Latest News:ਫੈਕਟਰੀ ਚ ਵੱਡਾ ਹਾਦਸਾ, 2 ਅਫਸਰਾਂ ਸਮੇਤ 18 ਹੋਰ ਗੰਭੀਰ click here…

ਫੈਕਟਰੀ ਚ ਵੱਡਾ ਹਾਦਸਾ, 2 ਅਫਸਰਾਂ ਸਮੇਤ 18 ਹੋਰ ਗੰਭੀਰ

 

ਪ੍ਰਯਾਗਰਾਜ: ਉੱਤਰ ਪ੍ਰਦੇਸ਼ ਦੇ ਫੂਲਪੁਰ ਦੇ ਇੰਡੀਅਨ ਫਾਰਮਰਜ਼ ਫਰਟਲਾਈਜ਼ਰ ਕੋਆਪ੍ਰੇਟਿਵ ਲਿਮਟਡ ਇਫਕੋ ਵਿਖੇ  ਦੇਰ ਰਾਤ ਇੱਕ ਵੱਡਾ ਹਾਦਸਾ ਹੋਇਆ । ਯੂਰੀਆ ਯੂਨਿਟ ਵਿਚ ਅਮੋਨੀਆ ਗੈਸ ਲੀਕ ਹੋਣ ਕਾਰਨ ਦੋ ਅਧਿਕਾਰੀਆਂ ਸਮੇਤ 18 ਲੋਕਾਂ ਦੀ ਹਾਲਤ ਵਿਗੜ ਗਈ। ਸਾਰਿਆਂ ਨੂੰ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਭੇਜਿਆ ਗਿਆ, ਜਿਥੇ ਸਹਾਇਕ ਮੈਨੇਜਰ ਵੀਪੀ ਸਿੰਘ ਅਤੇ ਡਿਪਟੀ ਮੈਨੇਜਰ ਅਭਿਆਨੰਦਨ ਦੀ ਮੌਤ ਹੋ ਗਈ।

 ਜੌਨਪੁਰ-ਗੋਰਖਪੁਰ ਰੋਡ ‘ਤੇ ਫੁੱਲਪੁਰ ਦੇ ਇਫਕੋ ਕੋਲ ਅਮੋਨੀਆ ਅਤੇ ਯੂਰੀਆ ਨਿਰਮਾਣ ਦੀਆਂ ਦੋ ਇਕਾਈਆਂ ਹਨ, ਯੂਰੀਆ ਯੂਨਿਟ ਵਿੱਚ ਅਚਾਨਕ ਅਮੋਨੀਆ ਗੈਸ ਲੀਕ ਹੋ ਗਈ, ਜਿਸ ਨੇ ਹਫੜਾ-ਦਫੜੀ ਦਾ ਮਾਹੌਲ ਪੈਦਾ ਕਰ ਦਿੱਤਾ। 

ਇਸ ਸਮੇਂ ਦੌਰਾਨ ਕੁਝ ਲੋਕ  ਬਾਹਰ ਚਲੇ ਗਏ ਪਰ 18 ਵਿਅਕਤੀਆਂ ਨੂੰ ਗੈਸ ਚੜ ਗਯੀ , ਜਿਸ ਕਾਰਨ ਉਨ੍ਹਾਂ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ। ਇਨ੍ਹਾਂ ਵਿਚੋਂ ਬਹੁਤ ਸਾਰੇ ਇਕਾਈ ਦੇ ਅੰਦਰ ਬੇਸੁੱਧ ਹੋ ਗਏ.  ਕਿਸੇ ਤਰ੍ਹਾਂ ਜ਼ਖਮੀ ਲੋਕਾਂ ਨੂੰ ਫੈਕਟਰੀ ਵਿੱਚੋਂ ਬਾਹਰ ਕੱਢ  ਕੇ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ। ਇਨ੍ਹਾਂ ਵਿੱਚੋਂ ਸਹਾਇਕ ਮੈਨੇਜਰ ਯੂਰੀਆ ਵੀਪੀ ਸਿੰਘ ਅਤੇ ਡਿਪਟੀ ਮੈਨੇਜਰ  ਅਭਿਆਨੰਦਨ ਦੀ ਹਾਲਤ ਬਹੁਤ ਨਾਜ਼ੁਕ ਸੀ। ਦੋਵਾਂ ਦੀ ਹਸਪਤਾਲ ਵਿਚ ਇਲਾਜ ਦੌਰਾਨ ਕੁਝ ਘੰਟਿਆਂ ਬਾਅਦ ਮੌਤ ਹੋ ਗਈ, ਜਿਸ ਕਾਰਨ ਉਥੇ ਹੰਗਾਮਾ ਹੋ ਗਿਆ।

Edited By Rohini 

Related posts

Leave a Reply