ਫਾਜ਼ਿਲਕਾ ਜ਼ਿਲੇ ਵਿਚ 517 ਜਣਿਆਂ ਨੇ ਕੋਵਿਡ ਤੇ ਫਤਿਹ ਹਾਸਲ ਕੀਤੀ,2 ਹੋਰ ਨਵੇਂ ਕੇਸ ਆਏ ਸਾਹਮਣੇ

 ਜ਼ਿਲੇ ਦੇ ਇਕ ਵਿਅਕਤੀ ਦੀ ਇਲਾਜ ਦੌਰਾਨ ਫਰੀਦਕੋਟ ਵਿਖੇ ਮੌਤ

ਫਾਜ਼ਿਲਕਾ, 27 ਅਗਸਤ ( ਬਲਦੇਵ ਸਿੰਘ ਵੜਵਾਲ) : ਫਾਜ਼ਿਲਕਾ ਜ਼ਿਲੇ ਵਿਚ ਕੋਵਿਡ ਤੇ ਫਤਿਹ ਹਾਸਲ ਕਰਨ ਵਾਲਿਆਂ ਦਾ ਆਂਕੜਾ 517 ਹੋ ਗਿਆ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ ਹੈ। ਉਨਾਂ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ ਦੇ ਪਸਾਰ ਨੂੰ ਰੋਕਣ ਵਿਚ ਸਹਿਯੋਗ ਕਰਨ ਅਤੇ ਸਾਰੀਆਂ ਡਾਕਟਰੀ ਸਲਾਹਾਂ ਦਾ ਪਾਲਣ ਕਰਨ। ਉਨਾਂ ਨੇ ਕਿਹਾ ਕਿ ਇਸ ਲੜਾਈ ਵਿਚ ਮਾਸਕ ਸਾਡਾ ਸਭ ਤੋਂ ਵੱਡਾ ਹਥਿਆਰ ਹੈ ਅਤੇ ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਜਰੂਰ ਲਗਾਇਆ ਜਾਵੇ।

ਸਿਵਲ ਸਰਜਨ ਡਾ: ਭੁਪਿੰਦਰ ਕੌਰ ਨੇ ਦੱਸਿਆ ਕਿ ਜ਼ਿਲੇ ਵਿਚੋਂ ਹੁਣ ਤੱਕ 21613 ਨਮੂਨੇ ਜਾਂਚ ਲਈ ਭੇਜੇ ਗਏ ਸਨ ਜਿੰਨਾਂ ਵਿਚੋਂ 19880 ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ ਅਤੇ 785 ਦੀ ਪਾਜਿਟਿਵ ਰਿਪੋਰਟ ਆਈ ਸੀ। ਪਾਜਿਟਿਵ ਆਏ 785 ਕੇਸਾਂ ਵਿਚ 45 ਹੋਰਨਾਂ ਜ਼ਿਲਿਆਂ ਨਾਲ ਸਬੰਧਤ ਸਨ। ਇਸ ਤਰਾਂ ਫਾਜ਼ਿਲਕਾ ਜ਼ਿਲੇ ਨਾਲ ਸਬੰਧਤ 740 ਜਣੇ ਹੁਣ ਤੱਕ ਪਾਜਿਟਿਵ ਆਏ ਹਨ। ਡਾ: ਅਨਿਤਾ ਕਟਾਰੀਆ ਨੇ ਦੱਸਿਆ ਕਿ ਅੱਜ 2 ਨਵੇਂ ਪਾਜਿਟਿਵ ਕੇਸ ਸਾਹਮਣੇ ਆਏ ਹਨ।

ਉਨਾਂ ਹੋਰ ਦੱਸਿਆ ਕਿ ਬੀਤੀ ਰਾਤ ਜਲਾਲਾਬਾਦ ਦੇ ਪਿੰਡ ਮੋਹਕਮ ਅਰਾਈਆਂ ਨਾਲ ਸਬੰਧਤ ਇਕ 65 ਸਾਲਾ ਵਿਅਕਤੀ ਦੀ ਕੋਵਿਡ ਕਾਰਨ ਫਰੀਦਕੋਟ ਵਿਖੇ ਇਲਾਜ ਦੌਰਾਨ ਮੌਤ ਹੋਣ ਦੀ ਖ਼ਬਰ ਵੀ ਮਿਲੀ ਹੈ। ਇਸ ਤਰਾਂ ਜ਼ਿਲੇ ਵਿਚ ਕੋਵਿਡ ਨਾਲ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਫਾਜ਼ਿਲਕਾ ਜ਼ਿਲੇ ਨਾਲ ਸਬੰਧਤ ਕੁੱਲ ਪਾਜਿਟਿਵ ਕੇਸ 740,ਠੀਕ ਹੋਏ 517,ਐਕਟਿਵ ਕੇਸ 215, ਮੌਤਾਂ 8 ਹੋਈਆਂ ਹਨ।

Related posts

Leave a Reply