ਮੋਦੀ ਦਾ ਪੁਤਲਾ ਫੂਕ ਕੇ ਪਿੰਡ ਤਲਵੰਡੀ ਜੱਟਾਂ ‘ਚ ਨਵੇਂ ਸ਼ਮਸ਼ਾਨਘਾਟ ਅਤੇ ਭੱਠੀ ਦਾ ਕੀਤਾ ਉਦਘਾਟਨ

(ਮੋਦੀ ਦਾ ਪੁਤਲਾ ਫੂਕ ਸ਼ਮਸ਼ਾਨਘਾਟ ਦਾ ਉਦਘਾਟਨ ਕਰਦੇ ਹੋਏ ਸਮੂਹ ਪਿੰਡ ਵਾਸੀ)

ਗੜ੍ਹਦੀਵਾਲਾ 26 ਅਕਤੂਬਰ(ਚੌਧਰੀ) : ਪਿੰਡ ਤਲਵੰਡੀ ਜੱਟਾਂ ਵਿੱਚ ਨਵੇ ਬਣੇ ਸ਼ਮਸ਼ਾਨ ਘਾਟ ਤੇ ਭੱਠੀ ਵਿਚ ਮੋਦੀ ਦਾ ਪੁਤਲਾ ਫੂਕ ਕੇ ਉਦਘਾਟਨ ਕੀਤਾ ਗਿਆ ।ਮਨਜੋਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਪਿੰਡ ਤਲਵੰਡੀ ਜੱਟਾਂ ਦੇ ਸ਼ਮਸ਼ਾਨਘਾਟ ਦਾ ਉਦਘਾਟਨ  ਮੋਦੀ ਦਾ ਪੁਤਲਾ ਫੂਕ ਕੇ ਕੀਤਾ। ਇਸ ਮੌਕੇ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਨੇ ਮੋਦੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਬੋਲਦਿਆਂ ਪਿੰਡ ਦੇ ਸਰਪੰਚ ਮਨਜੋਤ ਸਿੰਘ ਤਲਵੰਡੀ ਨੇ ਕਿਹਾਕਿ ਕਿਸਾਨਾਂ ਦੀਆਂ ਜਮੀਨਾਂ ਤੇ ਕਾਰਪੋਰੇਟ ਘਰਾਣਿਆਂ ਦਾ ਕਬਜਾ ਕਦੇ ਨਹੀਂ ਹੋਣ ਦਿਆਂਗੇ।

ਉਨਾਂ ਕਿਹਾ ਕਿ ਇਹ ਜਮੀਨਾਂ ਸਾਡੇ ਧਾਰਮਿਕ ਆਗੂ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਹੀਦੀਆਂ ਦੇ ਕੇ ਬਣਾਇਆ ਹਨ। ਜਮੀਨ ਕਿਸਾਨ ਦੀ ਮਾਂ ਹੁੰਦੀ ਹੈ ਇਹ ਸਾਡੇ ਪਰਿਵਾਰ,ਸਾਡੇ ਇਲਾਕੇ,ਸਾਡੇ ਸਭਿਆਚਾਰ ਤੇ ਕਬਜਾ ਕਰਨਾ ਚਾਹੁੰਦੇ ਹਨ ਪੰਜਾਬ ਦੇ ਕਿਸਾਨ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।ਉਨਾਂ ਕਿਹਾ ਕਿ ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਦੇ ਸਾਡਾ ਸਘੰਰਸ਼ ਲਗਾਤਾਰ ਅਤੇ ਹੋਰ ਤਿੱਖਾ ਹੋਵੇਗਾ। ਇਸ ਮੌਕੇ ਤੇ ਸਰਪੰਚ ਮਨਜੋਤ ਸਿੰਘ ਤਲਵੰਡੀ, ਕੈਸ਼ੀਅਰ ਪ੍ਰਸ਼ੋਤਮ ਸਿੰਘ, ਜਸਵਿੰਦਰ ਸਿੰਘ ਬਿੱਲਾ, ਕਾਕੂ,,ਮਨਦੀਪ ਸਿੰਘ ਦੀਪਾ, ਗੁਰਪਿੰਦਰ ਸਿੰਘ, ਜਗਤਾਰ ਸਿੰਘ ਟੋਨੀ, ਜਤਿੰਦਰ ਸਿੰਘ, ਰਣਵੀਰ ਸਿੰਘ ਸੋਨੀ, ਜਤਿੰਦਰ ਸਿੰਘ, ਆਦਿ ਹਾਜ਼ਰ ਸ

Related posts

Leave a Reply