ਸੇਵਾ ਕੇਂਦਰਾਂ ਰਾਹੀਂ ਮਿਲਣ ਵਾਲੀਆਂ ਸੇਵਾਵਾਂ ਵਿਚ ਵਾਧਾ : ਡਿਪਟੀ ਕਮਿਸ਼ਨਰ

ਗੁਰਦਾਸਪੁਰ ,21 ਅਗਸਤ (ਅਸ਼ਵਨੀ) : ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ  ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ 05 ਤਰਾਂ ਦੀਆਂ ਸੇਵਾਵਾਂ ਸੇਵਾ ਕੇਂਦਰਾਂ ਰਾਹੀਂ ਦੇਣ ਦਾ ਫੈਸਲਾ ਕੀਤਾ ਹੈ।ਡਿਪਟੀ  ਕਮਿਸ਼ਨਰ ਨੇ ਅੱਗੇ  ਦੱਸਿਆ ਕਿ ਸਥਾਨਕ ਸਰਕਾਰ ਵਿਭਾਗ ਅਧੀਨ ਸਟੀਰਟ ਵੈਂਡਰਾਂਂ  ਦੀ ਰਜਿਸ਼ਰੇਸ਼ਨ ਦੇ ਕੰਮ,ਗ੍ਰਹਿ ਵਿਭਾਗ ਅਧੀਨ ਅਸਲਾ ਲਾਇਸੈਂਸ  ਨੂੰ ਰੱਦ ਕਰਨਾ,ਪੁਲਿਸ ਵਿਭਾਗ ਅਧੀਨ ਗੁੰਮਸ਼ੁਦਾ ਵਸਤੂਆਂ,ਪਾਸਪੋਰਟ ਅਤੇਮੋਬਾਇਲਫੋਨ ਦੀ ਗੁੰਮਸ਼ੁਦਗੀ ਰਿਪੋਰਟ ਆਦਿ ਲਿਖਣ ਦੀਆਂ  ਸੇਵਾਵਾਂ ਦਾ ਕੰਮ ਹੁਣ ਸੇਵਾ ਕੇਂਦਰਾਂ ‘ਤੇ ਹੋਵੇਗਾ।

ਉਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਨਾਗਰਿਕਾਂ ਦੀ ਭਲਾਈ ਅਤੇ ਇਨਾਂ ਸੇਵਾਵਾਂ ਨੂੰ ਸਰਲ ਬਣਾਉਣ ਹਿੱਤ ਇਹ ਫੈਸਲਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਹ ਸੇਵਾਵਾਂ 18 ਅਗਸਤ  ਤੋਂ ਈ-ਸੇਵਾ ਪੰਜਾਬ ਪੋਰਟਲ ‘ਤੇ ਵੀ ਉਪਲੱਬਧ ਹਨ,ਜੋ ਪ੍ਰਸ਼ਾਸਕੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਅਧੀਨ ਪੰਜਾਬ ਸਟੇਟ ਈ-ਗਵਰਨੈੱਸ ਸੁਸਾਇਟੀ ਵਲੋਂ ਵਿਕਸਤ ਕੀਤਾ ਗਿਆ ਹੈ।ਉਨਾਂ ਜਿਲੇ ਦੇ ਸਬੰਧਿਤ  ਵਿਭਾਗਾਂ ਦੇ ਅਧਿਕਾਰੀਆਂਨੂੰ ਹਦਾਇਤ ਕੀਤੀ ਕਿ  ਜਿਲੇ ਵਿਚ ਈ-ਸੇਵਾ  ਪੋਰਟਲ ‘ਤੇ ਆਮ ਨਾਗਰਿਕਾਂ ਵਲੋਂ ਦਰਜ ਪ੍ਰਤੀ ਬੇਨਤੀਆਂ ਦਾ  ਤੈਅ ਸਮਾਂ-ਸੀਮਾਂ ਅੰਦਰ ਨਿਪਟਾਰਾ ਕਰਨ ਨੂੰ ਯਕੀਨੀ ਬਣਾਇਆ 
ਜਾਵੇ।

Related posts

Leave a Reply