#jaikishan ਪੰਜਾਬ ਸਰਕਾਰ ਨੇ ਪ੍ਰਾਚੀਨ ਅਤੇ ਇਤਿਹਾਸਕ ਮੇਲਾ ‘ਛਿੰਝ ਛਰਾਹਾਂ ਦੀ’ ਨੂੰ ਦਿੱਤਾ ਵਿਰਾਸਤੀ ਦਰਜਾ June 3, 2023June 3, 2023 Adesh Parminder Singh ਪੰਜਾਬ ਸਰਕਾਰ ਨੇ ਪ੍ਰਾਚੀਨ ਅਤੇ ਇਤਿਹਾਸਕ ਮੇਲਾ ‘ਛਿੰਝ ਛਰਾਹਾਂ ਦੀ’ ਨੂੰ ਦਿੱਤਾ ਵਿਰਾਸਤੀ ਦਰਜਾ-ਮੁੱਖ ਮੰਤਰੀ ਦੀ ਪ੍ਰਵਾਨਗੀ ਉਪਰੰਤ ਪੱਤਰ ਹੋਇਆ ਜਾਰੀ-“ਦਾਲ ਮਾਹਾਂ ਦੀ, ਛਿੰਝ ਛਰਾਹਾਂ ਦੀ” ਨਾਲ ਮਸ਼ਹੂਰ ਹੈ ਇਹ ਮੇਲਾਹੁਸ਼ਿਆਰਪੁਰ, 3 ਜੂਨ : ਪੰਜਾਬ ਸਰਕਾਰ ਪੰਜਾਬ ਦੇ ਅਮੀਰ ਵਿਰਸੇ ਨੂੰ ਅਗਲੀਆਂ ਪੀੜ੍ਹੀਆਂ ਤੱਕ ਪੁੱਜਦਾ ਕਰਨ ਲਈ ਨਿਰੰਤਰ ਯਤਨਸ਼ੀਲ ਹੈ। ਇਸੇ ਲੜੀ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਸ਼ੰਕਰ ਹਲਕੇ ਅਧੀਨ ਪੈਂਦੇ ਨੀਮ-ਪਹਾੜੀ ਖੇਤਰ ਬੀਤ ਦੇ ਪਿੰਡ ਅਚਲਪੁਰ ਮਜਾਰੀ ਵਿਖੇ ਹਰ ਸਾਲ ਮੱਘਰ ਮਹੀਨੇ ਦੇ ਜੇਠੇ ਐਤਵਾਰ ਤੋਂ ਲੈ ਕੇ ਲਗਾਤਾਰ ਚਾਰ ਦਿਨ ਲਗਦੇ ਪ੍ਰਾਚੀਨ ਅਤੇ ਇਤਿਹਾਸਕ ਮੇਲੇ “ਛਿੰਝ ਛਰਾਹਾਂ ਦੀ” ਨੂੰ ਇਲਾਕੇ ਦੇ ਲੋਕਾਂ ਦੀ ਸਰਬ-ਸਾਂਝੀ ਵਿਰਾਸਤੀ ਨਿਸ਼ਾਨੀ ਵਜੋਂ ਸੰਭਾਲਣ ਲਈ ਪੰਜਾਬ ਸਰਕਾਰ ਨੇ ਇਸ ਮੇਲੇ ਨੂੰ ਵਿਰਾਸਤੀ ਮੇਲਾ ਐਲਾਨੇ ਜਾਣ ਸੰਬੰਧੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧੀ ਡਾਇਰੈਕਟਰ ਸੱਭਿਆਚਾਰ ਮਾਮਲੇ , ਪੁਰਾਤੱਤਵ ਅਤੇ ਅਜਾਇਬਘਰ ਵਿਭਾਗ ਚੰਡੀਗੜ੍ਹ ਵਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਪੱਤਰ ਦੀ ਕਾਪੀ ਜਾਰੀ ਕਰਦੇ ਹੋਏ ਕਿਹਾ ਕਿ ਇਸ ਨਾਲ ਬੀਤ ਖੇਤਰ ਦੇ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ।ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੀ ਹੱਦ ਨਾਲ ਲਗਦੇ ਬੀਤ ਇਲਾਕੇ ਦਾ ਇਹ ਮੇਲਾ ਸਦੀਆਂ ਪੁਰਾਣਾ ਹੈ ਜਿਸ ਵਿੱਚ ਸਾਰੇ ਵਰਗਾਂ ਦੇ ਲੋਕ ਸ਼ਾਮਿਲ ਹੁੰਦੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰਕਾਸ਼ਿਤ ਪੰਜਾਬੀ ਪਾਠ-ਪੁਸਤਕ ਪਹਿਲੀ ਭਾਸ਼ਾ ਜਮਾਤ ਅੱਠਵੀਂ ਵਿੱਚ ਨਾਮਵਰ ਲੇਖਕ ਅਮਰੀਕ ਸਿੰਘ ਦਿਆਲ ਦਾ ਲਿਿਖਆ ਲੇਖ “ ਛਿੰਝ ਛਰਾਹਾਂ ਦੀ” ਪਿਛਲੇ ਇੱਕ ਦਹਾਕੇ ਤੋਂ ਪੰਜਾਬ ਭਰ ਦੇ ਸਕੂਲਾਂ ਅਤੇ ਕੇਂਦਰੀਕ੍ਰਿਤ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਸਿਲੇਬਸ ਦੇ ਹਿੱਸੇ ਵਜੋਂ ਪੜ੍ਹਾਇਆ ਜਾ ਰਿਹਾ ਹੈ। ਵੰਡ ਤੋਂ ਪਹਿਲਾਂ ਲਾਹੌਰ ਤੱਕ ਤੋਂ ਹੱਟੀਆਂ ਇਸ ਮੇਲੇ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ।ਦੂਰ-ਦੂਰ ਤੱਕ ਇਹ ਮੇਲਾ ਇੰਨਾ ਮਸ਼ਹੂਰ ਹੈ ਕਿ ਲੋਕ ਇਸ ਮੇਲੇ ਨੂੰ “ਦਾਲ ਮਾਹਾਂ ਦੀ, ਛਿੰਝ ਛਰਾਹਾਂ ਦੀ” ਨਾਲ਼ ਯਾਦ ਰੱਖਦੇ ਹਨ।ਸਰਕਾਰ ਦੇ ਗਠਨ ਤੋਂ ਪਹਿਲਾਂ ਚੋਣ ਪ੍ਰਚਾਰ ਦੌਰਾਨ ਉਸ ਵੇਲੇ ਦੇ ਸੰਭਾਵੀ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੇ ਮੂੰਹੋਂ ਮੇਲੇ ਵਾਲੇ ਸਥਾਨ ’ਤੇ ਆ ਕੇ “ਦਾਲ ਮਾਹਾਂ ਦੀ, ਛਿੰਝ ਛਰਾਹਾਂ ਦੀ” ਸ਼ਬਦ ਬੋਲ ਕੇ ਲੋਕਾਂ ਨਾਲ ਗੱਲ ਸਾਂਝੀ ਕੀਤੀ ਸੀ। ਇਹ ਮੇਲਾ ਵੱਡੇ ਪੱਧਰ ਦਾ ਹੈ ਪਰ ਇਹ ਖਿੱਤਾ ਨੀਮ-ਪਹਾੜੀ ਹੋਣ ਕਰ ਕੇ ਇਸ ਮੇਲੇ ਦਾ ਪ੍ਰਚਾਰ-ਪਸਾਰ ਨਹੀਂ ਹੋ ਸਕਿਆ। ਡਿਪਟੀ ਸਪੀਕਰ ਨੇ ਕਿਹਾ ਕਿ ਆਪ ਸਰਕਾਰ ਵਲੋਂ ਇਸ ਮੇਲੇ ਦੀ ਮਹੱਤਤਾ ਨੂੰ ਦੇਖਦਿਆਂ ਇਸ ਨੂੰ ਵਿਰਾਸਤੀ ਦਰਜਾ ਦਿੱਤਾ ਗਿਆ ਹੈ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...