ਵਣ ਵਿਭਾਗ ਵੱਲੋਂ ਸੁਜਾਨਪੁਰ ਰੋਡ ਤੇ ਨਹਿਰ ਦੇ ਕਿਨਾਰੇ ਬਣਾਇਆ ਨੈਚਰ ਪਾਰਕ ਦਾ ਕੀਤਾ ਉਦਘਾਟਨ

ਲੋਕਾਂ ਨੂੰ ਮਿਲੀ ਇੱਕ ਵਧੀਆ ਸੈਰਗਾਹ : ਡਿਪਟੀ ਕਮਿਸ਼ਨਰ 

ਪਠਾਨਕੋਟ,13 ਅਗਸਤ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਵਣ ਵਿਭਾਗ ਪਠਾਨਕੋਟ ਵੱਲੋਂ ਨਜਦੀਕ ਸਕੂਲ ਕਰਾਇਸ ਦਾ ਕਿੰਗ ਨਹਿਰ ਦੇ ਕਿਨਾਰੇ ਤੇ ਇੱਕ ਨੇਚਰ  ਪਾਰਕ ਦਾ ਉਦਘਾਟਣ ਕੀਤਾ ਗਿਆ। ਇਸ ਮੋਕੇ ਤੇ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ, ਸ. ਗੁਲਨੀਤ ਸਿੰਘ ਖੁਰਾਣਾ ਐਸ.ਐਸ.ਪੀ. ਪਠਾਨਕੋਟ, ਸ੍ਰੀ ਸ੍ਰੀ 1008 ਮਹਾਮੰਡਲੇਸਵਰ ਸਵਾਮੀ ਦਿਵਿਆ ਨੰਦ ਪੂਰੀ ਜੀ ਮਹਾਰਾਜ ਆਦੈਤ ਸਵਰੂਪ ਆਸਰਮ ਸਾਹਪੁਰਕੰਡੀ ਅਤੇ ਸ੍ਰੀ ਸੰਜੀਵ ਤਿਵਾੜੀ ਵਣ ਮੰਡਲ ਅਧਿਕਾਰੀ ਪਠਾਨਕੋਟ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ। ਇਸ ਮੋਕੇ ਤੇ ਸਭ ਤੋਂ ਪਹਿਲਾ ਪਾਰਕ ਦਾ ਉਦਘਾਟਣ ਕੀਤਾ ਗਿਆ ਅਤੇ ਇਸ ਮੋਕੇ ਤੇ ਨਹਿਰ ਦੇ ਕਿਨਾਰੇ ਫੁੱਲਾਂ ਦੇ ਪੋਦੇ ਵੀ ਲਗਾਏ ਗਏ। 

ਜਾਣਕਾਰੀ ਦਿੰਦਿਆਂ ਸ੍ਰੀ ਸੰਯਮ ਅਗਰਵਾਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਵਣ ਵਿਭਾਗ ਵੱਲੋਂ ਇਸ 4 ਕਿਲੋਮੀਟਰ ਲੰਬੀ ਪਾਰਕ ਦਾ ਜੋ ਕਾਰਜ ਅਰੰਭਿਆ ਹੈ ਇੱਕ ਬਹੁਤ ਵਧੀਆ ਉਪਰਾਲਾ ਹੈ। ਉਨਾਂ ਕਿਹਾ ਕਿ ਇਹ ਲੋਕਾਂ ਲਈ ਇੱਕ ਵਧੀਆ ਨੈਚਰਲ ਪਾਰਕ ਹੈ ਨਹਿਰ ਦੇ ਕਿਨਾਰੇ ਦੇ ਨਾਲ ਨਾਲ ਜੋ ਵਾਕਿੰਗ ਪਵਾਇੰਟ ਬਣਾਇਆ ਗਿਆ ਹੈ ਇਸ ਨੂੰ ਆਉਂਣ ਵਾਲੇ ਸਮੇਂ ਵਿੱਚ ਹੋਰ ਵੀ ਵਧੀਆ ਢੰਗ ਨਾਲ ਬਣਾਇਆ ਜਾਵੇਗਾ। ਉਨਾਂ ਦੱਸਿਆ ਕਿ ਸ੍ਰੀ ਸ੍ਰੀ 1008 ਮਹਾਮੰਡਲੇਸਵਰ ਸਵਾਮੀ ਦਿਵਿਆ ਨੰਦ ਪੂਰੀ ਜੀ ਮਹਾਰਾਜ ਆਦੈਤ ਸਵਰੂਪ ਆਸਰਮ ਸਾਹਪੁਰਕੰਡੀ ਵੱਲੋਂ ਵੀ ਪਾਰਕ ਵਿੱਚ ਲੋਕਾਂ ਦੇ ਬੈਠਣ ਦੇ ਲਈ ਸੀਮੇਂਟ ਤੋਂ ਤਿਆਰ ਬੈਂਚ ਲਗਾਏ ਗਏ ਹਨ ਉਨਾਂ ਦੇ ਵੱਲੋਂ ਕੀਤੇ ਸਹਿਯੋਗ ਲਈ ਜਿਲਾ ਪ੍ਰਸਾਸਨ ਧੰਨਵਾਦ ਕਰਦਾ ਹੈ। ਉਨਾਂ ਕਿਹਾ ਕਿ ਇਸ ਪਾਰਕ ਨੂੰ ਸ੍ਰੀ ਸੰਜੀਵ ਤਿਵਾੜੀ ਵਣ ਮੰਡਲ ਅਧਿਕਾਰੀ ਵੱਲੋਂ ਉਪਰਾਲਾ ਕੀਤਾ ਗਿਆ ਹੈ ਅਤੇ ਇਹ ਆਸ ਪਾਸ ਦੇ ਲੋਕਾਂ ਲਈ ਇੱਕ ਵਧੀਆ ਟ੍ਰੇਕ ਹੈ ਕਿ ਉਨਾਂ ਲੋਕਾਂ ਨੂੰ ਆਪਣੇ ਘਰਾਂ ਦੇ ਨਜਦੀਕ ਇੱਕ ਵਧੀਆ ਟ੍ਰੇਕ ਮਿਲਿਆ ਹੈ। 

 ਵਣ ਮੰਡਲ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਡਲਹੋਜੀ ਰੋਡ ਤੇ ਨੇਚਰ ਪਾਰਕ ਬਣਾਇਆ ਹੈ ਅਤੇ ਦੂਸਰਾ ਮਲਿਕਪੁਰ ਵਿਖੇ ਨਹਿਰ ਕਿਨਾਰੇ 7 ਕਿਲੋਮੀਟਰ ਦਾ ਨੇਚਰ ਟ੍ਰੇਕ ਬਣਾਇਆ ਸੀ ਅਤੇ ਹੁਣ ਮਲਿਕਪੁਰ ਤੋਂ ਸਰਨਾ ਤੱਕ ਦੇ ਟ੍ਰੇਕ ਨੂੰ ਵੀ ਸੈਰਗਾਹ ਬਣਾਇਆ ਜਾਵੇਗਾ। ਉਨਾਂ ਦੱਸਿਆ ਕਿ ਇਸ ਸਮੇਂ ਵਣ ਮੰਡਲ ਵਿਭਾਗ ਵੱਲੋਂ ਸਿਟੀ ਲਈ 25 ਹਜਾਰ ਪੋਦੇ ਲਗਾਉਂਣ ਅਤੇ ਜਿਲਾ ਪਠਾਨਕੋਟ ਵਿੱਚ ਕਰੀਬ 5 ਲੱਖ ਪੋਦੇ ਲਗਾਉਂਣ ਦਾ ਉਦੇਸ ਲੈ ਕੇ ਚੱਲੇ ਹਾਂ।  

Related posts

Leave a Reply