ਸਾਲ 2020-21’ਚ ਵੀ 80 ਨਵੇਂ ਲੋੜਵੰਦ ਵਿਦਿਆਰਥੀਆਂ ਨੂੰ ਵਜੀਫ਼ਾ ਪ੍ਰਣਾਲੀ ਨਾਲ ਜੋੜਿਆ : ਪ੍ਰਿੰਸੀਪਲ ਡਾ. ਸ਼ਬਨਮ ਕੌਰ

ਦਸੂਹਾ 25 ਫਰਵਰੀ (CHOUDHARY) : ਆਈ.ਕੇ.ਗੁਜਰਾਲ ਪੰਜਾਬਟੈਕਨੀਕਲ ਯੂਨੀਵਰਸਿਟੀ ਜਲੰਧਰਦੇ ਅਧੀਨ ਬੀਬੀ ਅਮਰ 
ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ.ਐਂਡ ਮੈਨੇਜਮੈਂਟ ਚੌ.ਬੰਤਾ ਸਿੰਘ ਕਲੋਨੀ ਦਸੂਹਾ ਦੇ 
ਕੁਮਾਰ ਆਡੀਟੋਰੀਅਮ ‘ਚ ਸੈਸ਼ਨ2020-21ਦੇਨਵੇਂ ਵਿਦਿਆਰਥੀਆਂ ਲਈ ਵਜੀਫ਼ਾ ਸਕੀਮ ਦੀ ਰੂਪ ਰੇਖਾ ਅਤੇ ਪੂਰਾ ਵੇਰਵਾ ਪ੍ਰਿੰਸੀਪਲ ਡਾ. ਸ਼ਬਨਮ ਕੌਰ ਵੱਲੋਂ ਡਾਇਰੈਕਟਰ ਡਾ.ਮਾਨਵ ਸੈਣੀ ਦੀ ਮੌਜੂਦਗੀ ਵਿੱਚ ਚੇਅਰਮੈਨ ਚੌ. ਕੁਮਾਰ ਸੈਣੀ ਨੂੰ ਪੇਸ਼ ਕੀਤਾ ਗਿਆ ਇਸ ਮੌਕੇ ਤੇ 
ਚੇਅਰਮੈਨ ਚੌ. ਕੁਮਾਰ ਸੈਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ  ਹੋਏ ਦੱਸਿਆ ਕਿ ਇਸ ਸਾਲ ਕੋਵਿਡ-19 ਹੋਣ ਦੇ ਬਾਵਜੂਦਵੀ ਕੇ.ਐੱਮ. ਐਸ ਕਾਲਜ ਵੱਲੋਂ ਲੱਗਭਗ 80 ਵਿਦਿਆਰਥੀਆਂ ਨੂੰ ਮੰਜੁਲਾ ਸੈਣੀ  ਅਸ਼ੀਰਵਾਦ ਯੋਜਨਾ ਅਧੀਨ ਲਿਆਂਦਾ ਗਿਆ। ਵਿਦਿਆਰਥੀਆਂ ਨੂੰ  4 ਲੱਖ ਰੁਪਏ ਦੀ ਰਾਸ਼ੀ ਵਜੀਫੇ ਦੇ ਰੂਪ ਵਿੱਚ ਕੇ.ਐੱਮ.ਐਸ ਕਾਲਜ  ਵੱਲੋਂ ਪ੍ਰਦਾਨ ਕੀਤੀ ਗਈ। ਇਸ ਮੌਕੇ ਤੇ ਐਚ.ਓ.ਡੀ ਰਾਜੇਸ਼ ਕੁਮਾਰ ਨੇ ਵਜੀਫ਼ਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਵੱਲੋਂ ਮੈਨੇਜਮੈਂਟ ਦਾ  ਧੰਨਵਾਦ ਕੀਤਾ। ਸਮਾਗਮ ਵਿੱਚ  ਵਿਦਿਆਰਥੀਆਂ  ਤੋਂ ਇਲਾਵਾ ਲਖਵਿੰਦਰ ਕੌਰ ਪਿੰਕੀ,ਕੁਸਮ ਲਤਾ,ਲਖਵਿੰਦਰ ਕੌਰ ਬੇਬੀ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

Related posts

Leave a Reply