BREAKING..ਦਸੂਹਾ ‘ਚ ਦਿਨ ਦਹਾੜੇ ਭਰੇ ਬਾਜਾਰ ਵਿਚ ਚੋਰਾਂ ਨੇ ਦਿਖਾਈ ਹੱਥ ਦੀ ਸਫਾਈ ਮਹਿਲਾ ਦੇ ਪਰਸ ਚੋਂ.. more Read..

ਦਸੂਹਾ 15 ਜਨਵਰੀ (ਚੌਧਰੀ) : ਦਸੂਹਾ ਵਿਚ ਦਿਨਦਹਾੜੇ ਭਰੇ ਬਾਜਾਰ ਵਿਚ ਸ਼ਾਮ 3 ਵਜੇ ਦੇ ਕਰੀਬ ਕਿਸੇ ਅਣਪਛਾਤੇ ਜੇਬਕਤਰੇ ਨੇ ਸੋਨੀਆ ਪਤਨੀ ਰਾਜ ਕੁਮਾਰ ਵਾਸੀ ਗੱਗ ਜੱਲੇ ਦੇ ਪਰਸ ਵਿੱਚੋਂ ਮੋਬਾਈਲ, ਏਟੀਐਮ, ਪੈਨ ਕਾਰਡ, ਜਰੂਰੀ ਕਾਗਜਾਤ ਅਤੇ ਗਹਿਣੇ ਤਿੰਨ ਹਜਾਰ ਰੁਪਏ ਦੀ ਨਕਦੀ ਉਡਾਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੋਨੀਆ ਪਤਨੀ ਰਾਜ ਕੁਮਾਰ ਵਾਸੀ ਗੱਗ ਜੱਲੇ ਅਪਣੀ ਮਾਤਾ ਤ੍ਰਿਪਤਾ ਦੇਵੀ ਅਤੇ ਜਠਾਣੀ ਬੰਦਨਾ ਦੇਵੀ ਦੇ ਨਾਲ ਦਸੂਹਾ ਬਾਜਾਰ ਵਿਚ ਖਰੀਦਾਰੀ ਕਰਨ ਆਈ ਹੋਈ ਤਾਂ ਕਿਸੇ ਅਣਪਛਾਤੇ ਜੇਬਕਤਰੇ ਨੇ ਬੈਗ ਦੀ ਜਿੱਪ ਖੋਲ ਕੇ ਪਰਸ ਵਿੱਚੋਂ ਮੋਬਾਈਲ, ਏਟੀਐਮ, ਪੈਨ ਕਾਰਡ, ਜਰੂਰੀ ਕਾਗਜਾਤ ਅਤੇ ਗਹਿਣੇ ਤਿੰਨ ਹਜਾਰ ਰੁਪਏ ਦੀ ਨਕਦੀ ਤੇ ਹੱਥ ਸਾਫ ਕਰ ਦਿੱਤਾ ਹੈ।

ਖਰੀਦਾਰੀ ਉਪਰੰਤ ਜਦੋਂ ਸੋਨੀਆ ਦੁਕਾਨਦਾਰ ਨੂੰ ਸਾਮਾਨ ਦੇ ਪੈਸੇ ਦੇਣ ਤਾਂ ਪਤਾ ਲੱਗਾ ਕਿ ਪਰਸ ਵਿੱਚੋਂ ਪੈਸੇ ਅਤੇ ਬਾਕੀ ਸਾਮਾਨ ਗਾਇਬ ਹੈ। ਇਸ ਦੇਖਿਆ ਹੀ ਸੋਨੀਆ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡ ਗਏ। ਸੋਨੀਆ ਨੇ ਮੌਕੇ ਤੇ ਆਪਣੇ ਦਸੂਹਾ ਵਾਸੀ ਜੀਜੇ ਨੂੰ ਅਮੇਸ਼ ਕੁਮਾਰ ਨੂੰ ਸੁਚਿਤ ਕੀਤਾ। ਮੌਕੇ ਤੇ ਆ ਕੇ ਅਮੇਸ਼ ਕੁਮਾਰ ਨੇ ਦਸੂਹਾ ਪੁਲਿਸ ਨੂੰ ਸੁਚਿਤ ਕੀਤਾ। ਦਸੂਹਾ ਪੁਲਿਸ ਨੇ ਮੌਕੇ ਤੇ ਆ ਕੇ ਪੀੜਤਾ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Related posts

Leave a Reply