ਗੁਰਦਾਸਪੁਰ 2ਅਗਸਤ ( ਅਸ਼ਵਨੀ ):– ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ, ਜਸਵਿੰਦਰ ਸਿੰਘ ਝਬੇਲਵਾਲੀ ,ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ਨੇ ਚਾਰ ਮੰਤਰੀਆਂ ਦੀ ਕਮੇਟੀ ਨਾਲ 5 ਮਾਰਚ 2019 ਨੂੰ ਅਧਿਆਪਕ ਜਥੇਬੰਦੀਆਂ ਦੀ ਹੋਈ ਉੱਚ ਪੱਧਰੀ ਮੀਟਿੰਗ ਦੇ ਫੈਸਲਿਆਂ ਤਹਿਤ, ਅਧਿਆਪਕ ਸੰਘਰਸ਼ਾਂ ਦੌਰਾਨ ਹੋਈਆਂ ਵੱਖ-ਵੱਖ ਵਿਕਟੇਮਾਈਜੇਸ਼ਨਾਂ ਰੱਦ ਕਰਨ ਦੇ ਹੋਏ ਫੈਸਲੇ ਨੂੰ ਲਾਗੂ ਨਾ ਕਰਨ ਸਬੰਧੀ ਸਿੱਖਿਆ ਸਕੱਤਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਅਧਿਆਪਕ ਵਰਗ ਨੂੰ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ।ਡੀ ਟੀ ਐਫ ਪੰਜਾਬ ਗੁਰਦਾਸਪੁਰ ਦੇ ਜ਼ਿਲ੍ਹਾ ਸੱਕਤਰ ਅਮਰਜੀਤ ਸਿੰਘ ਮਨੀ,ਵਿੱਤ ਸੱਕਤਰ ਡਾਕਟਰ ਸਤਿੰਦਰ ਸਿੰਘ,ਸੀਨੀਅਰ ਮੀਤ ਪ੍ਰਧਾਨ ਉਪਕਾਰ ਸਿੰਘ ਵਡਾਲਾ ਬਾਂਗਰ,ਗੁਰਦਿਆਲ ਚੰਦ ਸਹਾਇਕ ਸੱਕਤਰ ਅਤੇ ਸੁਖਜਿੰਦਰ ਸਿੰਘ ਨੇ ਕਿਹਾ ਕਿ ਆਦਰਸ਼ ਸਕੂਲਾਂ ਦੇ ਪੀਪੀਪੀ ਮੋਡ ਦੇ 9 ਅਧਿਆਪਕ
ਆਗੂਆਂ ਦੀ ਟਰਮੀਨੇਸ਼ਨ,ਅੰਮ੍ਰਿਤਸਰ ਦੇ ਅਧਿਆਪਕ ਆਗੂਆਂ ਜਰਮਨਜੀਤ ਸਿੰਘ,ਅਸ਼ਵਨੀ ਅਵਸਥੀ ਅਤੇ ਤਿੰਨ ਹੋਰਨਾਂ ਆਗੂਆਂ ਦੀ ਬੇਵਜਾ ਕੀਤੀ ਮੁਅੱਤਲੀ ਦੀ ਪੈਡਿੰਗ ਜਾਂਚ, ਸਾਂਝਾ ਅਧਿਆਪਕ ਮੋਰਚਾ ਦੇ ਕਨਵੀਨਰਾਂ ਸੁਖਵਿੰਦਰ ਸਿੰਘ ਚਾਹਲ ਅਤੇ ਬਲਕਾਰ ਸਿੰਘ ਵਲਟੋਹਾ ਨੂੰ ਪੰਜਾਬ ਸਰਕਾਰ ਤੇ ਉੱਚ ਅਧਿਕਾਰੀਆਂ ਦੀ ਸ਼ਹਿ `ਤੇ ਮੰਦਭਾਵਨਾ ਤਹਿਤ ਜਾਰੀ ਬੇ-ਬੁਨਿਆਦ ਚਾਰਜ਼ਸ਼ੀਟਾਂ, ਟ੍ਰੇਨਿੰਗਾਂ ਦਾ ਜਥੇਬੰਦਕ ਸੱਦੇ `ਤੇ ਬਾਇਕਾਟ ਕਰਨ ਵਾਲੇ ਅਧਿਆਪਕਾਂ ਨੂੰ ਜਾਰੀ ਨੋਟਿਸ, 8886 ਅਧਿਆਪਕਾਂ ਦੀ ਤਨਖਾਹ ਕਟੌਤੀ ਦੇ ਫੈਸਲੇ ਨੂੰ ਜਬਰੀ ਲਾਗੂ ਕਰਵਾਉਣ ਲਈ ਵਿਕਟੇਮਾਇਜ ਕੀਤੇ ਕਈ ਅਧਿਆਪਕਾਂ ਨੂੰ ਪਿੱਤਰੀ ਸਟੇਸ਼ਨਾਂ `ਤੇ ਮੁੜ ਹਾਜਰ ਨਾ ਕਰਵਾਉਣ, ਟੈਕਨੀਕਲ ਕਾਰਨਾਂ ਕਰਕੇ ਆਪਸ਼ਨ ਨਾ ਲੈ ਸਕਣ ਵਾਲੇ ਐੱਸ.ਐੱਸ.ਏ., ਰਮਸਾ ਅਧਿਆਪਕਾਂ ਨੂੰ ਰੈਗੂਲਰ ਨਾ ਕਰਨ ਅਤੇ 8886 ਤੇ 5178 ਅਧਿਆਪਕਾਂ ਦੇ ਪੱਖਪਾਤੀ ਢੰਗ ਨਾਲ ਪੈਡਿੰਗ ਰੈਗੂਲਰ ਆਰਡਰ ਰੋਕਣ ਦੇ ਮਾਮਲਿਆਂ ਦਾ ਸਿੱਖਿਆ ਸਕੱਤਰ ਵਲੋਂ ਬਣਦਾ ਹੱਲ ਨਹੀਂ ਕੀਤਾ ਜਾ ਰਿਹਾ।
ਵਿਦਿਆਰਥੀਆਂ ਨੂੰ ਸਰੀਰਕ ਤੇ ਮਾਨਸਿਕ ਰੋਗੀ ਬਣਾ ਰਹੀ ਆਨਲਾਈਨ ਸਿੱਖਿਆ ਸਬੰਧੀ ਵਿਭਾਗ ਤੋਂ ਵੱਖਰੇ ਵਿਚਾਰ ਰੱਖਣ ਵਾਲੇ ਲੁਧਿਆਣਾ ਜਿਲ੍ਹੇ ਦੇ ਅਧਿਆਪਕ ਗੁਰਬਚਨ ਸਿੰਘ ਦੀ ਧੱਕੇਸ਼ਾਹੀ ਕਰਦਿਆਂ ਮੁਅੱਤਲੀ ਕਰਨ ਅਤੇ ਬੇਲੋੜੀਆਂ ਤੇ ਬੇਮੌਕਾ ਹੁੰਦੀਆਂ ਆਨਲਾਈਨ ‘ਜੂਮ’ ਮੀਟਿੰਗਾਂ ਦੇ ਵਰਤਾਰੇ ਤੋਂ ਵੀ ਅਧਿਆਪਕ ਵਰਗ ਸਖਤ ਖਫਾ ਹੈ। ਸਿੱਖਿਆ ਸਕੱਤਰ ਵੱਲੋਂ ਜਥੇਬੰਦੀ ਦੀ ਮੰਗ ਅਨੁਸਾਰ ਪੜਾਅਵਾਰ ਤੇ ਅਨੁਪਾਤਕ ਢੰਗ ਨਾਲ ਸਕੂਲ ਖੋਲਣ ਦੀ ਪ੍ਰਕਿਰਿਆ ਸ਼ੁਰੂ ਕਰਵਾਉਣ ਲਈ ਸਰਕਾਰ ਨਾਲ ਰਾਬਤਾ ਕਾਇਮ ਕਰਨ ਅਤੇ ਅਧਿਆਪਕ ਜਥੇਬੰਦੀਆਂ ਤੇ ਮਾਪਿਆਂ ਨਾਲ ਗੱਲਬਾਤ ਦਾ ਦੌਰ ਚਲਾਉਣ ਦੀ ਥਾਂ ਆਨ ਲਾਇਨ ਸਿੱਖਿਆ ਅਤੇ ਜੂਮ ਮੀਟਿੰਗਾਂ ਰਾਹੀਂ ਗੈਰ ਵਾਜਿਬ ਦਬਾਅ ਪਾਉਣ ਵਾਲਾ ਰਵੱਈਆ ਅਪਣਾਇਆ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਇਹਨਾਂ ਸਾਰੇ ਮਸਲਿਆਂ ਦੇ ਜਲਦ ਹੱਲ ਨਾ ਹੋਣ ਦੀ ਸੂਰਤ ਵਿੱਚ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਅਤੇ ਸਿਖਿਆ ਸੱਕਤਰ ਦੇ ਖਿਲਾਫ ਅੰਦੋਲਨ ਸ਼ੁਰੂ ਕਰਨ ਲਈ ਘਰ ਘਰ ਜਾਕੇ ਅਧਿਆਪਕਾਂ ਨਾਲ ਸੰਪਰਕ ਕੀਤਾ ਜਾਵੇਗਾ । ਕੋਵਿਡ 19 ਮਹਾਂਮਾਰੀ ਦੀ ਆੜ ਹੇਠ ਸਿਖਿਆ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਇਸ ਮੌਕੇ ਹਰਦੀਪ ਰਾਜ,ਸਤਨਾਮ ਸਿੰਘ,ਬਲਵਿੰਦਰ ਕੌਰ,ਵਰਗਿਸ ਸਲਾਮਤ,ਮਨੋਹਰ ਲਾਲ,ਰਜਿੰਦਰ ਸ਼ਰਮਾ ਅਤੇ ਅਮਰਜੀਤ ਸਿੰਘ ਕੋਠੇ ਘੁਰਾਲਾ ਤੋਂ ਇਲਾਵਾ ਬਾਕੀ ਜ਼ਿਲਾ ਕਮੇਟੀ ਮੈਂਬਰਾਂ ਨੇ ਵੀ ਜਥੇਬੰਦੀ ਦੇ ਫੈਸਲੇ ਅਨੁਸਾਰ ਸੰਘਰਸ਼ ਕਰਨ ਦੀ ਸਹਿਮਤੀ ਦਿੱਤੀ
- Delhi Assembly Elections: Arvind Kejriwal Predicts Over 60 Seats, Calls for Women’s Active Participation
- ਅੰਮ੍ਰਿਤਸਰ ਵਿੱਚ ਕੋਈ ਗ੍ਰਨੇਡ ਧਮਾਕਾ ਨਹੀਂ ਹੋਇਆ: ਸੀਪੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ, ਅਫਵਾਹਾਂ ਨਾ ਫੈਲਾਉਣ ਦੀ ਚੇਤਾਵਨੀ
- ਡੋਨਾਲਡ ਟਰੰਪ ਵੱਲੋਂ ਕੈਨੇਡਾ ‘ਤੇ ਲਗਾਏ ਟੈਰਿਫ ਤੋਂ ਬਾਦ ਟਰੂਡੋ ਨੇ ਕੀਤਾ ਇਹ ਐਲਾਨ, ਮੈਕਸੀਕੋ ਨੇ ਵੀ ਦਿੱਤੀ ਪ੍ਰਤੀਕਿਰਿਆ
- ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਦੁਆਰਾ ‘EAGLE GROUP’ ਦਾ ਗਠਨ ਇੱਕ ਸਰਗਰਮ ਕਦਮ, ਵੋਟਰ ਲਿਸਟ ਵਿੱਚ ਗੜਬੜੀ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ
- 5 ਫਰਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਘੋਸ਼ਿਤ
- ਜ਼ਮੀਨੀ ਕਬਜ਼ੇ ਨੂੰ ਲੈ ਕੇ ਝਗੜਾ: ਦੋ ਧਿਰਾਂ ਵਿਚਕਾਰ ਗੋਲੀਬਾਰੀ, ਤਿੰਨ ਜ਼ਖ਼ਮੀ
EDITOR
CANADIAN DOABA TIMES
Email: editor@doabatimes.com
Mob:. 98146-40032 whtsapp