8 ਮਾਰਚ ਨੂੰ ਰੇਲਵੇ ਸਟੇਸ਼ਨ ਪੱਕੇ ਮੋਰਚੇ ਵਿੱਚ ਮਨਾਇਆਂ ਜਾਵੇਗਾ ਅੰਤਰਰਾਸ਼ਟਰੀ ਇਸਤਰੀ ਦਿਵਸ , 74 ਵੇਂ ਜਥੇ ਨੇ ਭੁੱਖ ਹੜਤਾਲ਼ ਰੱਖੀ

8 ਮਾਰਚ ਨੂੰ ਰੇਲਵੇ ਸਟੇਸ਼ਨ ਪੱਕੇ ਮੋਰਚੇ ਵਿੱਚ ਮਨਾਇਆਂ ਜਾਵੇਗਾ ਅੰਤਰਰਾਸ਼ਟਰੀ ਇਸਤਰੀ ਦਿਵਸ , 74 ਵੇਂ ਜਥੇ ਨੇ ਭੁੱਖ ਹੜਤਾਲ਼ ਰੱਖੀ 

ਗੁਰਦਾਸਪੁਰ 6 ਮਾਰਚ ( ਅਸ਼ਵਨੀ ) :- ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਚੱਲ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਪੱਕੇ ਮੋਰਚੇ ਦੇ ਅੱਜ 157  ਵੇਂ ਦਿਨ 74 ਵੇਂ ਜੱਥੇ ਨੇ ਭੁੱਖ ਹੜਤਾਲ਼ ਰੱਖੀ । ਇਸ ਵਿੱਚ ਪਿ੍ਰਸੀਪਲ ਗੁਰਲਾਲ ਸਿੰਘ ਘੁਮਾਣ , ਹੀਰਾ ਲਾਲ ਕਾਦੀਆ , ਮਦਨ ਲਾਲ ਸਿਧੂਪੁਰ , ਅਜੀਤ ਸਿੰਘ ਕੱਤੋਵਾਲ , ਰਵੀ ਕੁਮਾਰ ਅਤੇ ਅਜੀਤ ਸਿੰਘ ਸਧਾਨਾ ਭੁੱਖ ਹੜਤਾਲ਼ ਤੇ ਬੈਠੇ ।

        ਇਸ ਮੋਕੇ ਧਰਨੇ ਨੂੰ ਸੰਬੋਧਨ ਕਰਦਿਆਂ ਸੰਤੋਖ ਸਿੰਘ ਸੰਘੇੜਾ , ਰਵੀ ਕੁਮਾਰ , ਜਸਵੰਤ ਸਿੰਘ ਪਾਹੜਾ , ਸੁਖਦੇਵ ਸਿੰਘ ਭਾਗੋਕਾਂਵਾ , ਬਖਸ਼ੀਸ ਸਿੰਘ ਕੱਤੋਵਾਲ , ਗੁਰਦੀਪ ਸਿੰਘ ਅਤੇ ਅਜੀਤ ਸਿੰਘ ਹੁੰਦਲ਼  ਨੇ ਦਸਿਆਂ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਦੇਸ਼ਾਂ ਮੁਤਾਬਿਕ 8 ਮਾਰਚ ਨੂੰ ਇਸ ਵਾਰ ਦਾ ਅੰਤਰਰਾਸ਼ਟਰੀ ਇਸਤਰੀ ਦਿਵਸ ਕਿਸਾਨ ਅਤੇ ਇਸਤਰੀਆ ਦੀਆ ਜਥੇਬੰਦੀਆਂ ਵੱਲੋਂ ਸਾਂਝੇ ਤੋਰ ਤੇ ਇਹ ਦਿਵਸ ਮਨਾਇਆਂ ਜਾਵੇਗਾ । ਇਸ ਦਿਨ ਸਟੇਜ ਦੀ ਕਾਰਵਾਈ ਅਤੇ ਧਰਨੇ ਦਾ ਸਾਰਾ ਪ੍ਰਬੰਧ ਅੋਰਤਾ ਵੱਲੋਂ ਹੀ ਚਲਾਇਆ ਜਾਵੇਗਾ ।ਹੋਣਗੀਆਂ ਅਤੇ ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਂਝੇ ਤੋਰ ਤੇ ਮਨਾਇਆਂ ਜਾਵੇਗਾ । ਬੁਲਾਰਿਆ ਨੇ ਹੋਰ ਕਿਹਾ ਕਿ ਅੱਜ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾ ਉੱਪਰ ਬੈਠੇ ਹੋਏ 100 ਦਿਨ ਹੋ ਗਏ ਹਨ ਇਹ ਦਿਨ ਦਿੱਲੀ ਵਿਖੇ 11 ਵਜੇ ਤੋਂ 5 ਵਜੇ ਤੱਕ ਕੁੰਡਲ਼ੀ ਪਲਵਲ ਮਾਨੇਸਰ ਹਾਈਵੇ ਜਾਮ ਕਰਕੇ ਮਨਾਇਆਂ ਜਾ ਰਿਹਾ ਹੈ ਜੇਕਰ ਸਰਕਾਰ ਨੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਨਾ ਕੀਤੇ ਤਾਂ ਕਿਸਾਨ ਪੰਜ ਰਾਜਾ ਦੀਆ ਹੋ ਰਹੀਆਂ ਵਿਧਾਨ ਸਬਾ ਚੋਣਾਂ ਵਿੱਚ ਭਾਜਪਾ ਵਿਰੁੱਧ ਵੋਟ ਪਾਉਣ ਲਈ ਪ੍ਰਚਾਰ ਕਰਣਗੇ ।ਇਸ ਮੋਕਾ ਤੇ ਹੋਰਣਾਂ ਤੋਂ ਇਲਾਵਾ ਜਸਵੰਤ ਸਿੰਘ ਪਾਹੜਾ , ਅਮਰਜੀਤ ਸਿੰਘ ਸੈਣੀ , ਸੰਤ ਸੂਚਾ ਸਿੰਘ , ਸੁਸ਼ੀਲ ਮਹਾਜਨ , ਰੁਪਿੰਦਰ ਕੋਰ ਅਤੇ ਪਲਵਿੰਦਰ ਸਿੰਘ ਘਰਾਲ਼ਾਂ ਆਦਿ ਹਾਜ਼ਰ ਸਨ ।

Related posts

Leave a Reply