ਜੇ.ਸੀ.ਡੀ.ਏ.ਵੀ. ਕਾਲਜ ਦਸੂਹਾ ਦੇ ਪੋਸਟ ਗ੍ਰੈਜੂਏਟ ਮੈਥੇਮੈਟਿਕਸ ਵਿਭਾਗ ਵਲੋਂ ‘ਮੈਥੇਮੈਟਿਕਸ ਮੌਡਲਿੰਗ ਐਨ ਇੰਟਰੋਡਕਸ਼ਨ’ ਵਿਸ਼ੇ ਉਪਰ ਵੈਬੀਨਾਰ


ਦਸੂਹਾ 18 ਜਨਵਰੀ (ਚੌਧਰੀ ) : ਜੇ.ਸੀ. ਡੀ.ਏ.ਵੀ. ਕਾਲਜ ਦਸੂਹਾ ਦੇ ਪੋਸਟ ਮੈਥੇਮੈਟਿਕਸ ਵਿਭਾਗ ਵਲੋਂ ਮੈਥੇਮੈਟਿਕਸ ਮੌਡਲਿੰਗ ਐਨ ਇੰਟਰੋਡਕਸ਼ਨ ਵਿਸ਼ੇ ਉਪਰ ਆਨਲਾਇਨ ਵੈਬੀਨਾਰ ਕਰਵਾਇਆ ਗਿਆ।ਜਿਸ ਦੇ ਮੁੱਖ ਵਕਤਾ ਡਾ. ਪਿਊਸ਼ ਚੰਦਰਾ ਆਈ. ਆਈ. ਟੀ. ਕਾਨਪੁਰ ਸਨ। ਵਿਭਾਗ ਦੇ ਮੁੱਖੀ ਪ੍ਰੋਫੈਸਰ ਰਾਕੇਸ਼ ਕੁਮਾਰ ਮਹਾਜਨ ਨੇ ਮੁੱਖ ਵਕਤਾ ਡਾ. ਪਿਊਸ਼ ਚੰਦਰਾ ਨਾਲ ਜਾਣ ਪਛਾਣ ਕਰਵਾਉਂਦਿਆਂ ਵੈਬੀਨਾਰ ਦੇ ਵਿਸ਼ੇ ਦੀ ਪ੍ਰਾਸੰਗਿਕਤਾ ਬਾਰੇ ਚਰਚਾ ਕੀਤੀ।ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਮੁੱਖ ਵਕਤਾ ਡਾ. ਪਿਊਸ਼ ਚੰਦਰਾ ਨੂੰ ‘ਜੀ ਆਇਆ’ ਕਹਿੰਦਿਆਂ ਗਣਿਤ ਵਿਭਾਗ ਦੀਆਂ ਪ੍ਰਾਪਤੀਆਂ ਤੇ ਖੋਜ ਕਾਰਜਾਂ ਦੀ ਪ੍ਰਸੰਸਾ ਕੀਤੀ।ਮੁੱਖ ਵਕਤਾ ਡਾ. ਪਿਊਸ਼ ਚੰਦਰਾ ਨੇ ਮੈਥੇਮੈਟਿਕਸ ਮੌਡਲਿੰਗ ਐਨ ਇੰਟਰੋਡਕਸ਼ਨ ਵਿਸ਼ੇ ਦੇ ਮੁੱਖ ਆਧਾਰਾ ਬਾਰੇ ਚਰਚਾ ਕਰਦਿਆਂ ਮੈਥੇਮੈਟਿਕਸ ਮੌਡਲਿੰਗ ਦੀ ਜਿੰਦਗੀ ਵਿੱਚ ਮਹੱਤਵ ਬਾਰੇ ਚਰਚਾ ਕੀਤੀ।ਡਾ. ਭਾਨੂੰ ਗੁਪਤਾ ਨੇ ਮੁੱਖ ਵਕਤਾ ਡਾ. ਪਿਊਸ਼ ਚੰਦਰਾ , ਡੈਲੀਗੇਟਾਂ ਤੇ ਵਿਦਿਆਰਥੀਆਂ ਦਾ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ।ਇਸ ਵੈਬੀਨਾਰ ਵਿੱਚ ਪ੍ਰੋ. ਸੁੱਖਪਾਲ ਰਾਣਾ, ਪ੍ਰੋ. ਸ਼ੈਫਾਲੀ ਛਾਬੜਾ ਤੇ ਪ੍ਰੋ.ਪਿਯੰਕਾ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਅਮਿਤ ਸ਼ਰਮਾ ਨੇ ਬਾਖੂਬੀ ਨਿਭਾਈ।

Related posts

Leave a Reply