ਸ਼ਿਵ ਸੈਨਾ ਭਾਰਤੀਆ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਲੋਕ ਵੱਡੀ ਗਿਣਤੀ ‘ਚ ਬਣ ਰਹੇ ਪਾਰਟੀ ਦਾ ਹਿੱਸਾ : ਅੰਕਿਤ ਅਗਰਵਾਲ

ਬਟਾਲਾ ( ਸੰਜੀਵ ਨਈਅਰ/ ਅਵਿਨਾਸ਼) : ਸ਼ਿਵ ਸੈਨਾ ਭਾਰਤੀਆ ਦੀ ਇਕ ਵਿਸ਼ੇਸ਼ ਮੀਟਿੰਗ ਪਾਰਟੀ ਦੇ ਕੌਮੀ ਪ੍ਰਧਾਨ ਅਜੇ ਸੇਠ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਾਰਟੀ ਦੇ ਪੰਜਾਬ ਪ੍ਰਧਾਨ ਅੰਕਿਤ ਅਗਰਵਾਲ ਦੇ ਨਿਵਾਸ ਸਥਾਨ ਬਟਾਲਾ ਵਿਖੇ ਹੋਈ।ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿਚ ਨੋਜਵਾਨ ਸ਼ਿਵ ਸੈਨਾ ਭਾਰਤੀਆ ਵਿਚ ਸ਼ਾਮਿਲ ਹੋਏ, ਜਿਨ੍ਹਾਂ ਵਿਚ ਕੁਲਦੀਪ ਰਾਜ, ਰਣਜੀਤ ਕੁਮਾਰ,ਅਜੇ ਮਸੀਹ,ਰਾਜਦੀਪ ਸਿੰਘ,ਅਜੇ, ਜਸਨ ਆਦਿ ਹਾਜ਼ਰ ਸਨ। ਇਨ੍ਹਾਂ ਸਾਰੇ ਨੋਜਵਾਨਾਂ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਪੰਜਾਬ ਪ੍ਰਧਾਨ ਅੰਕਿਤ ਅਗਰਵਾਲ ਅਤੇ ਪੰਜਾਬ ਸੰਗਠਨ ਮੰਤਰੀ ਨੇ ਨੋਜਵਾਨਾਂ ਨੂੰ ਸਨਮਾਨਿਤ ਕੀਤਾ।

ਆਪਣੇ ਸੰਬੋਧਨ ਵਿਚ ਪੰਜਾਬ ਪ੍ਰਧਾਨ ਅੰਕਿਤ ਅਗਰਵਾਲ ਨੇ ਕਿਹਾ ਕਿ ਸ਼ਿਵ ਸੈਨਾ ਭਾਰਤੀਆ ਨੇ ਸਦਾ ਹਿੰਦੂ ਸਿੱਖ ਏਕਤਾ ਦੀ ਗੱਲ ਕੀਤੀ ਹੈ ਅਤੇ ਸਮਾਜ ਲਈ ਚੰਗੀ ਸੋਚ ਤੇ ਪਹਿਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਇਸੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਸਮਾਜ ਦਾ ਹਰ ਵਰਗ ਉਨ੍ਹਾਂ ਦੀ ਪਾਰਟੀ ਦਾ ਹਿੱਸਾ ਬਣ ਰਿਹਾ। ਉਨ੍ਹਾਂ ਕਿਹਾ ਕਿ ਨੋਜਵਾਨ ਕਿਸੇ ਵੀ ਪਾਰਟੀ ਦੇਸ਼ ਦਾ ਭਵਿੱਖ ਹੁੰਦੇ ਨੇ ਅਤੇ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਕਿ ਨੋਜਵਾਨ ਵੱਡੀ ਗਿਣਤੀ ਵਿਚ ਉਨ੍ਹਾਂ ਦੀ ਪਾਰਟੀ ‘ਚ ਸ਼ਾਮਿਲ ਹੋਏ ਹਨ।ਇਸ ਮੌਕੇ ਸ਼ਾਮਿਲ ਹੋਏ ਨੋਜਵਾਨਾਂ ਨੇ ਪੰਜਾਬ ਪ੍ਰਧਾਨ ਅੰਕਿਤ ਅਗਰਵਾਲ ਸਮੇਤ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ।

Related posts

Leave a Reply