ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ ਜਨਮ ਦਿਵਸ ਤੇ ਕੁਮਾਰ ਆਡੀਟੋਰੀਅਮ ਦਾ ਕੀਤਾ ਉਦਘਾਟਨ : ਪ੍ਰਿੰਸੀਪਲ ਡਾ.ਸ਼ਬਨਮ ਕੌਰ

(ਮਹੰਤ ਤੇਜਾ ਸਿੰਘ ਜੀ, ਮਹੰਤ ਸ਼੍ਰੀ ਰਾਜ ਗਿਰੀ ਜੀ, ਮਹੰਤ ਸ਼ਬਦ ਸ਼੍ਰੀ ਪ੍ਰੇਮਾ ਨੰਦ ਜੀ ਨਾਲ ਸੀਨੀਅਰ ਸਿਟੀਜ਼ਨਜ਼)

ਦਸੂਹਾ 24 ਜਨਵਰੀ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਇਕ ਵਿਸ਼ੇਸ਼ ਸਮਾਗਮ ਰਾਹੀਂ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ 125ਵੇਂ ਜਨਮ ਦਿਵਸ ਦੇ ਮੌਕੇ ਤੇ ਪ੍ਰਾਕਰਮ ਦਿਵਸ ਮਨਾਉਣ ਦੇ ਨਾਲ ਨਾਲ ਕੇ.ਐੱਮ.ਐਸ ਕਾਲਜ ਦੇ ਕੁਮਾਰ ਆਡੀਟੋਰੀਅਮ ਦਾ ਉਦਘਾਟਨ ਵੀ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਨਿਰਮਲੀਏ ਮਹੰਤ ਸ. ਤੇਜਾ ਸਿੰਘ ਜੀ ਖੁੱਡੇ ਵਾਲੇ, ਕਮਾਹੀ ਦੇਵੀ ਮੰਦਰ ਦੇ ਮਹੰਤ ਸ਼੍ਰੀ ਰਾਜ ਗਿਰੀ ਜੀ ਮਹਾਰਾਜ ਅਤੇ ਸ਼ੇਰਾਂ ਵਾਲੀ ਕੁਟੀਆ ਦੇ ਮਹਾਤਮਾ ਸ਼ਬਦ ਸ਼੍ਰੀ ਪ੍ਰੇਮਾ ਨੰਦ ਜੀ ਸ਼ਾਮਲ ਹੋਏ। ਇਸ ਸਮਾਗਮ ਦੀ ਪ੍ਰਧਾਨਗੀ ਚੌਧਰੀ ਮੈਮੋਰੀਅਲ ਟਰੱਸਟ ਦੇ ਚੇਅਰਮੈਨ ਚੌ ਕੁਮਾਰ ਸੈਣੀ ਨੇ ਕੀਤੀ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ ਜੀਵਨ ਤੇ ਵਿਚਾਰ ਗੋਸ਼ਟੀ ਕੀਤੀ ਗਈ। ਜਗਜੀਤ ਸਿੰਘ ਬਲੱਗਣ ਅਤੇ ਮਾਸਟਰ ਰਾਜਿੰਦਰ ਸਿੰਘ ਟਿੱਲੂਵਾਲ ਵੱਲੋ ਵੀ ਇਸ ਵਿਚਾਰ ਗੋਸ਼ਟੀ ਵਿੱਚ ਭਾਗ ਲਿਆ। ਤਿੰਨਾ ਮੁੱਖ ਮਹਿਮਾਨਾਂ ਵੱਲੋਂ ਨੇਤਾ ਜੀ ਦੇ ਜੀਵਨ ਬਾਰੇ ਰੌਸ਼ਨੀ ਪਾਉਂਦੇ ਹੋਏ ਸਮੁੱਚੇ ਸਮਾਜ ਵਿੱਚ ਸੇਵਾ ਭਾਵਨਾ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਤੇ ਡਾਇਰੈਕਟਰ ਡਾ. ਮਾਨਵ ਸੈਣੀ ਵੱਲੋ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਪ੍ਰਿੰਸੀਪਲ ਡਾ.ਸ਼ਬਨਮ ਕੌਰ ਵੱਲੋਂ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਚੈਅਰਮੈਨ ਚੌ. ਕੁਮਾਰ ਸੈਣੀ ਵੱਲੋਂ ਤਿੰਨੋਂ ਮੁੱਖ ਮਹਿਮਾਨਾਂ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਡਾ.ਅਮਰੀਕ ਸਿੰਘ, ਸਤੀਸ਼ ਕਾਲੀਆ, ਮਾਸਟਰ ਰਮੇਸ਼ ਸ਼ਰਮਾ, ਕਰਨਲ ਜੋਗਿੰਦਰ ਲਾਲ, ਸੁਰਿੰਦਰ ਸ਼ਰਮਾ, ਰਮੇਸ਼ਵਰ ਜੋਸ਼ੀ, ਸੰਤੋਸ਼ ਗਿੱਲ, ਬੀ.ਡੀ ਰੱਲਹਣ, ਭੁਪਿੰਦਰ ਰੰਜਨ, ਅਨਿਲ ਕੁਮਾਰ, ਜਗਮੋਹਨ ਸ਼ਰਮਾ, ਵਿਪਨ ਗੰਭੀਰ, ਯੋਗੇਸ਼ ਵਰਮਾ, ਐਸ.ਸੀ ਕੁਮਾਰ, ਬਲਕੀਸ਼ ਰਾਜ ਆਦਿ ਹਾਜਰ ਸਨ।

Related posts

Leave a Reply