IMP. NEWS : ਸਵ: ਵਿਜੇ ਕੁਮਾਰ ਜੋਸ਼ੀ ਦੀ ਰਸਮ ਪੱਗੜੀ ਅਤੇ ਸ਼ਰਧਾਂਜਲੀ ਸਮਾਰੋਹ 27 ਜੁਲਾਈ ਨੂੰ ਰਾਮ ਲੀਲਾ ਗਰਾਊਂਡ ਪਠਾਨਕੋਟ ਵਿਖੇ

ਸਵ: ਵਿਜੇ ਕੁਮਾਰ ਜੋਸ਼ੀ ਦੀ ਰਸਮ ਪੱਗੜੀ ਅਤੇ ਸ਼ਰਧਾਂਜਲੀ ਸਮਾਰੋਹ 27 ਜੁਲਾਈ ਨੂੰ ਰਾਮ ਲੀਲਾ ਗਰਾਊਂਡ ਪਠਾਨਕੋਟ ਵਿਖੇ

ਪਠਾਨਕੋਟ 23 ਜੁਲਾਈ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ਼) ਕਾਨੂੰਨਾਗੋ ਅਤੇ ਪਟਵਾਰ ਯੂਨੀਅਨ ਜ਼ਿਲਾ ਪਠਾਨਕੋਟ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਜੋਸੀ (60) ਵਾਸੀ ਰੇੜਵਾ ਕਲੌਨੀ ਮਾਮੂਨ ਪਠਾਨਕੋਟ ਦਾ ਪਿੱਛ਼ਲੇ ਦਿਨੀਂ ਦਿਹਾਂਤ ਹੋ ਗਿਆ ਸੀ।
ਪਟਵਾਰ ਅਤੇ ਕਾਨੂੰਗੋ ਯੂਨੀਅਨ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਜੋਸੀ (60) ਦੀ ਰਸਮ ਪਗੜੀ ਅਤੇ ਸ਼ਰਧਾਂਜਲੀ ਸਮਾਰੋਹ  ਮੰਗਲਵਾਰ ਬਾਅਦ ਦੁਪਹਿਰ 1ਤੋਂ 3 ਵੱਜੇ ਸਥਾਨਕ ਰਾਮ ਲੀਲਾ ਗਰਾਊਂਡ ਵਿਖੇ ਹੋਵੇਗੀ।
 
ਇਹ ਜਾਣਕਾਰੀ ਉਹਨਾਂ ਦੇ ਬੇਟੇ ਪ੍ਰਸ਼ਾਤ ਜੋਸ਼ੀ ਨੇ ਦਿੱਤੀ।
 

                            ਸਵ: ਵਿਜੇ ਕੁਮਾਰ ਜੋਸ਼ੀ

 
ਵਰਨਣ ਯੋਗ ਹੈ ਕਿ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਜੋਸੀ ਪਟਵਾਰ ਯੂਨੀਅਨ ਜ਼ਿਲਾ ਪਠਾਨਕੋਟ ਦੇ ਕਰੀਬ 20 ਸਾਲ ਪ੍ਰਧਾਨ ਰਹੇ ਅਤੇ ਆਖ਼ਰੀ ਸਮੇਂ ਕਾਨੂੰਗੋ ਜ਼ਿਲ੍ਹਾ ਪ੍ਰਧਾਨ ਦੀਆਂ ਦੋ ਸਾਲ ਸੇਵਾਵਾਂ ਨਿਭਾਈਆਂ ਅਤੇ ਰੈਵੀਨਿਊ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾਉਂਦੇ ਹੋਏ ਸੇਵਾ ਮੁਕਤ ਹੋਏ ਸਨ ।
 
ਉਨਾਂ ਪਟਵਾਰ ਯੂਨੀਅਨ ਦੀਆਂ ਮੰਗਾਂ ਸਬੰਧੀ ਸਮੇਂ-ਸਮੇਂ ਅਹਿਮ ਭੂਮਿਕਾ ਨਿਭਾਈ ਅਤੇ ਯੂਨੀਅਨ ਦੀਆਂ ਮੰਗਾਂ ਸਬੰਧੀ ਹਮੇਸ਼ਾਂ ਯਤਨਸ਼ੀਲ ਰਹੇ। ਉਹ ਬਹੁਤ ਹੀ ਨਿੱਘੇ ਸੁਭਾਅ ਦੇ ਅਤੇ ਹਰ ਦਿਲ ਅਜੀਜ ਸਨ। ਸ਼ਹਿਰ ਦੇ ਅਨੇਕਾ ਸੰਗਠਨਾ, ਪਟਵਾਰ ਤੇ ਕਾਨੂੰਗੋ ਯੂਨੀਅਨ ਵੱਲੋ ਚੰਗੀ ਸੇਵਾਵਾ ਕਾਰਣ ਸਨਮਾਨਿਤ ਹੁੰਦੇ ਰਹੇ।
 
27 ਜੁਲਾਈ ਨੂੰ ਸਵ: ਵਿਜੇ ਕੁਮਾਰ ਜੋਸ਼ੀ ਦੀ ਰਸਮ ਪੱਗੜੀ ਅਤੇ ਸ਼ਰਧਾਂਜਲੀ ਸਮਾਰੋਹ ਮੋਕੇ ਇਲਾਕੇ ਦੀਆਂ ਵੱਖ-ਵੱਖ ਰਾਜਨੀਤਕ, ਧਾਰਮਿਕ, ਸਮਾਜਿਕ ਅਤੇ ਪਤਵੰਤੇ ਹਾਜ਼ਰ ਹੋਣਗੇ।
 

Related posts

Leave a Reply