ਅਜਾਦੀ ਦਿਹਾੜੇ ਤੇ ਦੇਸ਼ ਪਿਆਰ ਦੀਆਂ ਬੋਲੀਆਂ ਪਾ ਕੇ ਮਨਾਇਆ ਤੀਆਂ ਦਾ ਤਿਉਹਾਰ


ਮੇਰੇ ਦੇਸ਼ ਦਾ ਤਰੰਗਾ ਨੀ ਬੜਾ ਸੋਹਣਾਸਹਿਤ ਹੋਰ ਵੀ ਪ੍ਰਸਿੱਧ ਬੋਲੀਆਂ ਪਾ ਕੇ ਅਜਾਦੀ ਦਾ ਮਾਣਿਆਂ ਆਨੰਦ


ਗੜ੍ਹਦੀਵਾਲਾ 19 ਅਗਸਤ (ਚੌਧਰੀ) : ਪਿੰਡ ਸਕਰਾਲਾ ਵਿਖੇ ਆਂਗਣਵਾੜੀ ਵਰਕਰ ਸਰਬਜੀਤ ਕੌਰ ਦੀ ਅਗਵਾਈ ਵਿਚ ਅਜਾਦੀ ਦਿਹਾੜੇ ਤੇ ਦੇਸ਼ ਪਿਆਰ ਦੀਆਂ ਬੋਲੀਆਂ ਪਾ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ।ਜਿਸ ਵਿਚ ਪਿੰਡ ਦੀਆਂ ਕੁੜੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ।ਇਸ ਮੌਕੇ ਸਜਾਵਟ ਵੀ ਕੀਤੀ ਗਈ ਅਤੇ ਪੀਂਘ ਦੇ ਹੁਲਾਰਿਆ ਦਾ ਅਨੰਦ ਮਾਣਿਆ ਗਿਆ।

ਇਸ ਮੌਕੇ ਬੋਲੀਆਂ ਪਾ ਕੇ ਕਿਕਲੀ ਤੇ ਗਿੱਧਾ ਪਾਇਆ ਗਿਆ।ਇਸ ਮੌਕੇ ਲਵਦੀਪ ਕੌਰ ਨੇ ਖੂਬਸੂਰਤ ਬੋਲੀਆਂ ਪਾਇਆਂ ਜਿਵੇਂ “ਲੱਡੂ ਵੰਡਾ ਖੁਸ਼ੀ ਮਨਾਵਾ ਸਾਲ ਬਾਅਦ ਦਿਨ ਆਉਣਾ,ਦੇਖੋ ਇਸਦੀ ਸ਼ਾਨ ਨਿਰਾਲੀ ਕਿੰਨਾਂ ਹੈ ਮਨਮੋਹਣਾ, ਮੇਰੇ ਦੇਸ਼ ਦਾ ਤਰੰਗਾ ਨੀ ਬੜਾ ਸੋਹਣਾ” ਆਦਿ।ਇਸ ਮੌਕੇ ਹਰਜੋਤ ਕੌਰ, ਨਵਜੋਤ ਕੌਰ, ਗੁਰਮਨਪ੍ਰੀਤ ਕੌਰ, ਜੈਸਮੀਨ ਕੌਰ, ਜਸਵਿੰਦਰ ਕੌਰ, ਕੁਲਵਿੰਦਰ ਕੌਰ, ਵੰਸਪ੍ਰੀਤ ਕੌਰ, ਗਗਨਦੀਪ ਕੌਰ, ਹਰਦੀਪ ਕੌਰ, ਸਰਬਜੀਤ ਕੌਰ ਕਾਲਕੱਟ, ਸੰਦੀਪ ਕੌਰ, ਤੇਜਵੰਤ ਕੌਰ ਅਤੇ ਸਾਬਕਾ ਸਰਪੰਚ ਪਰਵਿੰਦਰ ਕੌਰ ਨੇ ਬੋਲੀਆ ਪਾਕੇ ਤੀਆਂ ਨੂੰ ਚਾਰ ਚੰਨ ਲਗਾਏ।

Related posts

Leave a Reply