ਵੱਡੀ ਖ਼ਬਰ: ਪੰਜਾਬ ਚ ਨੌਜਵਾਨ, ਪੁਲਿਸ ਮੁਲਾਜ਼ਿਮਾਂ ਤੋਂ AK-47 ਖੋਹ ਕੇ ਭੱਜੇ , ਪੁਲਿਸ ਚ ਹੜਕੰਪ, ਦੋ ਪਿੰਡ ਸੀਲ, ਸਰਚ ਅਭਿਆਨ ਸ਼ੁਰੂ

ਪੰਜਾਬ ਚ ਨੌਜਵਾਨ, ਪੁਲਿਸ ਮੁਲਾਜ਼ਿਮਾਂ ਤੋਂ AK-47 ਖੋਹ ਕੇ ਭੱਜੇ , ਪੁਲਿਸ ਚ ਹੜਕੰਪ, ਦੋ ਪਿੰਡ ਸੀਲ, ਸਰਚ ਅਭਿਆਨ ਸ਼ੁਰੂ

ਮੋਗਾ:   ਜ਼ਿਲ੍ਹੇ ਦੇ ਪਿੰਡ ਜਲਾਲਾਬਾਦ ਨੇੜੇ ਕੁਝ ਨੌਜਵਾਨ ਇਕ ਪੁਲਿਸ ਮੁਲਾਜ਼ਮ ਕੋਲੋਂ ਇੱਕ ਏ ਕੇ 47 ਰਾਈਫਲ ਖੋਹ ਕੇ ਭੱਜ ਗਏ। ਇਹ ਘਟਨਾ ਮੋਗਾ-ਜਲੰਧਰ ਹਾਈਵੇਅ ‘ਤੇ ਧਰਮਕੋਟ ਖੇਤਰ ਦੇ ਇਕ ਪਿੰਡ ਜਲਾਲਾਬਾਦ ਨੇੜੇ ਵਾਪਰੀ। ਦੇਰ ਰਾਤ 2:30 ਵਜੇ ਕੁਝ ਨੌਜਵਾਨਾਂ ਨੇ ਬਲਾਕ ‘ਤੇ ਦੋ ਪੁਲਿਸ ਮੁਲਾਜ਼ਮਾਂ ਨਾਲ ਲੜਾਈ ਝਗੜਾ ਕੀਤਾ ।

ਨੌਜਵਾਨਾਂ ਨੇ ਦੋਵਾਂ ਪੁਲਿਸ ਮੁਲਾਜ਼ਮਾਂ ਨਾਲ ਕਾਫ਼ੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਕੋਲੋਂ ਇੱਕ ਏ ਕੇ 47 ਰਾਈਫਲ ਖੋਹ ਕੇ ਫਰਾਰ ਹੋ ਗਏ। ਪੁਲਿਸ ਰਾਈਫਲ ਨੂੰ ਬਰਾਮਦ ਕਰਨ ਅਤੇ ਨੌਜਵਾਨਾਂ ਨੂੰ ਕਾਬੂ ਕਰਨ ਲਈ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਇਸ ਘਟਨਾ ਨਾਲ ਸਾਰੇ ਖੇਤਰ ਵਿੱਚ ਸਨਸਨੀ ਫੈਲ ਗਈ ਹੈ।

ਪੁਲਿਸ ਮੁਲਾਜ਼ਿਮਾਂ ਨੇ ਸਾਰੀ ਘਟਨਾ ਸਬੰਧਤ ਥਾਣੇ ਨੂੰ ਦਿੱਤੀ ਅਤੇ ਅਧਿਕਾਰੀਆਂ ਨੂੰ ਇਸ ਬਾਰੇ ਵੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਕਈ ਥਾਣਿਆਂ ਦੇ ਪੁਲਿਸ ਮੁਲਾਜ਼ਮ ਉਥੇ ਪਹੁੰਚ ਗਏ ਅਤੇ ਰਾਤ ਨੂੰ ਨੌਜਵਾਨਾਂ ਅਤੇ ਰਾਈਫਲਾਂ ਦੀ ਭਾਲ ਸ਼ੁਰੂ ਕਰ ਦਿੱਤੀ। ਸਵੇਰ ਤੋਂ ਹੀ ਪੂਰੇ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਨੇ ਧਰਮਕੋਟ ਵਿੱਚ ਭਿੰਡਰ ਰੋਡ ਤੇ ਪੈਂਦੇ ਪਿੰਡ ਜਲਾਲਾਬਾਦ ਅਤੇ ਆਸ ਪਾਸ ਦੇ ਖੇਤਰ ਨੂੰ ਸੀਲ ਕਰ ਦਿੱਤਾ ਹੈ।

Related posts

Leave a Reply