ਫਰੀਡਮ ਫਾਇਟਰਜ਼, ਉਤੱਰਾਅਧਿਕਾਰੀ ਸੰਸਥਾ (ਰਜਿ.)ਪੰਜਾਬ,ਜਿਲ੍ਹਾ ਹੁਸ਼ਿਆਰਪੁਰ ਦੇ ਵਾਰਸਾਂ ਦੀ ਹੋਈ ਅਹਿਮ ਮੀਟਿਗ

ਗੜ੍ਹਦੀਵਾਲਾ 23 ਅਕਤੂਬਰ (ਚੌਧਰੀ) : ਫਰੀਡਮ ਫਾਇਟਰਜ਼, ਉਤੱਰਾਅਧਿਕਾਰੀ ਸੰਸਥਾ (ਰਜਿ.) ਪੰਜਾਬ, ਜਿਲ੍ਹਾ ਹੁਸ਼ਿਆਰਪੁਰ ਦੇ ਵਾਰਸਾ ਦੀ ਮੀਟਿਗ ਅਵਤਾਰ ਸਿੰਘ ਅਤੇ ਹਰਦੀਪ ਸਿੰਘ ਸਮਰਾ ਦੀ ਪ੍ਰਧਾਂਨਗੀ ਹੇਠ ਬਾਬਾ ਧਰਮ ਦਾਸ ਜੀ ਦੇ ਸਥਾਨ ਗੜ੍ਹਦੀਵਾਲਾ ਵਿਖੇ ਹੋਈ, ਮੀਟਿਗ ਵਿੱਚ ਬੁਲਾਰਿਆ ਨੇ ਕੇਂਦਰ ਸਰਕਾਰ ਵੱਲੋਂ ਕਿਸਾਨ ਮਾਰੂ ਬਿਲਾਂ ਵਾਰੇ ਪੂਰੀ ਤਰ੍ਹਾਂ ਦੱਸਿਆ ਅਤੇ ਫਰੀਡਮ ਫਾਇਟਰਜ਼, ਉਤੱਰਾ ਅਧਿਕਾਰੀ ਜਥੇਵੰਦੀ ਇਸ ਬਿੱਲ ਦੇ ਲਾਗੂ ਕਰਨ ਦੀ ਪੂਰੀ ਨਿਖੇਮੀ ਕਰਦੀ ਹੈ। ਇਹ ਜੋ ਸਰਕਾਰ ਵੱਲੋਂ ਤਿੰਨੇ ਕਾਲੇ ਬਿੱਲ ਲਾਗੂ ਕੀਤੇ ਗਏ ਹਨ, ਉਹਨਾਂ ਦਾ ਸਮੂਹ ਵਰਗ ਨੂੰ ਨੁਕਸਾਨ ਹੋਵੇਗਾ।ਇਸ ਲਈ ਹਰ ਇਕ ਵਰਗ ਦੇ ਲੋਕਾਂ ਨੂੰ ਇਸ ਸਘਰਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਜੋ ਕਿ ਕੇਂਦਰ ਸਰਕਾਰ ਦੀਆਂ ਅੱਖਾਂ ਖੁੱਲਣ ਤੇ ਕਾਲੇ ਕਾਨੂੰਨ ਰੱਦ ਕੀਤੇ ਜਾਣ।

ਬਾਕੀ ਆਪਣੇ ਫਰੀਡਮ ਫਾਇਟਰਜ਼, ਉਤੱਰਾਅਧਿਕਾਰੀ ਦੇ ਪਰਿਵਾਰਾਂ ਦੀ ਸਹੂਲਤ ਦੇਣ ਬਾਰੇ ਜੋ ਸਰਕਾਰ ਨੇ ਬਾਅਦਾ ਕੀਤਾ ਹੈ ਉਸ ਵਿਸੇ ਬਾਰੇ ਵੀ ਵਿਚਾਰ ਵਟਾਦਰਾ ਕੀਤਾ ਗਿਆ ਹੈ।ਇਸ ਬਾਰੇ ਰਮੇਸ਼ ਚੰਦ ਸੈਕਟਰੀ ਨੇ ਪੂਰੇ ਵਿਸਥਾਰ ਨਾਲ ਦੱਸਿਆ।ਅਗਲੀ ਮੀਟਿਗ 28 ਅਕਤੂਬਰ 2020 ਨੂੰ 10 ਵਜ਼ੇ ਬਾਬਾ ਧਰਮ ਦਾਸ ਜੀ ਦੇ ਸਥਾਨ ਗੜ੍ਹਦੀਵਾਲਾ ਵਿਖੇ ਹੋਵੇਗੀ।ਇਸ ਸਮੇਂ ਮੌਜੂਦ ਮੀਤ ਜਰਨਲ ਸਕਤਰ ਦਲਜੀਤ ਸਿੰਘ ਬਾਠ,ਖਜਾਨਚੀ ਉਂਕਾਰ ਸਿੰਘ ਪਿੰਡ ਚੋਹਕਾ,ਸਹਾਇਕ ਸਕੱਤਰ ਜਗਤਾਰ ਸਿੰਘ ਪਿੰਡ ਕੱਲੋਵਾਲ,ਸਲਾਕਾਰ ਜਸਵੀਰ ਸਿੰਘ, ਮਾਸਟਰ ਜਰਨੈਲ ਸਿੰਘ,ਗਿਆਨ ਚੰਦ,ਕੁਲਦੀਪ ਕੌਰ,ਬਲਦੀਪ ਕੌਰ, ਹਰਦੀਪ ਕੌਰ,ਜਤਿੰਦਰਪਾਲ ਕੌਰ,ਜਸਵੰਤ ਸਿੰਘ,ਇੰਦਰਜੀਤ ਕੌਰ, ਪਰਗਟ ਸਿੰਘ, ਹਰਜੀਤ ਸਿੰਘ, ਬਲਜੀਤ ਸਿੰਘ, ਹਰਭਜਨ ਸਿੰਘ ਤੇ ਸੁਰਜੀਤ ਸਿੰਘ ਆਦਿ ਸਾਰੇ ਮੌਜੂਦ ਸਨ।

Related posts

Leave a Reply