ਦਸੂਹਾ ਵਿਖੇ ਦੇਸ਼ ਵਿਆਪੀ ਹੜ੍ਹਤਾਲ ‘ਚ ਪੰਜਾਬ ਦੇ ਵੱਖ ਵੱਖ ਮੁਲਾਜ਼ਮਾਂ ਜੱਥੇਬੰਦੀਆਂ ਨੇ ਕਿਸਾਨਾਂ ਹੱਕ ਵਿਚ ਨੈਸ਼ਨਲ ਹਾਈਵੇ ਤੇ ਕੀਤਾ ਚੱਕਾ ਜਾਮ

ਦਸੂਹਾ 26 ਨਵੰਬਰ (ਚੌਧਰੀ) : ਅੱਜ ਦਸੂਹਾ ਵਿਖੇ ਦੇਸ਼ ਵਿਆਪੀ ਹੜ੍ਹਤਾਲ ਪੰਜਾਬ ਦੇ ਮੁਲਾਜ਼ਮਾਂ ਦੀ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਅਤੇ ਜੇ.ਪੀ.ਐਮ.ਓ.ਦੇ ਸੱਦੇ ਤੇ ਸਮੂਹ ਸਹਿਯੋਗੀ ਜਥੇਬੰਦੀਆਂ ਵਲੋਂ ਰੋਸ ਮਾਰਚ,ਰੈਲੀ ਕੱਢੀ ਗਈ ਅਤੇ ਚੱਕਾ ਜਾਮ ਕੀਤਾ ਗਿਆ। ਜਿਸ ਵਿਚ ਵੱਖ ਵੱਖ ਮੁਲਾਜਿਮ ਜੱਥੇਬੰਦੀਆਂ ਅਪਣੀ ਅਪਣੀ ਜਥੇਬੰਦੀ ਦੇ ਝੰਡੇ ਅਤੇ ਬੈਨਰਾਂ ਸਮੇਤ ਸ਼ਾਮਿਲ ਹੋਏ।

(ਚੱਕਾ ਜਾਮ ਦੌਰਾਨ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਵੱਖ-ਵੱਖ ਜੱਥੇਬੰਦੀਆਂ ਦੇ ਮੁਲਾਜ਼ਮ)

ਜਿਨ੍ਹਾਂ ਵਿਚ ਪ ਸ.ਸ ਫ਼ ਦੇ ਪ੍ਰਧਾਨ ਅਤੇ ਪੀ.ਡਬਲਯੂ. ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਜ ਯੂਨੀਅਨ ਦੇ ਆਗੂ ਸ਼ਾਂਤੀ ਸਰੂਪ ,ਰਮੇਸ਼ , ਪੈਰਾਮੇਡੀਕਲ ਯੂਨੀਅਨ ਦੇ ਆਗੂ ਪ੍ਰਮੋਦ ਗਿੱਲ,ਜਲ ਸਰੋਤ ਮੁਲਾਜ਼ਮ ਯੂਨੀਅਨਦੇ ਆਗੂ ਗੁਰਸ਼ਰਨ ਸਿੰਘ,ਜੰਗਲਾਤ ਵਰਕਰਜ਼ ਯੂਨੀਅਨ ਦੇ ਆਗੂ ਰਾਜ ਕੁਮਾਰ,ਗੌਰਮਿੰਟ ਟੀਚਰਜ਼ ਯੂਨੀਅਨ ਕੁਲਵੰਤ ਜਲੋਟਾ ,ਬਲਜੀਤ ਕੋਸ਼ਲ ,ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਤਿਲਕ ਰਾਜ,ਆਸ਼ਾ ਵਰਕਰਜ਼ ਯੂਨੀਅਨ ਦੀ ਆਗੂ ਪਲਵਿੰਦਰ ਕੌਰ

(ਧਰਨੇ ਦੌਰਾਨ ਨੈਸ਼ਨਲ ਹਾਈਵੇ ਦੇ ਗੱਬੇ ਬੈਠੇ ਮੁਲਾਜ਼ਮ)

,ਕੁਲਵਿੰਦਰ ਕੌਰ,ਐਲ ਆਈ ਸੀ ਯੂਨੀਅਨ ਦੇ ਆਗੂ ਕਮਲ ਖੋਸਲਾ ,ਪੈਨਸ਼ਨਰ ਯੂਨੀਅਨਧਰਮਪਾਲ, ਮਿਡ-ਡੇ -ਮੀਲ ਵਰਕਰਜ਼ ਯੂਨੀਅਨ ਦੀ ਆਗੂ ਰਾਜ ਰਾਨੀ ਅਤੇ ਮਨਰੇਗਾ ਵਲੋਂ ਕਰਨੇਲ ਸਿੰਘ ਨੇ ਆਪਨੇ ਭਾਸ਼ਣ ਦੌਰਾਨ ਸਰਕਾਰ ਦੀਆਂ ਮੁਲਾਜਿਮ ਮਾਰੂ ਨੀਤਿਆਂ ਦਾ ਵਿਰੋਦ ਕੀਤਾ ਅਤੇ ਨਾਲ ਹੀ ਸੇੰਟਰ ਸਰਕਾਰ ਦਿਆ ਕਿਸਾਨ ਵਿਰੋਦੀ ਨੀਤੀ ਦਾ ਤੀਖ਼ੇ ਸ਼ਬਦਾ ਵਿਚ ਵਿਰੋਦ ਕੀਤਾ ਅਤੇ ਵਿਸਵਾਸ ਦਵਇਆ ਕੀ ਕਿਸਾਨਾ ਵਲੋਂ ਕੀਤੇ ਜਾ ਰਹੇ ਸਘਰ੍ਸ਼ਾ ਵਿਚ ਸਮੂਹ ਮੁਲਾਜਿਮ ਜੱਥੇਬੰਦੀਆਂ ਉਹਨਾਂ ਦਾ ਸਾਥ ਦੇਣਗੀਆਂ।

Related posts

Leave a Reply