Latest News: ਕਿਸਾਨੀ ਅੰਦੋਲਨ ‘ਚ ਸ਼ਹੀਦ ਹੋਏ ਕਿਸਾਨ ਹਰਫੂਲ ਸਿੰਘ ਦੀ ਪਤਨੀ ਜਸਪਾਲ ਕੌਰ (80) ਖੁਦ ਸਿੰਘੂ ਬਾਰਡਰ ਵਿਖੇ ਕਿਸਾਨ ਮੋਰਚੇ ‘ਚ ਸ਼ਾਮਿਲ ਹੋਈ

ਜ਼ਿਲ੍ਹਾ ਫਤਹਿਗੜ੍ਹ ਸਾਹਿਬ : ਕਿਸਾਨੀ ਅੰਦੋਲਨ ‘ਚ ਸ਼ਹੀਦ ਹੋਏ ਕਿਸਾਨ ਹਰਫੂਲ ਸਿੰਘ ਵਾਸੀ ਸੁਹਾਗਹੇੜੀ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਭੋਗ ਤੋਂ ਬਾਅਦ ਉਨ੍ਹਾਂ ਦੀ ਪਤਨੀ ਜਸਪਾਲ ਕੌਰ (80) ਖੁਦ ਸਿੰਘੂ ਬਾਰਡਰ ਵਿਖੇ ਕਿਸਾਨ ਮੋਰਚੇ ‘ਚ ਸ਼ਾਮਿਲ ਹੋਈ ਹੈ।

ਸਿੰਘੂ ਬਾਰਡਰ ਵਿਖੇ ਲੰਗਰ ‘ਚ ਸੇਵਾ ਨਿਭਾਅ ਰਹੀ ਬੇਬੇ ਜਸਪਾਲ ਕੌਰ ਸੁਹਾਗਹੇੜੀ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਸਵ. ਹਰਫੂਲ ਸਿੰਘ 26 ਨਵੰਬਰ ਨੂੰ ਦਿੱਲੀ ਵਿਖੇ ਕਿਸਾਨੀ ਸੰਘਰਸ਼ ‘ਚ ਆਏ ਸਨ ਤੇ 24 ਦਸੰਬਰ ਨੂੰ ਅਚਨਚੇਤ ਉਹ ਸਵਰਗਵਾਸ ਹੋ ਗਏ।  3 ਜਨਵਰੀ ਨੂੰ ਉਨ੍ਹਾਂ ਦੇ ਭੋਗ ਤੋਂ ਹਫਤੇ ਬਾਅਦ ਉਹ ਪਿੰਡ ਵਾਸੀਆਂ ਨਾਲ ਖੁਦ ਕਿਸਾਨ ਮੋਰਚੇ ‘ਚ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਉਸ ਦਾ ਪਤੀ ਕੇਂਦਰੀ ਸਰਕਾਰ ਵੱਲੋਂ ਜਾਰੀ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਸਨ ਤੇ ਇਸ ਸੰਘਰਸ਼ ਨੂੰ ਉਹ ਅੱਧ ਵਿਚਕਾਰ ਛੱਡ ਕੇ ਗਏ ਹਨ, ਉਹ ਉਸ ਨੂੰ ਪੂਰਾ ਕਰ ਰਹੀ ਹੈ।

ਓਨਾ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਇਹ ਕਾਲੇ ਕਾਨੂੰਨ ਰੱਦ ਨਹੀਂ ਕਰਦੀ, ਉਹ ਕਿਸਾਨ ਮੋਰਚੇ ‘ਚ ਡਟੀ ਰਹੇਗੀ। 

Related posts

Leave a Reply