ਪੇਂਡੂ ਤੇ ਖੇਤ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ(ਪੰਜਾਬ) ਵਲੋਂ ਐਕਸੀਅਨ ਨੂੰ ਦਿਤਾ ਮੰਗ ਪੱਤਰ


ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਪੇਂਡੂ ਤੇ ਖੇਤ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ(ਪੰਜਾਬ)ਵਲੋਂ ਅੱਜ ਲਾਕਡਾਊਨ ਦੌਰਾਨ ਮਜਦੂਰਾਂ ਨੂੰ ਭੇਜੇ ਗਏ ਹਜਾਰਾਂ ਰੁਪਏ ਦੇ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਐਕਸੀਅਨ ਪਾਵਰਕਾਮ ਗੜ੍ਹਸ਼ੰਕਰ ਨੂੰ ਇੱਕ ਮੰਗ ਪੱਤਰ ਦਿਤਾ ਗਿਆ।ਮੰਗ ਵਾਰੇ ਜਾਣਕਾਰੀ ਦਿੰਦਿਆ ਬਗੀਚਾ ਸਿੰਘ ਸਹੂੰਗੜਾ ਨੇ ਦੱਸਿਆ ਕਿ ਲਾਕਡਾਊਨ ਦੀ ਮਾਰ ਕਾਰਨ ਬੇਰੁਜਗਾਰ ਲੋਕਾਂ ਨੂੰ ਹਜਾਰਾਂ ਰੁਪਏ ਦੇ ਘਰੇਲੂ ਬਿਜਲੀ ਬਿੱਲ ਭੇਜਕੇ ਪਾਵਰਕਾਮ ਵਲੋ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਦੋਂ ਕਿ ਪੇਂਡੂ ਮਜਦੂਰਾਂ ਵਲੋਂ ਕੀਤੇ ਲੰਮੇ ਸੰਘਰਸ਼ ਤੋ ਬਾਅਦ ਸਰਕਾਰ ਵਲੋ ਇਹਨਾ ਦੀ ਮਾੜੀ ਹਾਲਤ ਨੂੰ ਦੇਖਦਿਆਂ ਹੋਇਆਂ ਬਿਜਲੀ ਦੇ ਬਿੱਲ ਮੁਆਫ ਕੀਤੇ ਗਏ ਸਨ।

ਪਰ ਕਰੋਨਾ ਮਹਾਮਾਰੀ ਦੌਰਾਨ ਦੇਖਿਆ ਗਿਆ ਹੈ ਕਿ ਮਜਦੂਰਾਂ ਨੂੰ ਦਿਤੀ ਜਾ ਰਹੀ ਸਬਸਿਡੀ ਦਿਤੀ ਹੀ ਨਹੀ ਜਾ ਰਹੀ ਜਿਸ ਲਈ ਜਥੇਬੰਦੀਆਂ ਵਲੋਂ ਇਹ ਮਾਮਲਾ ਅਧਿਕਾਰੀਆਂ ਦੇ ਧਿਆਨ ‘ਚ ਲਿਆਦਾ ਜਾ ਰਿਹਾ ਹੈ ਅਤੇ 7 ਸਤਬੰਰ ਤੋ ਪੂਰੇ ਪੰਜਾਬ ‘ਚ ਬਿਜਲੀ ਬਿੱਲ ਮੁਆਫ ਘੋਲ ਸ਼ੁਰੂ ਕੀਤਾ ਜਾ ਰਿਹਾ ਹੈ।ਬਗੀਚਾ ਸਿੰਘ ਨੇ ਕਿਹਾ ਕਿ ਮਜਦੂਰਾ ਨੂੰ ਭੇਜੇ ਘਰੇਲੂ ਬਿੱਲਾ ‘ਚ ਹੋਈ ਧਾਦਲੀ ਦੀ ਉਚ ਪੱਧਰੀ ਜਾਚ ਕਰਵਾਈ ਜਾਵੇ,ਮਜਦੂਰਾਂ ਦੇ ਕੁਨੈਕਸਨ ਕੱਟਣੇ ਬੰਦ ਕੀਤੇ ਜਾਣ ਅਤੇ ਭੇਜੇ ਬਿੱਲ ਵਾਪਸ ਲਏ ਜਾਣ,ਬਿਜਲੀ ਦੇ ਬਿੱਲ ਹਰ ਮਹੀਨੇ ਭੇਜਣ ਦਾ ਪ੍ਰਬੰਧ ਕੀਤਾ ਜਾਚੇ।ਇਸ ਮੌਕੇ ਬਿਕਰਮਜੀਤ ਸਿੰਘ,ਸੁਰਜੀਤ ਰਾਮ, ਰਾਮ ਲੁਭਾਇਆ,ਗੁਰਦਿਆਲ ਰੱਕੜ,ਜੋਬਨਜੀਤ ਸਿੰਘ,ਅਸ਼ੋਕ ਜਨਾਗਲ, ਹਰਭਜਨ ਸਿੰਘ ਆਦਿ ਹਾਜਰ ਸਨ।

Related posts

Leave a Reply