ਪਠਾਨਕੋਟ,21 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਸਰਕਾਰੀ ਪ੍ਰਾਇਮਰੀ ਸਕੂਲ ਚਸ਼ਮਾਂ ਬਲਾਕ ਪਠਾਨਕੋਟ 1 ਐਂਟ ਘਰੋਟਾ, ਦੇ ਮੁੱਖ ਗੇਟ ਦਾ ਨਿਰਮਾਣ ਹੈੱਡ ਟੀਚਰ ਪ੍ਰਵੀਨ ਸਿੰਘ ਦੀ ਅਗਵਾਈ ਵਿੱਚ ਸਮਾਜ ਸੇਵੀ ਅਤੇ ਦਾਨੀ ਸੱਜਣ ਰਮਨ ਗੋਇਲ ਸਾਬਕਾ ਅਧਿਆਪਕ ਅਤੇ ਰਾਜਨ ਮਹਿਤਾ ਸਮਾਜ ਸੇਵਕ ਦਾਨੀ ਸੱਜਣ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਚਸ਼ਮਾਂ ਨੂੰ ਇੱਕ ਲੱਖ ਰੁਪਏ ਦਾਨ ਕਰਕੇ ਕਰਵਾਇਆ ਗਿਆ ਹੈ। ਇਸ ਮੌਕੇ ‘ਤੇ ਸਰਕਾਰੀ ਪ੍ਰਾਇਮਰੀ ਸਕੂਲ ਚਸ਼ਮਾਂ ਦਾ ਉਦਘਾਟਨ ਬਲਦੇਵ ਰਾਜ ਜ਼ਿਲ੍ਹਾ ਸਿੱਖਿਆ ਅਫ਼ਸਰ (ਐ: ਸਿੱਖਿਆ) ਮੁੱਖ ਮਹਿਮਾਨ ਵੱਲੋਂ ਕੀਤਾ ਗਿਆ।
ਸੰਬੋਧਨ ਕਰਦਿਆਂ ਬਲਦੇਵ ਰਾਜ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿੱਖਿਆ) ਨੇ ਕਿਹਾ ਕਿ ਸਰਵ ਉੱਤਮ ਦਾਨ ਸਕੂਲ ਦਾ ਦਾਨ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਦਿੱਤਾ ਦਾਨ ਸਮਾਜ ਅਤੇ ਦੇਸ਼ ਦੀ ਤਰੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਚਸ਼ਮਾਂ ਦਾ ਗੇਟ ਜ਼ਿਲ੍ਹੇ ਵਿੱਚ ਮਿਸ਼ਾਲ ਹੈ, ਅਜਿਹਾ ਸੁੰਦਰ ਅਤੇ ਕੀਮਤੀ ਗੇਟ ਮੈਂ ਪਹਿਲੀ ਵਾਰ ਵੇਖਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੀ ਵਿਕਾਸ ਮੁਹਿੰਮ ਤਹਿਤ ਜਲਦੀ ਹੀ ਕਲਾਸ ਰੂਮਾਂ ਦਾ ਨਿਰਮਾਣ ਕਰਵਾ ਕੇ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ।
ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਰਜੇਸ਼ ਕੁਮਾਰ ਲੱਕੀ ਸਰਨਾ, ਸਮਾਰਟ ਸਕੂਲ ਸਹਾਇਕ ਕੋਆਡੀਨੇਟਰ ਸ਼੍ਰੀ ਸੰਜੀਵ ਮੰਨੀ, ਕਲਰਕ ਤਰੁਣ ਪਠਾਨੀਆਂ,ਕਲਰਕ ਰਜੇਸ਼ ਕੁਮਾਰ,ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ,ਚੇਅਰਪਰਸਨ ਐੱਸ.ਐੱਮ.ਸੀ. ਬੇਬੀ ਕੁਮਾਰੀ,ਮੁੱਖ ਅਧਿਆਪਕ ਬਾਵਾ ਸਿੰਘ,ਅਧਿਆਪਕ ਸਾਗਰ ਪਠਾਨੀਆਂ,ਨਵਜੀਵਨ ਸਿੰਘ,ਮੰਜੂ ਪਠਾਨੀਆਂ,ਸਵਿਤਾ ਦੇਵੀ, ਕਰਮਜੀਤ ਕੌਰ, ਪਿ੍ਰੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਸਮਾ ਜਗੀਰ ਕੌਰ,ਪਰਸੋਤਮ ਲਾਲ,ਕਰਮਜੀਤ ਮੈਂਬਰ ਪਿੰਡ ਵਾਸੀ ਹਾਜਰ ਸਨ।
- ਡੇਅਰੀ ਵਿਕਾਸ ਵਿਭਾਗ ਵਲੋਂ 2 ਹਫਤੇ ਡੇਅਰੀ ਸਿਖਲਾਈ ਕੋਰਸ 10 ਮਾਰਚ ਤੋਂ
- ਵਿਧਾਇਕ ਜਿੰਪਾ ਨੇ ਸ਼੍ਰੀ ਗੁਰੂ ਰਵਿਦਾਸ ਨਗਰ ਦੁੱਧ ਉਤਪਾਦਕ ਸਭਾ ਦੇ 61 ਮੈਂਬਰਾਂ ਨੂੰ ਵੰਡੇ 9.64 ਲੱਖ ਰੁਪਏ ਦੇ ਬੋਨਸ ਚੈੱਕ
- ਜ਼ਿਲ੍ਹੇ ’ਚ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਲਾਗੂ, ਦੇਸ਼ ਦੀਆਂ ਟਾਪ 500 ਕੰਪਨੀਆਂ ਵਿੱਚ ਆਫ਼ਰ
- #BALAM_BALWINDER : पंडित मोहन लाल एसडी काॅलेज फाॅर विमेन, गुरदासपुर ने 3- स्टार रेटिंग प्राप्त कर राज्यभर में प्राप्त किया दूसरा स्थान
- ਪੰਜਾਬ ਸਰਕਾਰ ਮਧੂ ਮੱਖੀ ਪਾਲਣ ਦੇ ਧੰਦੇ ਨੂੰ ਹੁਲਾਰਾ ਦੇਣ ਲਈ ਵਚਨਬੱਧ: ਜਸਵੀਰ ਸਿੰਘ ਰਾਜਾ ਗਿੱਲ

EDITOR
CANADIAN DOABA TIMES
Email: editor@doabatimes.com
Mob:. 98146-40032 whtsapp