“ਯੂਥ ਪ੍ਰਾਈਡ ਆਫ ਪੰਜਾਬ ” ਪ੍ਰੋਗਰਾਮ ‘ਚ ਮੁੱਖ ਮੰਤਰੀ ਪੰਜਾਬ ਨੇ ਅੰਬਾਲਾ ਜੱਟਾਂ ਸਕੂਲ ਦੇ ਜਸਮੀਤ ਸਿੰਘ ਨਾਲ ਕੀਤੀ ਲਾਈਵ ਗੱਲਬਾਤ

ਗੜ੍ਹਦੀਵਾਲਾ 9 ਅਗਸਤ ( ਚੌਧਰੀ / ਯੋਗੇਸ਼ ਗੁਪਤਾ ) : ਪੰਜਾਬ ਸਰਕਾਰ ਵਲੋਂ ਯੂਵਾਂਵਾ ਦੇ ਲਈ “ਯੂਥ ਪ੍ਰਾਈਡ ਆਫ ਪੰਜਾਬ” ਨਾਮਕ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵੇਲੇ ਪੰਜਾਬ ਦੇ ਕੁੱਲ ਛੇ ਯੂਵਾਂਵਾ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਗਿਆ।ਇਹ ਛੇ ਵਿਦਿਆਰਥੀ ਪੰਜਾਬ ਦੇ ਵੱਖ ਵੱਖ ਜ਼ਿਲ੍ਹੀਆਂ ਵਿਚੋਂ ਲਏ ਗਏ ਸਨ। ਇਹ ਵਿਦਿਆਰਥੀਆਂ ਨੇ ਵੱਖ ਵੱਖ ਗਤੀਵਿਧੀਆ ਵਿੱਚ ਮਲ੍ਹਾਂ ਮਾਰੀਆਂ ਸਨ।ਹੁਸ਼ਿਆਰਪੁਰ ਜ਼ਿਲ੍ਹੇ ਦੇ ਲਈ ਮਾਣ ਵਾਲੀ ਗੱਲ ਹੈ ਕਿ ਇਹਨਾਂ ਛੇ ਵਿਦਿਆਰਥੀਆਂ ਦੇ ਵਿੱਚ ਦੋ ਵਿਦਿਆਰਥੀ ਜ਼ਿਲ੍ਹੇ ਹੁਸ਼ਿਆਰਪੁਰ ਦੇ ਸਨ।ਜਿਹਨਾਂ ਵਿੱਚ ਇਕ ਵਿਦਿਆਰਥੀ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਦਾ ਜਸਮੀਤ ਸਿੰਘ ਸੀ।

ਸਟੇਟ ਅਵਾਰਡੀ ਡਾ. ਕੁਲਦੀਪ ਸਿੰਘ ਮਨਹਾਸ ਵਲੋਂ ਦੱਸਿਆ ਗਿਆ ਕਿ ਜਸਮੀਤ ਸਿੰਘ ਦੇ ਸਰਵਪੱਖੀ ਪ੍ਰਦਰਸ਼ਨ ਦੇ ਕਾਰਨ ਉਸ ਦੀ ਚੌਣ ਇਸ ਪ੍ਰੋਗਰਾਮ ਲਈ ਹੋਈ, ਜਿਥੇ ਜਸਮੀਤ ਸਿੰਘ ਨੇ ਬਾਰ੍ਹਵੀਂ ਜਾਮਤ ਵਿੱਚ 92 ਫ਼ੀਸਦੀ ਨੰਬਰ ਪ੍ਰਾਪਤ ਕੀਤੇ ਉਥੇ ਹੀ ਚਾਰ ਵਾਰ ਜਿਲ੍ਹੇ ਹੁਸ਼ਿਆਰਪੁਰ ਦੀ ਪ੍ਰਤੀਨਿਧਤਾ ਕਰਦੇ ਹੋਏ ਪੰਜਾਬ ਪੱਧਰੀ ਟੇਬਲ ਟੈਨਿਸ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ,ਐਨ.ਸੀ. ਸੀ. ਵਿੱਚ ‘ਏ’ ਸਰਟੀਫਿਕੇਟ ਪ੍ਰਾਪਤ ਕੀਤਾ ਗਿਆ,ਐਨ.ਐਸ.ਐਸ. ਵਿੱਚ ਇਕ ਅੰਤਰ ਸਟੇਟ ਦੌਰਾ ਜੋ ਕਿ ਪੱਛਮੀ ਬੰਗਾਲ ਵਿੱਚ ਲਗਾਇਆ ਗਿਆ, ਉਸ ਵਿੱਚ ਪੰਜਾਬ ਵਲੋਂ ਭਾਗ ਲਿਆ ਗਿਆ।ਸਮਾਜਿਕ ਕਰੁਤੀਆਂ ਨੂੰ ਠੱਲ ਪਾਉਣ ਲਈ ਅਤੇ ਵਾਤਾਵਰਨ ਸੰਭਾਲ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

ਪ੍ਰਿੰਸੀਪਲ ਜਤਿੰਦਰ ਸਿੰਘ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਦੇ ਵਿਦਿਆਰਥੀ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਗਲਬਾਤ ਕਰਨ ਦਾ ਮੌਕਾ ਮਿਲਿਆ ਅਤੇ ਉਹਨਾਂ ਵਲੋਂ ਜਸਮੀਤ ਨੂੰ ਅਪਣੇ ਦੇਸ਼ ਵਿੱਚ ਰਹਿ ਕੇ ਹੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਜਸਮੀਤ ਸਿੰਘ ਦੀ ਇਸ ਪ੍ਰਾਪਤੀ ਪਿੱਛੇ ਉਸ ਦੀ ਸੱਖਤ ਮਿਹਨਤ ਅਤੇ  ਸਮੂਹ ਅਧਿਆਪਕ ਸਾਥੀਆਂ ਦਾ ਸਹਿਯੋਗ ਹੈ ਅਤੇ ਵਿਸ਼ੇਸ ਤੌਰ ਤੇ ਡਾ.ਕੁਲਦੀਪ ਮਨਹਾਸ ਦੀ ਯੋਗ ਅਗਵਾਹੀ ਦਾ ਨਤੀਜਾ ਹੈ।ਸਕੂਲ ਮੈਨਜਮੈਂਟ ਕਮੇਟੀ ਦੇ ਚੈਅਰਮੈਨ ਸ.ਹਰਭਜਨ ਸਿੰਘ ਢੱਟ ਵਲੋਂ ਜਸਮੀਤ ਸਿੰਘ ਅਤੇ ਸਕੂਲ ਸਟਾਫ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਇਹ ਫ਼ਕਰ ਵਾਲੀ ਗੱਲ ਹੈ ਕਿ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ,ਸਿੱਖਿਆ ਅਤੇ ਹਰ ਖੇਤਰ ਵਿੱਚ ਪ੍ਰਗਤੀ ਕਰ ਰਿਹਾ ਹੈ।

Related posts

Leave a Reply