ਗੜਸ਼ੰਕਰ ਚ ਅਕਾਲੀ ਦਲ ਨੇ ਫੂਕਿਆ ਮੰਤਰੀ ਧਰਮਸੋਤ ਦਾ ਪੁਤਲਾ


ਗਡ਼੍ਹਸ਼ੰਕਰ, 3 ਸਤੰਬਰ (ਅਸ਼ਵਨੀ ਸ਼ਰਮਾ)-ਅਕਾਲੀ ਦਲ ਵਲੋਂ ਗਡ਼੍ਹਸ਼ੰਕਰ ਦੇ ਬੰਗਾ ਚੌਕ ‘ਚ ਵਜ਼ੀਫ਼ਾ ਘੁਟਾਲੇ ‘ਚ ਘਿਰੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਸਾਡ਼ਦੇ ਹੋਏ ਕਾਂਗਰਸ ਸਰਕਾਰ ਅਤੇ ਕੈਬਨਿਟ ਮੰਤਰੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ |ਇਸ ਮੌਕੇ ਅਕਾਲੀ ਦਲ ਐੱਸ.ਸੀ. ਵਿੰਗ ਦੇ ਹਲਕਾ ਇੰਚਾਰਜ ਸੁੱਚਾ ਸਿੰਘ ਬਿਲਡ਼ੋਂ,ਸੀਨੀਅਰ ਆਗੂ ਹਰਜੀਤ ਸਿੰਘ ਭਾਤਪੁਰ,ਸਾਬਕਾ ਪ੍ਰਧਾਨ ਨਗਰ ਕੌਾਸਲ ਰਾਜਿੰਦਰ ਸਿੰਘ ਸ਼ੂਕਾ,ਯੂਥ ਆਗੂ ਹਰਪ੍ਰੀਤ ਸਿੰਘ ਰਿੰਕੂ ਬੇਦੀ ਤੇ ਹੋਰਨਾਂ ਨੇ ਬੋਲਦਿਆਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਵਿਕਾਸ ਨੂੰ ਭੁੱਲ ਕੇ ਘੁਟਾਲਿਆਂ ਦੇ ਰਾਹ ਪੈ ਗਈ ਹੈ|

ਆਗੂਆਂ ਨੇ ਕਿਹਾ ਕਿ ਗਰੀਬ ਅਤੇ ਐੱਸ.ਸੀ. ਵਿਦਿਆਰਥੀਆਂ ਦੇ 64 ਕਰੋਡ਼ ਦੇ ਵਜ਼ੀਫ਼ਾ ਘੁਟਾਲੇ ‘ਚ ਸ਼ਾਮਿਲ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਅਹੁਦੇ ਤੋਂ ਹਟਾਉਣਾ ਚਾਹੀਦਾ ਹੈ | ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਵਜ਼ੀਫ਼ਾ ਘੁਟਾਲੇ ਦੀ ਸੀ.ਬੀ.ਆਈ. ਜਾਂ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਇਨਕੁਆਰੀ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਸੱਚ ਸਾਹਮਣੇ ਲਿਆਂਦਾ ਜਾਵੇ|ਆਗੂਆਂ ਨੇ ਦੋਸ਼ ਲਗਾਇਆ ਕਿ ਕਾਂਗਰਸ ਦੇ ਆਗੂ ਘੁਟਾਲਿਆਂ ਦੇ ਮਾਮਲੇ ‘ਚ ਚੁੱਪੀ ਧਾਰੀ ਬੈਠੇ ਹਨ ਜਿਸ ਤੋਂ ਇਹ ਸਾਫ਼ ਜ਼ਾਹਿਰ ਹੋ ਗਿਆ ਹੈ ਕਿ ਇਹ ਸਭਨਾ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ|

ਇਸ ਮੌਕੇ ਕੁਲਵੀਰ ਸਿੰਘ ਡੋਗਰਪੁਰ, ਰਜਿੰਦਰ ਸਿੰਘ ਚੱਕ ਸਿੰਘਾ, ਨਰਿੰਦਰ ਸਿੰਘ ਮਾਨ, ਸੁਰਿੰਦਰ ਸਿੰਘ ਫ਼ੌਜੀ ਪਨਾਮ, ਤਰਲੋਕ ਸਿੰਘ ਨਾਗਪਾਲ, ਜਰਨੈਲ ਸਿੰਘ ਨਾਗਰਾ, ਯੋਗੇਸ਼, ਡਾ. ਰਾਣਾ, ਜਸਵਿੰਦਰ ਸਿੰਘ ਫ਼ੌਜੀ, ਲਖਵਿੰਦਰ ਬਿਲਡ਼ੋਂ, ਬਿੱਲਾ ਸੇਖੇਵਾਲ, ਹਰਪ੍ਰੀਤ ਸਿੰਘ ਗਡ਼੍ਹਸ਼ੰਕਰ, ਡਾ. ਆਤਮਜੀਤ ਸਿੰਘ, ਤਰਸੇਮ ਸਿੰਘ ਗਡ਼੍ਹੀ ਮੱਟੋਂ, ਦੀਪਾ ਡਘਾਮ,ਸੁੱਖ ਨਾਗਪਾਲ,ਜੱਸੀ ਭੱਜਲਾਂ ਤੇ ਹੋਰ ਹਾਜ਼ਰ ਹੋਏ |

Related posts

Leave a Reply