ਸੁੱਕੇ ਦਰਖ਼ਤ ਦੇ ਰਹੇ ਹਾਦਸਿਆਂ ਨੂੰ ਸੱਦਾ,ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ


ਗੁਰਦਾਸਪੁਰ 5 ਸਤੰਬਰ ( ਅਸ਼ਵਨੀ) :- ਗੁਰਦਾਸਪੁਰ ਸ਼ਹਿਰ ਵਿੱਚ ਕਈ ਥਾਂਵਾਂ ਤੇ ਲੱਗੇ ਹੋਏ ਦਰੱਖਤ ਮੋਸਮ ਦੀ ਮਾਰ ਜਾਂ ਹੋਰ ਕਈ ਕਾਰਨਾਂ ਕਰਕੇ ਸੁੱਕ ਚੁੱਕੇ ਸੜਕਾਂ ਉਪਰ ਖੜੇ ਹਨ ਜੇਕਰ ਪ੍ਰਸ਼ਾਸਨ ਜਾਂ ਅਧਿਕਾਰੀਆ ਵੱਲੋਂ ਸਮਾਂ ਰਹਿੰਦੇ ਹੋਏ ਇਹਨਾਂ ਨੂੰ ਕੱਟਿਆ ਜਾ ਹਟਾਇਆ ਨਾਂ ਗਿਆ ਤਾਂ ਇਹਨਾਂ ਦੇ ਅਚਾਨਕ ਡਿੱਗ ਜਾਣ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਜਿਸ ਕਾਰਨ ਜਾਣੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ।ਕੁਝ ਸਮਾਂ ਪਹਿਲਾ ਸਰਕਾਰੀ ਕਾਲਜ ਰੋਡ ਉਪਰ ਇੱਕ ਸੁੱਕੇ ਹੋਏ ਦਰਖ਼ਤ ਦੇ ਡਿੱਗ ਜਾਣ ਕਾਰਨ ਭਾਂਵੇ ਜਾਣੀ ਨੁਕਸਾਨ ਹੋਣ ਤੋਂ ਬਚਾਓ ਹੋ ਗਿਆ ਸੀ ਪਰ ਫੇਰ ਵੀ ਇੱਕ ਕਾਰ ਅਤੇ ਕਈ ਦੋ ਪਹੀਆ ਵਾਹਣ ਨੁਕਸਾਨੇ ਗਏ ਸਨ।

Related posts

Leave a Reply