਾਨੂੰਨ ਦਾ ਇੰਨੇ ਵੱਡੇ ਸਤਰ ਤੇ ਵਿਰੋਧ ਕਿਓਂ ਹੋ ਰਿਹਾ ਹੈ? ਇਹ ਕਿਸਾਨਾਂ ਦੇ ਨਾਲ ਨਾਲ ਦੇਸ਼ ਦੀ ਆਮ ਜਨਤਾ ਲਈ ਵੀ ਖਤਰਨਾਕ ਸਾਬਿਤ ਹੋ ਸਕਦਾ ਹੈ। ਇਹ ਵੱਡੇ ਪੂੰਜੀਪਤੀਆਂ ਦੇ ਹੱਥ ਵਿਚ ਜਨਤਾ ਦੀ ਗਰਦਨ ਵਾਂਗ ਹਾਲਾਤ ਪੈਦਾ ਕਰ ਦੇਵੇਗਾ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp