ਕੁੱਲੀਆਂ (ਗੜ੍ਹਦੀਵਾਲਾ) ਹੁਸ਼ਿਆਰਪੁਰ ਵਾਲੀਵਾਲ ਲੀਗ ਫਾਇਨਲ ਚ ਬਾਬਕ ਨੇ ਜੌੜਾ ਦੀ ਟੀਮ ਨੂੰ ਹਰਾ ਕੇ ਕੱਪ ਤੇ ਕੀਤਾ ਕਬਜ਼ਾ

(ਵਿਜੇਤਾ ਤੇ ਉਪ ਵਿਜੇਤਾ ਟੀਮ ਨੂੰ ਟ੍ਰਾਫੀ ਭੇਂਟ ਕਰਦੇ ਮੁੱਖ ਮਹਿਮਾਨ ਨਰੇਸ਼ ਡਡਵਾਲ,ਐਡਵੋਕੇਟ ਰਾਮ ਸਰੂਪ ਅੱਭੀ ਅਤੇ ਹਰ ਕਮੇਟੀਮੈਂਬਰ)

ਨੌਜਵਾਨਾਂ ਨੂੰ ਇਸ ਤਰਾਂ ਦੇ ਟੂਰਨਾਮੈਂਟਾਂ ਤੋਂ ਸੇਧ ਲੈਣ ਦੀ ਜਰੂਰਤ : ਨਰੇਸ਼ ਡਡਵਾਲ

ਗੜ੍ਹਦੀਵਾਲਾ 13 ਅਕਤੂਬਰ (ਚੌਧਰੀ) ਹੁਸ਼ਿਆਰਪੁਰ ਵਾਲੀਵਾਲ ਲੀਗ ਦਾ ਤੀਸਰਾ ਟੂਰਨਾਮੈਂਟ ਪਿੰਡ ਕੁੱਲੀਆਂ ਨੇੜੇ ਗੜਦੀਵਾਲ (ਹੁਸ਼ਿਆਰਪੁਰ) ਵਿਖੇ ਕਰਵਾਇਆ ਗਿਆ ਜਿੱਥੇ ਹੁਸ਼ਿਆਰਪੁਰ ਦੀਆਂ ਨਾਮੀ ਟੀਮਾਂ ਨੇ ਭਾਗ ਲਿਆ।ਇਸ ਟੂਰਨਾਮੈਂਟ ਵਿਚ ਬਾਲ ਵਾਟਿਕਾ ਸਕੂਲ ਦੇ ਐਮ ਡੀ ਨਰੇਸ਼ ਡਡਵਾਲ, ਕਾਂਗਰਸ ਪੰਜਾਬ ਪ੍ਰਵਕਤਾ ਐਡਵੋਕੇਟ ਦਲਜੀਤ ਗਿਲਜੀਆਂ,ਯੂਥ ਕਾਂਗਰਸ ਜਿਲਾ ਪ੍ਰਧਾਨ ਬਿੱਲਾ ਨਰਵਾਲ, ਯੂਥ ਬਲਾਕ ਪ੍ਰਧਾਨ ਅਚਿਨ ਸ਼ਰਮਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।

ਇਸ ਟੂਰਨਾਮੈਂਟ ਦਾ ਫਾਇਨਲ ਮੈਚ ਬਾਬਕ ਤੇ ਜੌੜਾ ਪਿੰਡ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ।ਪਹਿਲੇ ਦੋ ਸੈੱਟਾਂ ਵਿੱਚ ਜੌੜੇ ਦੀ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਕੇ ਪਹਿਲੇ ਦੋਵੇਂ ਸ਼ੇੱਟ ਆਪਣੇ ਨਾਮ ਕੀਤੇ ਤੇ ਫਿਰ ਬਾਬਕ ਦੀ ਟੀਮ ਨੇ ਮੈਚ ਵਿਚ ਵਧੀਆ ਵਾਪਸੀ ਕਰਦਿਆਂ ਅਗਲੇ ਤਿੰਨਾਂ ਸੈੱਟਾ ਵਿੱਚ ਜਿੱਤ ਪ੍ਰਾਪਤ ਕਰਕੇ ਹੁਸ਼ਿਆਰਪੁਰ _ਵਾਲੀਵਾਲ_ਲੀਗ ਦੇ ਤੀਸਰੇ ਟੂਰਨਾਮੈਂਟ ਤੇ ਆਪਣਾ ਕਬਜਾ ਕੀਤਾ। ਇਸ ਮੌਕੇ 40 ਸਾਲ ਤੋਂ ਉੱਪਰ ਵਾਲੇ ਖਿਡਾਰੀਆਂ ਦਾ ਸ਼ੋ ਮੈਚ ਕਰਵਾਇਆ ਗਿਆ।ਜਿਸ ਵਿੱਚ ਬਹਾਦਰਪੁਰ ਨੇ ਕੁਲੀਆਂ ਨੂੰ ਹਰਾਇਆ।ਇਸ ਮੌਕੇ ਮੁੱਖ ਮਹਿਮਾਨ ਨਰੇਸ਼ ਡਡਵਾਲ ਨੇ ਵਿਜੇਤਾ ਅਤੇ ਉਪ ਵਿਜੇਤਾ ਟੀਮ ਨੂੰ ਇਨਾਮ ਤਕਸੀਮ ਕੀਤੇ।

ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਦਾ ਸਾਡੀ ਜਿੰਦਗੀ ਵਿੱਚ ਅਹਿਮ ਯੋਗਦਾਨ ਹੈ ਖੇਡਾਂ ਨਾਲ ਸਾਡੇ ਅੰਦਰ ਮਾਨਸਿਕ ਅਤੇ ਸ਼ਰੀਰ ਦੋਵੇਂ ਵਿਕਾਸ ਹੁੰਦੇ ਹਨ। ਅੱਜ ਕੱਲ ਦੇ ਨੌਜਵਾਨਾਂ ਨੂੰ ਇਸ ਤਰਾਂ ਦੇ ਟੂਰਨਾਮੈਂਟਾਂ ਤੋਂ ਸੇਧ ਲੈਣ ਦੀ ਜਰੂਰਤ ਹੈ। ਉਨਾਂ ਟੂਰਨਾਮੈਂਟ ਨੂੰ ਸਫਲਤਾਪੂਰਵਕ ਸਮਾਪਤ ਕਰਨ ਤੇ ਟੂਰਨਾਮੈਂਟ ਕਮੇਟੀ ਨੂੰ ਵਧਾਈ ਦਿੱਤੀ। ਇਸ ਮੌਕੇ ਉਹਨਾਂ ਟੂਰਨਾਮੈਂਟ ਕਮੇਟੀ ਨੂੰ 5100 ਰੁਪਏ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ।
 
ਇਸ ਟੂਰਨਾਮੈਂਟ ਵਿੱਚ ਵਾਲੀਵਾਲ ਖਿਡਾਰੀ ਜੋਧਾ_ਨਰਵਾਲ ਜੌੜੇ ਪਿੰਡ ਦਾ ਵਿਸ਼ੇਸ ਸਨਮਾਨ 5100 ਦੀ ਨਕਦ ਰਾਸ਼ੀ ਨਾਲ ਬਲਰਾਜ _ USA_ਕਾਲਕਟ ਵੱਲੋਂ ਕੀਤਾ ਗਿਆ।  ਇਸ ਮੌਕੇ ਟੂਰਨਾਮੈਂਟ ਤੇ ਅੰਤਰਰਾਸ਼ਟਰੀ ਕੁਮੈਂਟੇਟਰ ਪਰਗਟ_ਮਾਨਗੜ ਦਾ ਵਿਸ਼ੇਸ ਸਨਮਾਨ ਗੋਲਡੀ_ਉੱਪਲ ਵੱਲੋਂ 5100 ਦੀ ਨਕਦ ਰਾਸ਼ੀ ਨਾਲ ਕੀਤਾ ਗਿਆ।ਇਸ ਮੌਕੇ ਐਡਵੋਕੇਟ ਰਾਮ ਸਰੂਪ ਅੱਭੀ, ਦਲਜੀਤ ਸਿੰਘ ਧਾਲੀਵਾਲ ਕੰਧਾਲਾ ਜੱਟਾਂ, ਅਮਰੀਕ ਸਿੰਘ, ਪ੍ਰਿੰਸ ਰਾਜ ਕਲਾਂ, ਵਿਕਰਮ ਸ਼ਰਮਾ, ਦੀਪਾ ਸਰਹ੍ਲਾ, ਅਸ਼ੋਕ ਕੁਮਾਰ, ਸੋਨੂੰ ਬੁੱਟਰ, ਜਗਦੀਸ਼ ਬਹਾਦਰ ਸਿੰਘ, ਮਨਦੀਪ ਕੁਮਾਰ, ਲਖਵੀਰ ਸਿੰਘ ਲੱਖੀ, ਰਾਹੁਲ ਕੁਮਾਰ, ਦਲਜੀਤ ਸਿੰਘ, ਗੌਰਵ ਸਹਿਤ ਭਾਰੀ ਸੰਖਿਆ ਵਿਚ ਖਿਡਾਰੀ ਤੇ ਲੋਕ ਹਾਜਰ ਸਨ। 

Related posts

Leave a Reply