IMP. NEWS : ਮੇਹਨਤੀ, ਇਮਾਨਦਾਰ ਤੇ ਅਨੁਸ਼ਾਸ਼ਨ ਪਸੰਦ ਡੀਈਓ ਐਲੀਮੈਂਟਰੀ ਬਲਦੇਵ ਰਾਜ ਆਖਿਰ 36 ਸਾਲ ਦੀ ਸੇਵਾ ਤੋਂ ਬਾਅਦ ਹੋਏ ਸੇਵਾ-ਮੁਕਤ November 30, 2021November 30, 2021 Adesh Parminder Singh 36 ਸਾਲ ਦੀ ਸੇਵਾ ਤੋਂ ਬਾਅਦ ਬਲਦੇਵ ਰਾਜ ਡੀਈਓ ਐਲੀਮੈਂਟਰੀ ਹੋਏ ਸੇਵਾ-ਮੁਕਤਆਪਣੇ ਕਾਰਜਕਾਲ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਨੇੜਤਾ ਦਾ ਰਿਸ਼ਤਾ ਰੱਖਣ ਵਿੱਚ ਸਫਲ ਰਹੇ ਹਨ ਡੀਈਓ ਬਲਦੇਵ ਰਾਜਪਠਾਨਕੋਟ 30 ਨਵੰਬਰ ( ਰਾਜਿੰਦਰ ਰਾਜਨ ਬਿਊਰੋ )ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਵਿਭਾਗੀ ਹਦਾਇਤਾਂ ਅਨੁਸਾਰ 30 ਨਵੰਬਰ ਨੂੰ 58 ਸਾਲ ਦੀ ਉਮਰ ਵਿੱਚ ਸੇਵਾ-ਮੁਕਤ ਹੋ ਗਏ। ਜਿਕਰਯੋਗ ਹੈ ਕਿ ਬਲਦੇਵ ਰਾਜ ਨੇ ਸਿੱਖਿਆ ਵਿਭਾਗ ਵਿੱਚ ਆਪਣੀਆਂ ਸੇਵਾ ਸਨ 1985 ਵਿੱਚ ਬਤੌਰ ਵੋਕੇਸ਼ਨਲ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਨੀ ਤੋਂ ਸ਼ੁਰੂ ਕੀਤਾ ਸੀ ਅਤੇ ਇਸ ਬਾਅਦ ਸਨ 2009 ਨੂੰ ਬਤੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਕਲਾਂ ਵਿੱਖੇ ਸੇਵਾ ਸ਼ੁਰੂ ਕੀਤੀ। ਇਸ ਤੋਂ ਬਾਅਦ ਉਹਨਾਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਰਕਲਾਂ ਦੇ ਪ੍ਰਿੰਸੀਪਲ ਦੇ ਤੌਰ ਤੇ ਕੰਮ ਕੀਤਾ ਅਤੇ ਧਾਰਕਲਾਂ ਤੋਂ ਹੀ ਪਦ ਉੱਨਤ ਹੋ ਕੇ ਇਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਹੋਸ਼ਿਆਰਪੁਰ ਦਾ ਅਹੁਦਾ ਸੰਭਾਲਿਆ। ਹੋਸ਼ਿਆਰਪੁਰ ਤੋਂ ਬਦਲੀ ਹੋ ਕੇ ਅਗਸਤ 2020 ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਠਾਨਕੋਟ ਦਾ ਚਾਰਜ ਸੰਭਾਲਿਆ ਤੇ ਕੁੱਲ 36 ਸਾਲ ਸਿੱਖਿਆ ਵਿਭਾਗ ਵਿੱਚ ਸੇਵਾ ਨਿਭਾਈ ਹੈ। ਆਪਣੇ ਸੇਵਾ ਕਾਲ ਸਮੇਂ ਜਿੱਥੇ ਆਪ ਅਧਿਆਪਕਾਂ ਦੇ ਨੇੜੇ ਰਹੇ ਉੱਥੇ ਵਿਦਿਆਰਥੀਆਂ ਤੱਕ ਵੀ ਆਪਣੀ ਪਹੁੰਚ ਬਣਾਈ ਰੱਖੀ ਹੈ। ਆਪਣੇ ਕਾਰਜਕਾਲ ਦੌਰਾਨ ਆਪ ਨੇ ਸਿੱਖਿਆ ਦੇ ਲੈਵਲ ਨੂੰ ਉਪਰ ਚੁੱਕਣ ਲਈ ਜ਼ਿਲ੍ਹੇ ਦੇ ਸਾਰੇ ਸਕੂਲਾਂ ਦਾ ਦੌਰਾ ਕੀਤਾ ਅਤੇ ਅਧਿਆਪਕਾਂ ਅਤੇ ਬੱਚਿਆਂ ਨਾਲ ਸਿੱਧਾ ਸੰਪਰਕ ਕਰਕੇ ਉਨ੍ਹਾਂ ਨੂੰ ਪ੍ਰੇਰਿਤ ਕਰਦੇ ਹੋਏ ਸਿੱਖਿਆ ਦੇ ਗੁਣਾਤਮਿਕ ਸੁਧਾਰ ਲਈ ਸੇਧ ਦਿੱਤੀ। ਰਿਟਾਇਰਮੈਂਟ ਮੌਕੇ ਡਿਪਟੀ ਡੀਈਓ ਸੈਕੰਡਰੀ ਰਾਜੇਸ਼ਵਰ ਸਲਾਰੀਆ, ਡਿਪਟੀ ਡੀਈਓ ਐਲੀਮੈਂਟਰੀ ਰਮੇਸ਼ ਲਾਲ ਠਾਕੁਰ, ਅਰੁਣ ਕੁਮਾਰ ਸਟੈਨੋ, ਤਰੁਣ ਪਠਾਨੀਆ ਸਟੈਨੋ, ਸ਼ੰਭੂ ਦੱਤ , ਰਾਜ ਦੀਪਕ , ਰਮੇਸ਼ ਕੁਮਾਰ, ਰਾਜੇਸ਼ ਕੁਮਾਰ, ਬੀਪੀਈਓ ਕੁਲਦੀਪ ਸਿੰਘ, ਬੀਪੀਈਓ ਨਰੇਸ਼ ਪਨਿਆੜ, ਬੀਪੀਈਓ ਪੰਕਜ ਅਰੋੜਾ, ਬੀਪੀਈਓ ਰਾਕੇਸ਼ ਠਾਕੁਰ, ਏਪੀਸੀ ਜਨਰਲ, ਮਲਕੀਤ ਸਿੰਘ, ਜ਼ਿਲ੍ਹਾ ਐਮ ਆਈ ਐਸ ਕੋਆਰਡੀਨੇਟਰ ਮੁਨੀਸ਼ ਗੁਪਤਾ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵਨੀਤ ਮਹਾਜਨ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਸਾਦੇ ਪ੍ਰੋਗਰਾਮ ਨਾਲ ਨਿੱਘੀ ਵਿਦਾਇਗੀ ਦਿੱਤੀ।edited by Balkar Atari Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...