ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਹੁਸ਼ਿਆਰਪੁਰ ਵੱਲੋਂ 7 ਫਰਵਰੀ ਰੈਲੀ ਸਬੰਧੀ ਹੋਈ ਅਹਿਮ ਮੀਟਿੰਗ


ਦਸੂਹਾ 24 ਜਨਵਰੀ (ਚੌਧਰੀ) ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਹੁਸ਼ਿਆਰਪੁਰ ਦੇ ਕਨਵੀਨਰ ਸੰਜੀਵ ਧੂਤ ਅਤੇ ਚੀਫ ਅਰਗੇਨਾਈਜ਼ਰ ਸੁਰਜੀਤ ਰਾਜਾ ਦੀ ਅਗਵਾਈ ਹੇਠ ਏਕ ਅਹਿਮ ਜਿਲਾ ਕਮੇਟੀ ਦੀ ਮੀਟਿੰਗ ਹੋਈ ਤੇ ਉਹਨਾਂ ਨੇ ਸਾਂਝੇ ਪ੍ਰੈਸ ਬਿਆਨ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਪੰਜਾਬ ਸਰਕਾਰ ਤੋਂ ਜੋਰਦਾਰ ਸ਼ਬਦਾਂ ‘ਚ ਕੀਤੀ।ਉਕਤ ਨੇਤਾਵਾਂ ਨੇ ਦੱਸਿਆ ਕਿ 1-1-2004 ਤੋ ਬਾਅਦ ਭਰਤੀ ਹੋਏ ਕਰਮਚਾਰੀਆਂ ਦੀ ਪੈਨਸ਼ਨ ਪੰਜਾਬ ਸਰਕਾਰ ਨੇ ਖੋਹ ਲਈ ਹੈ।
ਪੰਜਾਬ ਸਰਕਾਰ ਕਰਮਚਾਰੀਆਂ ਦੇ ਖੂਨ ਪਸੀਨੇ ਦੇ ਕਮਾਈ ਧੱਕੇ ਨਾਲ ਸ਼ੇਅਰ ਮਾਰਕਿਟ ਚ ਲਗਾ ਰਹੀ ਹੈ। ਹੁਣ ਇਸ ਐੱਨ.ਪੀ.ਐੱਸ. ਜੋ ਸਰਕਾਰ ਵਲੋਂ ਮੁਲਾਜ਼ਮਾਂ ਉੱਪਰ ਧੱਕੇ ਨਾਲ ਲਾਗੂ ਕੀਤੀ ਗਈ ਸੀ ਦੇ ਮਾਰੂ ਨਤੀਜ਼ੇ ਆਉਣੇ ਸ਼ੁਰੂ ਹੋ ਗਏ ਹਨ, ਅਤੇ ਕਰਮਚਾਰੀਆਂ ਨੂੰ 1500 ਦੇ ਕਰੀਬ ਮਹੀਨਾ ਪੈਨਸ਼ਨ ਲੱਗ ਰਹੀ ਹੈ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਬਲਦੇਵ ਸਿੰਘ, ਮਨਮੋਹਨ ਸਿੰਘ, ਜਸਵੀਰ ਬੋਦਲ, ਜਗਵਿੰਦਰ ਸਿੰਘ ਜਿਲ੍ਹਾ ਕਮੇਟੀ ਮੈਂਬਰਾਂ ਵਲੋ ਦੱਸਿਆ ਗਿਆ ਕਿ ਭਾਰਤ ਦੀ ਸੁਪਰੀਮ ਕੋਰਟ ਨੇ ਵੀ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲਾ ਦਿੱਤਾ ਸੀ ਕਿ ਪੈਨਸ਼ਨ ਕਰਮਚਾਰੀ ਦਾ ਹੱਕ ਹੈ, ਇਸ ਲਈ ਰਾਜ ਸਰਕਾਰ ਨੂੰ ਜਲਦੀ ਤੋਂ ਜਲਦੀ ਪੁਰਾਣੀ ਪੈਨਸ਼ਨ ਬਹਾਲ ਕਰਨੀ ਚਾਹੀਦੀ ਹੈ। ਇਸ ਮੌਕੇ ਸੂਬਾ ਸਰਕਾਰ ਦੀ ਨਿੰਦਾ ਕਰਦੇ ਹੋਇਆਂ ਪਰਮਜੀਤ ਸਿੰਘ ਅਤੇ ਹਰਪਾਲ ਸਿੰਘ ਨੇ ਕੇਂਦਰ ਵਿਰੁੱਧ ਕੀਤੇ ਜਾ ਰਹੇ ਕਿਸਾਨ ਅੰਦੋਲਨ ਦਾ ਵੀ ਸਮਰਥਨ ਕੀਤਾ ਅਤੇ ਉਹਨਾਂ ਵਲੋਂ ਦੱਸਿਆ ਗਿਆ ਕਿ ਸੂਬੇ ਦੇ ਹਜ਼ਾਰਾਂ ਕਰਮਚਾਰੀ 7 ਫ਼ਰਵਰੀ ਨੂੰ ਪਟਿਆਲਾ ਵਿਖੇ ਸੂਬਾ ਰੈਲੀ ਵਿੱਚ ਸ਼ਾਮਿਲ ਹੋਣਗੇ ਅਤੇ ਇਸ ਐਕਸ਼ਨ ਵਿਚ ਕਰਮਚਾਰੀਆਂ ਦਾ ਸੈਲਾਬ ਆਵੇਗਾ ਜਿਸ ਨੂੰ ਰੋਕਣਾ ਪੰਜਾਬ ਸਰਕਾਰ ਦੇ ਵੱਸ ਦੀ ਗੱਲ ਨਹੀਂ ਹੋਵੇਗੀ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੱਗਭੱਗ ਦੋ ਲੱਖ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਬਹਾਲੀ ਵਾਲਾ ਪੱਤਰ ਜਲਦੀ ਤੋਂ ਜਲਦੀ ਜਾਰੀ ਕਰੇ। ਇਸ ਮੌਕੇ ਤੇ ਰਜਤ ਮਹਾਜਨ, ਦਲਜੀਤ ਸਿੰਘ, ਹਰਦੀਪ ਸਿੰਘ, ਚਮਨ ਲਾਲ, ਰਾਜੇਸ਼ ਕੁਮਾਰ, ਰਮਨ ਕੁਮਾਰ ਚੌਧਰੀ, ਹਬਿੰਦਰ ਸਿੰਘ, ਸਤਪਾਲ ਸਿੰਘ, ਸਤੀਸ਼ ਕੁਮਾਰ, ਪਰਮਿੰਦਰ ਸਿੰਘ, ਵਿਨੋਦ ਕੁਮਾਰ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।

Related posts

Leave a Reply