ਪ੍ਰਭੂ ਸ੍ਰੀ ਰਾਮ ਜੀ ਦਾ ਅਪਮਾਣ ਸਹਿਣ ਨਹੀਂ ਕੀਤਾ ਜਾਵੇਗਾ : ਵਿਸ਼ਵ ਹਿੰਦੂ ਪ੍ਰੀਸ਼ਦ,ਬਜਰੰਗ ਦਲ


ਪਠਾਨਕੋਟ, 29 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ): ਵਿਸ਼ਵ ਹਿੰਦੂ ਪ੍ਰੀਸ਼ਦ ਬਜਰੰਗ ਦਲ ਵੱਲੋਂ ਅੱਜ ਪਠਾਨਕੋਟ ਵਿਖੇ ਅਮ੍ਰਿਤਸਰ ਦੇ ਪਿੰਡ ਮਾਨਾਂਵਾਲਾ ਦੇ ਨਜ਼ਦੀਕ ਕਸਬਾ ਲੋਪੋਕੇ ‘ਚ ਪ੍ਰਭੂ ਸ੍ਰੀ ਰਾਮ ਜੀ ਦੇ ਤਸਵੀਰ ਲਗਾ ਕੇ ਪੁੱਤਲਾ ਜਲਾਉਣ ‘ਤੇ ਰੋਸ਼ ਪ੍ਰਦਰਸ਼ਨ ਕੀਤਾ। ਜਿਸ ‘ਚ ਵਿਸ਼ੇਸ ਤੌ ‘ਤੇ ਪਹੁੰਚੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਿਭਾਗ ਮੰਤਰੀ ਤੇ ਬਜਰੰਗ ਦਲ ਦੇ ਸਾਬਕਾ ਪ੍ਰਦੇਸ਼ ਅਖਾੜਾ ਪ੍ਰਮੁੱਖ ਰਾਹੁਲ ਨੇ ਕਿਹਾ ਅਸੀ ਘਟਨਾ ਦੀ ਕੜੀ ਨਿੰਦਾ ਕਰਦੇ ਹਾਂ ਅਤੇ ਸਰਕਾਰ ਨੂੰ ਮੰਗ ਹੈ ਕਿ ਇਸ ਮਾਮਲੇ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣ। ਰਾਹੁਲ ਨੇ ਕਿਹ ਕਿ ਹਿੰਦੂ ਦੇਵੀ ਦੇਵਤਾਵਾਂ ਦਾ ਅਪਮਾਨ ਹਰਗਿਜ ਬਰਦਾਸ਼ਤ ਨਹੀ ਕੀਤਾ ਜਾਵੇਗਾ ਜੇਕਰ ਜਲਦ ਕੋਈ ਸਖ਼ਤ ਕਾਨੂੰਨੀ ਕਾਰਵਾਈ ਨਹੀ ਕੀਤੀ ਗਈ ਤਾਂ ਸਮੂਹ ਹਿੰਦੂ ਭਾਈਚਾਰਾ ਤੇ ਸੰਗਠਨ ਪੂਰੇ ਪੰਜਾਬ ਦੇ ਬੰਦ ਦਾ ਸੱਦਾ ਦੇਵੇਗੀ। ਇਸ ਮੌਕੇ ਆਸ਼ੂ ਵਿਸ਼ਿਸ਼ਟ, ਸ਼ੋਨੂੰ ਸ਼ਰਮਾ ਜ਼ਿਲਾ ਸੰਯੋਜਕ (ਬਜਰੰਗ ਦਲ), ਪੰਕਜ, ਕਰਨ ਮਹਾਜਨ, ਅਰਜੁਨ, ਬਾੱਬੀ ਦੱਤ, ਤਰੁਣ ਸ਼ਰਮਾ, ਰਾਕੇਸ਼ ਕੁਮਾਰ, ਸਮੀਰ ਮਹਾਜਨ, ਪੰਕਜ ਮਹਾਜਨ, ਦੀਪਕ ਸਿਆਲ, ਸੰਨੀ ਮਹਾਜਨ, ਇਸਾਂਤ ਮਹਾਜਨ, ਗੋਕੁਲ, ਕੁਨਾਲ, ਜਤਿਨ, ਵਿਸ਼ਾਲ ਸ਼ਰਮਾ, ਸੰਨੀ ਸਿੰਘ, ਸੁਨੀਲ ਕੁਮਾਰ, ਮਾਧਵ ਸ਼ਰਮਾ, ਰਜ਼ਤ ਸ਼ਰਮਾ, ਮਾਨਿਕ ਸ਼ਰਮਾ ਆਦਿ ਹਾਜ਼ਰ ਸਨ।

Related posts

Leave a Reply