26,27 ਨਵੰਬਰ ਨੂੰ ਦਿਲੀ ਵਲ ਕੁਚ ਕਰਨ ਦਾ ਦਿੱਤਾ ਸੱਦਾ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਰਿਲਾਇੰਸ ਮੌਲ ਗੜਸੰਕਰ ਸਾਹਮਣੇ ਸ ਜੋਗਿੰਦਰ ਸਿੰਘ ਮਹਿਤਾਬਪੁਰ ਦੀ ਪਰਧਾਨਗੀ ਹੇਠ ਹੋਈ ਰੈਲੀ  ਨੂੰ ਦਰਸ਼ਨ ਸਿੰਘ ਮੱਟੂ ਸੂਬਾਈ ਆਗੂ, ਗੁਰਨੇਕ ਸਿੰਘ ਭੱਜਲ ਸੂਬਾਈ ਆਗੂ ਕੁਲ ਹਿੰਦ ਕਿਸਾਨ  ਸਭਾ ਨੇ ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤੇ 26, 27 ਨਵੰਬਰ ਨੂੰ ਤਿੰਨ ਖੇਤੀਬਾੜੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਅਤੇ ਦੋ ਆਰਡੀਨੈਂਸ ਬਿਜਲੀ ਸੋਧ ਬਿੱਲ 2020,ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨ ਨੂੰ 1ਕਰੋੜ ਤਕ ਜੁਰਮਾਨਾ,5ਸਾਲ ਦੀ ਕੈਦ ਕਿਸਾਨ ਵਿਰੋਧੀ ਆਰਡੀਨੈਂਸ ਵਾਪਿਸ ਕਰਵਾਉਣ ਲਈ ਕਿਸਾਨਾਂ, ਮਜਦੂਰਾਂ, ਨੌਜਵਾਨਾਂ, ਭੈਣਾਂ ਨੂੰ ਦਿੱਲੀ ਕੂਚ ਕਰਨ ਦਾ ਸੱਦਾ ਦਿੱਤਾ।ਇਸ ਮੌਕੇ   ਸਭਾਸ਼ ਮੱਟੂ ਸੂਬਾਈ ਆਗੂ ਜਨਵਾਦੀ ਇਸਤਰੀ ਆਗੂ ਨੇ ਦਿਨ ਰਾਤ ਦੇ ਧਰਨੇ ਨੂੰ ਸਫਲ ਕਰਨ ਲਈ ਸਾਰੇ ਕਿਸਾਨ ਸਾਥੀਆਂ ਨੂੰ ਅਪੀਲ ਕੀਤੀ।ਇਸ ਮੌਕੇ ਕੈਪਟਨ ਕਰਨੈਲ ਸਿੰਘ, ਪਰੇਮ ਸਿੰਘ ਰਾਨਾ,ਮਹਿੰਦਰ ਸਿੰਘ ਮਹਿਤਾਬ ਪੁਰ,ਹਰਬੰਸ ਸਿੰਘ ਸਾਬਕ ਸਰਪੰਚ, ਨੌਜਵਾਨ ਪਵਨਦੀਪ ਸਿੰਘ, ਰਮਨਪ੍ਰੀਤ ਸਿੰਘ, ਰਾਵਿੰਦਰ ਸਿੰਘ, ਹਰਵਿੰਦਰ ਸਿੰਘ, ਸਿਮਰਨਪਰੀਤ ਸਿੰਘ, ਹਰਰਮਨਪਰੀਤ ਸਿੰਘ, ਜਸਵਿੰਦਰ ਸਿੰਘ, ਕੁਲਵਿੰਦਰ ਕੌਰ,ਸੱਬਾ ਮੁਹੰਮਦ ਸਫੀ,ਕਾਲੂ,ਕਸ਼ਮੀਰ ਸਿੰਘ ਭੱਜਲ ਆਦਿ ਹਾਜਰ ਸੀ।

Related posts

Leave a Reply