ਵਿਆਹੁਤਾ ਦੀ ਸ਼ਿਕਾਇਤ ਤੇ ਪਤੀ,ਸਹੁਰੇ ਅਤੇ ਸੱਸ ਵਲੋਂ ਦਾਜ ਖਾਤਰ ਤੰਗ ਪ੍ਰੇਸ਼ਾਨ ਅਤੇ 7 ਸੀਟਰ ਗੱਡੀ ਦੀ ਮੰਗ ਕਰਨ ਤੇ ਮਾਮਲਾ ਦਰਜ



ਗੁਰਦਾਸਪੁਰ 7 ਸਤੰਬਰ ( ਅਸ਼ਵਨੀ ) : ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵਲੋ ਇਕ ਵਿਆਹੁਤਾ ਦੀ ਸ਼ਿਕਾਇਤ ਤੇ ਉਸ ਦੇ ਪਤੀ, ਸਹੁਰਾ ਅਤੇ ਸੱਸ਼ ਵਲੋ ਦਾਜ ਦੀ ਖਾਤਰ ਤੰਗ ਪ੍ਰੇਸਾਨ ਕਰਨ ਅਤੇ 7 ਸੀਟਰ ਗੱਡੀ ਦੀ ਮੰਗ ਕਰਨ ਤੇ ਮਾਮਲਾ ਦਰਜ ਕੀਤਾ ਗਿਆ ਹੈ!ਜਾਣਕਾਰੀ ਅਨੁਸਾਰ ਸਵੇਤਾ ਸਰਮਾਂ ਪੁੱਤਰੀ ਸੁਰਿੰਦਰ ਕੁਮਾਰ ਵਾਸੀ ਗੁਰਦਾਸਪੁਰ ਦੀ ਸਾਦੀ 14 ਫਰਵਰੀ 2015 ਨੂੰ ਵਰੂਣ ਸਰਮਾਂ ਪੁੱਤਰ ਸੁਭਾਸ ਸਰਮਾਂ ਵਾਸੀ  ਲੁਧਿਆਣਾ ਨਾਲ ਹੋਈ ਸੀ ਵਿਆਹ ਤੋਂ ਬਾਅਦ ਸ਼ਵੇਤਾ ਸ਼ਰਮਾਂ ਦਾ ਪਤੀ, ਸਹੁਰਾ ਅਤੇ ਸੱਸ਼ ਦਾਜ ਦੀ ਖਾਤਰ ਉਸ ਨੂੰ ਤੰਗ ਪ੍ਰੇਸਾਨ ਕਰਦੇ ਸਨ ਅਤੇ ਦਾਜ ਵਿੱਚ 7 ਸੀਟਰ ਗੱਡੀ ਦੀ ਮੰਗ ਕਰਦੇ ਸਨ,ਸ਼ਵੇਤਾ ਸ਼ਰਮਾਂ ਨੂੰ ਉਸਦੇ ਮਾਪਿਆ ਵਲੋਂ ਦਿੱਤਾ ਇਸਤਰੀ ਧੰਨ ਵੀ ਉਸ ਦੇ ਪਤੀ, ਸਹੁਰਾ ਅਤੇ ਸੱਸ਼ ਨੇ ਖੁਰਦ ਬੁਰਦ ਕਰ ਦਿੱਤਾ ਸੀ।ਇਸ ਸ਼ਿਕਾਇਤ ਦੀ ਜਾਂਚ ਅੋਰਤਾ ਵਿਰੁਧ ਅਪਰਾਧ ਸ਼ਾਖਾ ਵਲੋਂ ਕਰਨ ਉਪਰਾਂਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈੱ !

Related posts

Leave a Reply