ਝੋਨੇ ਦੀ ਵਿਕਰੀ ਸਮੇਂ ਹੋਣ ਵਾਲੀ ਖੱਜਲ ਖਰਾਬੀ ਤੋਂ ਬਚਣ ਲਈ ਹਾਈਬ੍ਰਿਡ ਕਿਸਮਾਂ ਦੀ ਕਾਸ਼ਤ ਨਾਂ ਕੀਤੀ ਜਾਵੇ : ਬਲਾਕ ਖੇਤੀਬਾੜੀ ਅਫਸਰ


ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਦਾਣਾ ਮੰਡੀ ਸਰਨਾ ਦਾ ਦੌਰਾ ਕਰਕੇ ਤੋਲ ਚੈੱਕ ਕੀਤੇ

ਪਰਾਲੀ ਨੂੰ ਅੱਗ ਲਗਾਏ ਬਿਨਾਂ ਖੇਤੀ ਕਰਨ ਲਈ ਕਿਸਾਨਾਂ ਨੂੰ ਕੀਤਾ ਪ੍ਰੇਰਿਤ

ਪਠਾਨਕੋਟ :27 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਦਾਣਾ ਮੰਡੀਆਂ ਵਿੱਚ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੇ ਹੁਕਮਾਂ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਦੀ ਟੀਮ ਵੱਲੋਂ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਸਰਨਾ ਦਾਣਾ ਮੰਡੀ ਦਾ ਦੌਰਾ ਕਰਕੇ ਹੋ ਰਹੀ ਝੋਨੇ ਦੀ ਜਿਨਸ ਦੀ ਤੁਲਾਈ ਦਾ ਨਿਰੀਖਣ ਕੀਤਾ। ਇਸ ਮੌਕੇ ਉਨਾਂ ਦੇ ਨਾਲ ਸ੍ਰੀ ਸੁਭਾਸ਼ ਚੰਦਰ,ਸ੍ਰੀ ਗੁਰਦਿੱਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ,ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ, ਮੰਡੀ ਸੁਪਰਵਾਈਜ਼ਰ ਸ਼੍ਰੀ ਰਜ਼ਨੀਸ਼ ਕੁਮਾਰ,ਸ੍ਰੀ ਗੁਰਨਾਮ ਸਿੰਘ ਛੀਨਾ ਪ੍ਰਧਾਨ ਆੜਤੀ ਐਸੋਸੀਏਸ਼ਨ ਅਤੇ ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ (ਆਤਮਾ) ਹਾਜ਼ਰ ਸਨ।ਇਸ ਮੋਕੇ ਤੇ ਉਨ੍ਹਾਂ ਵੱਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਵਿਸ਼ੇਸ ਮੂਹਿੰਮ ਚਲਾ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਏ ਬਿਨਾਂ ਖੇਤੀ ਕਰਨ ਲਈ ਜਾਗਰੁਕ ਕੀਤਾ।ਉਨਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਂਣ ਕਰਕੇ ਹੋਣ ਵਾਲੇ ਨੁਕਸਾਨ ਬਾਰੇ ਵੀ ਦੱਸਿਆ।

ਇਸ ਮੋਕੇ ਤੇ ਡਾ. ਅਮਰੀਕ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਦੌਰਾਨ ਖੇਤੀਬਾੜੀ ਨੁੰ ਦਰਪੇਸ਼ ਚੁਨੌਤੀਆਂ ਨੂੰ ਮੁੱਖ ਰੱਖਦਿਆਂ ਕਿਸਾਨਾਂ ਨੂੰ ਰਵਾਇਤੀ ਸੋਚ ਤਿਆਗ ਕੇ ਵਿਉਪਾਰਕ ਸੋਚ ਦੇ ਧਾਰਨੀ ਬਨਣਾ ਹੋਵੇਗਾ । ਉਨਾਂ ਕਿਹਾ ਕਿ ਕਿਸਾਨਾਂ ਨੂੰ ਜਿਨਸ ਦੀ ਤੁਲਾਈ ਅਤੇ ਵਿਕਰੀ ਸਮੇਂ ਵਧੇਰੇ ਸੁਚੇਤ  ਰਹਿਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾਂ ਕਰਨਾ ਪਵੇ। ਉਨਾਂ ਕਿਹਾ ਕਿ ਆਮ ਕਿਸਾਨਾਂ ਨੂੰ ਤੁਲਾਈ ਬਾਰੇ ਗਿਆਨ ਨਹੀਂ ਹੁੰਦਾ, ਜਿਸ ਕਾਰਨ ਤੁਲਾਈ ਸਮੇਂ ਕਿਸਾਨ ਦੇ ਮੌਜੂਦ ਹੋਣ ਦੇ ਬਾਵਜੂਦ ਕੁਝ ਤੋਲੇ ਜਿਨਸ ਦੀ ਵੱਧ ਤੁਲਾਈ ਕਰਕੇ ਕਿਸਾਨ ਨੂੰ ਨੁਕਸਾਨ ਕਰਦੇ ਹਨ। ਉਨਾਂ ਕਿਹਾ ਕਿ ਝੋਨੇ ਦੀ ਤੁਲਾਈ 37.500 ਕਿਲੋ ਪ੍ਰਤੀ ਬੋਰੀ ਦੀ ਭਰਾਈ ਕੀਤੀ ਜਾ ਰਹੀ ਅਤੇ ਬੋਰੀ ਦਾ ਭਾਰ 750 ਗ੍ਰਾਮ ਹੁੰਦਾ ਹੈ। ਉਨਾਂ ਕਿਹਾ ਕਿ  ਆੜਤੀ ਦੇ ਤੋਲੇ ਦੁਆਰਾ ਕੰਢਾ 38 ਕਿਲੋ 200 ਗ੍ਰਾਮ ਤੇ ਬੰਨ ਕੇ ਤੁਲਾਈ ਕਰਨੀ ਹੁੰਦੀ ਹੈ ਇਸ ਲਈ ਕਿਸਾਨ ਨੂੰ ਤੁਲਾਈ ਸਮੇਂ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਤੋਲ 38.200 ਗ੍ਰਾਮ ਤੇ ਹੀ  ਹੋਵੇ।

ਉਨਾਂ ਦੱਸਿਆ ਕਿ ਅੱਜ ਕੀਤੀ ਚੈਕਿੰਗ ਦੌਰਾਨ । ਉਨਾਂ ਕਿਹਾ ਕਿ  ਫਸਲ ਦੀ ਵਿਕਰੀ ਉਪਰੰਤ ਪੱਕੀ ਪਰਚੀ ਭਾਵ “ਜੇ” ਫਾਰਮ ਜ਼ਰੂਰ ਲਿਆ ਜਾਵੇ,ਜੇਕਰ ਆੜਤੀ “ਜੇ” ਫਾਰਮ ਦੇਣ ਤੋਂ ਇਨਕਾਰੀ ਹੁੰਦਾ ਹੈ ਜਾਂ ਕੱਚੀ ਪਰਚੀ ਦਿੰਦਾ ਹੈ ਤਾਂ ਕਿਸਾਨ ਜ਼ਿਲਾ ਮੰਡੀ ਅਫਸਰ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਕਰ ਸਕਦਾ ਹੈ।ਉਨਾਂ ਕਿਹਾ ਕਿ ਕਈ ਵਾਰ ਦੇਖਿਆ ਗਿਆ ਹੈ ਕਿ ਕਈ ਆੜਤੀਆਂ ਨੇ ਜਾਅਲੀ “ਜੇ” ਫਾਰਮ ਵੀ ਛਪਵਾਏ ਹੁੰਦੇ ਹਨ,ਜਿਸ ਤੋਂ ਸੁਚੇਤ ਰਹਿਣਾ ਚਾਹੀਦਾ। ਉਨਾਂ ਕਿਹਾ ਕਿ ਅਸਲੀ “ਜੇ” ਫਾਰਮ ਉਪਰ ਸਕੱਤਰ ਮਾਰਕੀਟ ਕਮੇਟੀ ਦੀ ਮੋਹਰ ਲੱਗੀ ਹੁੰਦੀ ਹੈ। ਉਨਾਂ ਨੇ ਕਿਹਾ ਕਿ ਵੱਖ-ਵੱਖ ਕਿਸਮਾਂ ਦੀ ਕਟਾਈ ਹਮੇਸ਼ਾਂ ਵੱਖ ਵੱਖ ਹੀ ਕਰਨੀ ਚਾਹੀਦੀ ਹੈ।ਉਨਾਂ ਕਿਹਾ ਕਿ ਭਵਿੱਖ ਵਿੱਚ ਹਾਈਬ੍ਰਿਡ ਕਿਸਮਾਂ ਦੀ ਬਿਜਾਏ ਸਿਫਾਰਸ਼ਸ਼ੁਦਾ ਝੋਨੇ ਦੀਆਂ ਕਿਸਮਾਂ ਦੀ ਹੀ ਕਾਸ਼ਤ ਕੀਤੀ ਜਾਵੇ ਤਾਂ ਜੋ ਬੇਲੋੜੀ ਖੱਜਲ ਖਰਾਬੀ ਤੋਂ ਬਚਿਆ ਜਾ ਸਕੇ।

Related posts

Leave a Reply