CANADA: 24 ਸਾਲਾ ਜੈਸਮੀਨ ਥਿਆੜਾ ਪੁਲਿਸ ਮਹਿਲਾ ਅਫ਼ਸਰ ਦੀ ਕੈਨੇਡਾ ਚ ਗੋਲੀ ਲੱਗਣ ਕਾਰਨ ਮੌਤ

ਵੈਨਕੂਵਰ:  ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ ਵਿੱਚ ਪੰਜਾਬੀ ਮਹਿਲਾ ਅਫ਼ਸਰ ਦੀ ਲਾਸ਼ ਬਰਾਮਦ ਹੋਈ ਹੈ।

ਮ੍ਰਿਤਕਾ ਦੀ ਸ਼ਨਾਖ਼ਤ 24 ਸਾਲਾ ਜੈਸਮੀਨ ਥਿਆੜਾ ਵਜੋਂ ਹੋਈ ਹੈ ਅਤੇ ਮੌਤ ਗੋਲ਼ੀ ਲੱਗਣ ਕਾਰਨ ਦੱਸੀ ਜਾ ਰਹੀ ਹੈ। ਪਹਿਲੀ ਨਜ਼ਰੇ ਮਾਮਲਾ ਖ਼ੁਦਕੁਸ਼ੀ ਦਾ ਜਾਪਦਾ ਹੈ, ਪਰ ਪੁਲਿਸ ਜਾਂਚ ਕਰ ਰਹੀ ਹੈ। 
ਘਟਨਾ ਸਮੇਂ ਜੈਸਮੀਨ ਆਪਣੀ ਡਿਊਟੀ ਪੂਰੀ ਕਰ ਚੁੱਕੀ ਸੀ, ਭਾਵ ਉਹ ਆਫ ਡਿਊਟੀ ਸੀ।

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਵੈਨਕੂਵਰ ਨੇੜਲੇ ਰਿਚਮੰਡ ਇਲਾਕੇ ਦੇ ਓਕ ਸਟ੍ਰੀਟ ਬ੍ਰਿਜ ਨੇੜੇ ਉਸ ਨੇ ਆਪਣੇ ਸਰਵਿਸ ਰਿਵਾਲਵਰ ਨਾਲ ਸਿਰ ਵਿੱਚ ਗੋਲ਼ੀ ਮਾਰ ਲਈ। ਜੈਸਮੀਨ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ।

Related posts

Leave a Reply