ਵੱਡੀ ਖ਼ਬਰ : ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਚ ਕਿਸਾਨਾਂ ਨੇ ਭਾਜਪਾ ਜ਼ਿਲਾ ਪ੍ਰਧਾਨ ਦੀ ਗੱਡੀ ਭੰਨੀ, ਵਾਲ ਵਾਲ ਬਚੇ, ਭੁੰਗਾ ਦੇ ਹਸਪਤਾਲ ਚ ਦਾਖਿਲ

ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਚ ਕਿਸਾਨਾਂ ਨੇ ਭਾਜਪਾ ਜ਼ਿਲਾ ਪ੍ਰਧਾਨ ਦੀ ਗੱਡੀ ਭੰਨੀ, ਵਾਲ ਵਾਲ ਬਚੇ, ਭੁੰਗਾ ਦੇ ਹਸਪਤਾਲ ਚ ਦਾਖਿਲ

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ ) ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਚ ਕਿਸਾਨਾਂ ਨੇ ਭਾਜਪਾ ਜ਼ਿਲਾ ਪ੍ਰਧਾਨ ਸੰਜੀਵ ਮਿਨਹਾਸ ਦੀ ਗੱਡੀ ਭੰਨੀ ਅਤੇ ਇਸ ਦੌਰਾਨ ਉਹ ਵਾਲ ਵਾਲ ਬਚ ਗਏ। ਇਸ ਸਮੇਂ ਉਹ ਭੁੰਗਾ ਦੇ ਸਰਕਾਰੀ ਹਸਪਤਾਲ ਚ ਜ਼ੇਰੇ ਇਲਾਜ਼ ਹਨ।  

ਜਾਣਕਾਰੀ ਅਨੁਸਾਰ ਉਹ ਅੱਜ ਸ਼ਹਿਰੀ ਪ੍ਰਧਾਨ ਭਾਜਪਾ ਗੜ੍ਹਦੀਵਾਲਾ ਸਪਰਾ ਦੀ ਟਾਂਡਾ ਰੋਡ ਸਥਿਤ ਦੁਕਾਨ ਤੇ ਗਏ ਸਨ , ਜਿਸਦੀ ਭਿਣਕ ਕਿਸਾਨਾਂ ਨੂੰ ਪੈ ਗਈ. ਕਿਸਾਨ ਓਥੇ ਪਹੁੰਚ ਗਏ. ਪੁਲਿਸ ਮੁਤਾਬਿਕ ਮਾਹੌਲ ਦੀ ਨਜਾਕਤ ਨੂੰ ਸਮਝਦੇ ਹੋਏ ਥਾਣਾ ਮੁਖੀ ਨੇ ਓਹਨਾ ਨੂੰ ਓਥੋਂ ਜਾਣ ਦੀ ਸਲਾਹ ਦਿੱਤੀ ਪਰ ਜ਼ਿਲਾ ਪ੍ਰਧਾਨ ਓਥੋਂ ਨਹੀਂ ਗਏ । ਦੂਜੇ ਪਾਸੇ ਪੁਲਿਸ ਨੇ ਨਾਅਰੇਬਾਜ਼ੀ ਕਰਦੇ ਕਿਸਾਨਾਂ ਨੂੰ ਵੀ ਸਮਝਾਇਆ ਤੇ ਇਕ ਪਾਸੇ ਤੋਰ ਦਿਤਾ ।

ਸੂਤਰਾਂ ਅਨੁਸਾਰ ਓਹਨਾ ਇਸ ਦੌਰਾਨ ਮੋਦੀ ਸਰਕਾਰ ਦੇ ਹਕ਼ ਚ ਨਾਅਰਾ ਮਾਰ ਦਿਤਾ ਅਤੇ ਭੜਕੇ  ਕਿਸਾਨ ਫਿਰ ਵਾਪਿਸ ਆ ਗਏ ਤੇ ਓਹਨਾ ਜ਼ਿਲਾ ਪ੍ਰਧਾਨ ਦੀ ਗੱਡੀ ਭੰਨ  ਦਿੱਤੀ। ਜਾਣਕਾਰੀ ਅਨੁਸਾਰ ਬੜੀ ਮੁਸ਼ਕਿਲ ਨਾਲ ਓਹਨਾ ਨੂੰ ਪੁਲਿਸ ਨੇ ਓਥੋਂ ਸੁਰੱਖਿਅਤ ਬਾਹਰ ਕੱਢ ਲਿਆ. ਓਹਨਾ ਦੀ ਗੱਡੀ ਨੂੰ ਕਾਫੀ ਨੁਕਸਾਨ ਪੁੱਜਾ ਹੈ ਅਤੇ ਹੁਣ ਉਹ ਭੁੰਗਾ ਦੇ ਸਰਕਾਰੀ ਹਸਪਤਾਲ ਦਾਖਿਲ ਹਨ।   ਓਧਰ ਦੂਜੇ ਪਾਸੇ ਜ਼ਿਲਾ ਪ੍ਰਧਾਨ ਸੰਜੀਵ ਮਿਨਹਾਸ ਨੇ ਕਿਹਾ ਹੈ ਕਿ ਕਿਸਾਨ ਅਜਿਹੀ ਹਰਕਤ ਨਹੀਂ ਕਰ ਸਕਦੇ ਓਹਨਾ ਇਸ ਨੂੰ ਕਾਂਗਰਸ ਦੇ ਗੁੰਡਿਆਂ ਦਾ ਕਾਰਾ ਦੱਸਿਆ ਹੈ।  

 

Related posts

Leave a Reply