ਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਪੀ.ਜੀ.ਡੀ.ਸੀ. ਏ.ਸਮੈਸਟਰ ਦੂਜਾ ਦੀਆਂ ਵਿਦਿਆਰਥਣਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ


ਦਸੂਹਾ 9 ਜਨਵਰੀ (ਚੌਧਰੀ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਪੀ.ਜੀ.ਡੀ.ਸੀ.ਏ.ਸਮੈਸਟਰ ਦੂਜਾ ਦੇ ਨਤੀਜਿਆਂ ਵਿੱਚ ਜੇ ਸੀ ਡੀ ਏ ਵੀ ਕਾਲਜ ਦਸੂਹਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਪ੍ਰਿੰਸੀਪਲ ਡਾ ਅਮਰਦੀਪ ਗੁਪਤਾ ਨੇ ਦੱਸਿਆ ਕਿ ਅਰਜਿੰਦਰ ਸਿੰਘ ਨੇ 88.8% ਅੰਕ,ਅਮਨਜੋਤ ਕੌਰ ਨੇ 87. 2% ਅੰਕ ਅਤੇ ਪ੍ਰਿਯੰਕਾ ਰਾਣੀ ਤੇ ਤਮੰਨਾ ਦੇਵੀ ਨੇ 85.8 % ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਪ੍ਰਿੰਸੀਪਲ ਡਾ.ਅਮਰਦੀਪ ਗੁਪਤਾ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਵਧਾਈ ਵਿਦਿਆਰਥੀਆਂ ਨੂੰ ਦਿੰਦਿਆਂ ਇਸ ਦਾ ਸਿਹਰਾ ਵਿਭਾਗ ਦੇ ਮੁਖੀ ਪ੍ਰੋਫੈਸਰ ਮੋਹਿਤ ਸ਼ਰਮਾ ਪ੍ਰੋਫੈਸਰ ਜਗਦੀਪ ਸਿੰਘ,ਪ੍ਰੋ ਹਰਜੀਤ ਕੌਰ, ਪ੍ਰੋਫੈਸਰ ਵਿਸ਼ਾਲੀ ਤੇ ਪ੍ਰੋ ਸਿਮਰਤ ਕੌਰ ਸਿਰ ਬੰਨ੍ਹਿਆ।

Related posts

Leave a Reply