ਗੜ੍ਹਦੀਵਾਲਾ, 2 ਮਾਰਚ (ਚੌਧਰੀ) ਸਥਾਨਕ ਪੁਲਿਸ ਵੱਲੋਂ ਇਲਾਕਾ ਗਸਤ ਬਾ-ਚੈਕਿੰਗ ਦੌਰਾਨ ਕਾਲਰਾ ਮੋੜ ਤੇ ਇੱਕ ਵਿਅਕਤੀ ਨੂੰ 48 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ
ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫਸਰ ਬਲਵਿੰਦਰ ਪਾਲ ਨੇ ਦੱਸਿਆ ਕਿ ਏ.ਐਸ,ਆਈ ਦਰਸ਼ਨ ਸਿੰਘ,ਆਦਿ ਪੁਲਿਸ ਪਾਰਟੀ ਇਲਾਕਾ
ਗਸ਼ਤ ਬਾ ਚੈਕਿੰਗ ਸੱਕੀ ਪੁਰਸ਼ਾਂ ਦੇ ਸਬੰਧ ਵਿੱਚ ਕਾਲਰਾ ਮੋੜ ਗੜ੍ਹਦੀਵਾਲਾ ਮੌਜੂਦ ਸੀ। ਇਸੇ ਦੌਰਾਨ ਕਾਲਰਾ ਮੋੜ ਸਾਹਮਣੇ
ਬਾਗ ਵਿੱਚ ਕੱਚੇ ਰਸਤੇ ਤੋਂ ਇੱਕ ਮੋਨਾ ਵਿਅਕਤੀ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਪਿੱਛੇ ਮੁੜਨ ਲੱਗਾ। ਜਿਸ ਨੂੰ ਪੁਲਿਸ। ਪਾਰਟੀ ਵੱਲੋਂ ਰੁਕਣ ਲਈ ਕਿਹਾ ਜਿਸਨੇ ਆਪਣੀ
ਪਹਿਨੀ ਹੋਈ ਪੈਟ ਦੀ ਸੱਜੀ ਜੇਬ ਵਿਚੋਂ ਇੱਕ ਮੋਮੀ ਲਿਫਾਫਾ ਵਜਨਦਾਰ ਰੰਗ ਕਾਲਾ ਕੱਢ ਕੇ ਝਾੜੀਆਂ ਵਿੱਚ ਸੁੱਟ ਦਿੱਤਾ। ਜਿਸ ਵਿੱਚ ਪੁਲੀਸ ਪਾਰਟੀ ਨੂੰ ਕੋਈ ਨਸ਼ੀਲਾ ਪਦਾਰਥ ਨੂਮਾ ਚੀਜ਼ ਹੋਣ
ਦੀ ਸ਼ੱਕ ਪਾਈ। ਪੁਲਿਸ ਵੱਲੋਂ ਉਕੱਤ ਵਿਅਕਤੀ ਨੂੰ ਸ਼ੱਕਦੀ ਬਿਨਾਹ ਤੇ ਕਾਬੂ ਕੀਤਾ। ਪੁਲਿਸ ਪਾਰਟੀ ਵਲੋਂ ਵਿਅਕਤੀ ਦੀ ਪਹਿਚਾਣ ਪੁੱਛੀ ਤਾ ਉਸਨੇ ਆਪਣਾ ਨਾਮ ਰਜਿੰਦਰ ਕੁਮਾਰ ਉਰਫ ਰਾਜਾ ਪੁੱਤਰ ਪਿਰਥੀਪਾਲ ਵਾਸੀ ਪਟਿਆਲਾ ਰੋਡ ਨੇੜੇ ਨਵਾ ਬੱਸ ਸਟੈਂਡ
ਵਾਰਡ ਨੰਬਰ-2 ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਹਾਲ ਵਾਸੀ ਪਿੰਡ ਫਤਿਹਪੁਰ ਥਾਣਾ ਗੜ੍ਹਦੀਵਾਲਾ ਵਜੋ ਦੱਸੀ। ਜਦੋਂ ਪੁਲਿਸ ਪਾਰਟੀ ਨੇ ਉੱਕਤ ਵਿਅਕਤੀ ਵਲੋਂ ਝਾੜੀਆਂ ਵਿੱਚ ਸੁੱਟੇ ਲਿਫਾਫੇ ਵਜਨਦਾਰ ਮੋਮੀ ਕਾਲੇ ਰੰਗ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਵਜਨ ਕਰਨ ਤੇ 48
ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਪੁਲਿਸ ਵਲੋਂ ਉਕੱਤ ਵਿਅਕਤੀ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਕੇ ਉਸਦੇ ਖਿਲਾਵ22 (ਏ)-6185 ਐਨ,ਡੀ,ਪੀ,ਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ।
- ਪੰਜਾਬ ਸਰਕਾਰ ਵਲੋਂ 4 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ ਚੱਬੇਵਾਲ-ਬਜਰਾਵਰ-ਪੱਟੀ ਲਿੰਕ ਰੋਡ : ਡਾ. ਰਾਜ ਕੁਮਾਰ
- LATEST : ਰਵਿੰਦਰਪਾਲ ਸਿੰਘ ਸੰਧੂ ਨੇ DCP INVESTIGATION AMRITSAR ਵਜੋਂ ਅਹੁਦਾ ਸੰਭਾਲਿਆ
- ਸਿਵਲ ਸਰਜਨ ਡਾ. ਪਵਨ ਨੇ ਕੀਤਾ ਹੁਸ਼ਿਆਰਪੁਰ ਦੇ ਵੱਖ-ਵੱਖ ਅਰਬਨ ਆਯੂਸ਼ਮਾਨ ਆਰੋਗਿਆ ਕੇੰਦਰਾਂ ਦਾ ਅਚਨਚੇਤ ਦੌਰਾ
- ਨੌਜਵਾਨਾਂ ਨੂੰ ਦੇਸ਼ ਦੀਆ ਨਾਮੀ ਕੰਪਨੀਆਂ ‘ਚ ਸਿਖਲਾਈ ਦਾ ਮੌਕਾ, 31 ਮਾਰਚ ਤੱਕ ਕੀਤਾ ਜਾ ਸਕਦੈ ਅਪਲਾਈ
- #DC_JAIN : ਹਥਿਆਰ ਲੈ ਕੇ ਚੱਲਣ ‘ਤੇ ਪਾਬੰਦੀ ਦੇ ਹੁਕਮ, ਸਰਪੰਚਾਂ ਨੂੰ ਠੀਕਰੀ ਪਹਿਰੇ ਲਾਉਣ ਦੀ ਅਪੀਲ
- #RTO_GILL : ਆਈ-ਆਰਏਡੀ ਤੇ ਈ-ਡੀਏਆਰ ਪੋਰਟਲ ਦੀ ਅਧਿਕਾਰੀਆਂ ਨੂੰ ਦਿੱਤੀ ਗਈ ਸਿਖਲਾਈ
- ਪੰਜਾਬ ਸਰਕਾਰ ਵਲੋਂ 4 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ ਚੱਬੇਵਾਲ-ਬਜਰਾਵਰ-ਪੱਟੀ ਲਿੰਕ ਰੋਡ : ਡਾ. ਰਾਜ ਕੁਮਾਰ
- LATEST : ਰਵਿੰਦਰਪਾਲ ਸਿੰਘ ਸੰਧੂ ਨੇ DCP INVESTIGATION AMRITSAR ਵਜੋਂ ਅਹੁਦਾ ਸੰਭਾਲਿਆ
- ਸਿਵਲ ਸਰਜਨ ਡਾ. ਪਵਨ ਨੇ ਕੀਤਾ ਹੁਸ਼ਿਆਰਪੁਰ ਦੇ ਵੱਖ-ਵੱਖ ਅਰਬਨ ਆਯੂਸ਼ਮਾਨ ਆਰੋਗਿਆ ਕੇੰਦਰਾਂ ਦਾ ਅਚਨਚੇਤ ਦੌਰਾ
- ਨੌਜਵਾਨਾਂ ਨੂੰ ਦੇਸ਼ ਦੀਆ ਨਾਮੀ ਕੰਪਨੀਆਂ ‘ਚ ਸਿਖਲਾਈ ਦਾ ਮੌਕਾ, 31 ਮਾਰਚ ਤੱਕ ਕੀਤਾ ਜਾ ਸਕਦੈ ਅਪਲਾਈ
- #DC_JAIN : ਹਥਿਆਰ ਲੈ ਕੇ ਚੱਲਣ ‘ਤੇ ਪਾਬੰਦੀ ਦੇ ਹੁਕਮ, ਸਰਪੰਚਾਂ ਨੂੰ ਠੀਕਰੀ ਪਹਿਰੇ ਲਾਉਣ ਦੀ ਅਪੀਲ

EDITOR
CANADIAN DOABA TIMES
Email: editor@doabatimes.com
Mob:. 98146-40032 whtsapp