ਚਾਈਨਾ ਡੋਰ ਦੀ ਚਪੇਟ ‘ਚ ਆਉਣ ਨਾਲ ਪੱਤਰਕਾਰ ਹੋਏ ਜਖਮੀ

ਚਾਈਨਾ ਡੋਰ ‘ਤੇ ਰੋਕਥਾਮ ਲਈ ਪ੍ਰਸ਼ਾਸਨ ਅਤੇ ਸਮਾਜ ਬਣਦੀ ਜ਼ੁੰਮੇਵਾਰੀ ਨਿਭਾਉਣ 

ਗੁਰਦਾਸਪੁਰ 22 ਨਵੰਬਰ ( ਅਸ਼ਵਨੀ ) : ਚਾਈਨਾ ਡੋਰ ਨਾਲ ਹਾਦਸੇ ਨਿਰੰਤਰ ਜਾਰੀ ਹਨ ਇਹ ਹਾਦਸਾ ਕੁਦਰਤੀ ਡੋਰ ਛਾਤੀ ਤੋਂ ਹੇਠਾਂ ਸਾਹਮਣੇ ਫਸਣ ਕਾਰਣ ਬਚਾਅ ਹੋ ਗਿਆ ਪਰ ਫਿਰ ਵੀ ਬਾਂਹ ‘ਤੇ ਡੂੰਘਾ ਜ਼ਖ਼ਮ ਹੋ ਗਿਆ। ਬੀਤੇ ਦਿਨ ਚਾਈਨਾ ਡੋਰ ਦੀ ਚਪੇਟ ਵਿੱਚ ਆ ਕੇ ਇਕ ਜਲੰਧਰ ਤੋਂ ਛੱਪਦੇ ਇਕ ਪੰਜਾਬੀ ਅਖਬਾਰ ਦੇ ਪੱਤਰਕਾਰ ਪੱਤਰਕਾਰ ਜਖਮੀ ਹੋ ਗਏ।ਜਾਣਕਾਰੀ ਦਿੰਦੇ ਹੋਏ ਪਿੰਡ ਚਾਵਾਂ ਦੇ ਵਸਨੀਕ ਪੱਤਰਕਾਰ ਅਸ਼ੋਕ ਕੁਮਾਰ ਸ਼ਰਮਾ ਨੇ ਦਸਿਆਂ ਕਿ ਬੀਤੇ ਦਿਨ ਉਹ ਆਪਣੇ ਮੋਟਰ-ਸਾਈਕਲ ਤੇ ਸਵਾਰ ਹੋ ਕੇ ਪਠਾਨਕੋਟ ਤੋਂ ਗੁਰਦਾਸਪੁਰ ਵੱਲ ਆ ਰਹੇ ਸਨ ਤਾਂ ਅਚਾਨਕ ਉਹਨਾਂ ਉੱਪਰ ਚਾਈਨਾ ਡੋਰ ਆ ਕੇ ਡਿੱਗੀ ਜੋ ਏਨੀ ਤਿੱਖੀ ਸੀ ਕਿ ਉਹਨਾਂ ਦੀ ਕਮੀਜ਼ ਨੂੰ ਕੱਟਦੇ ਹੋਏ ਬਾਂਹ ਨੂੰ ਜਖਮੀ ਕਰ ਦਿੱਤੀ ਤੇ ਬਾਂਹ ਉੱਪਰ ਛੇ ਟਾਂਕੇ ਲਗਵਾਉਣੇ ਪਏ । ਜਿਕਰਯੋਗ ਹੈ ਕਿ ਚਾਈਨਾ ਡੋਰ ਕਾਰਨ ਪਿੱਛਲੇ ਦਿਨਾਂ ਵਿੱਚ ਕਈ ਲੋਕ ਜਖਮੀ ਹੋ ਚੁੱਕੇ ਹਨ ਇਸ ਚਾਈਨਾ ਡੋਰ ‘ਤੇ ਰੋਕਥਾਮ ਲਈ ਪ੍ਰਸ਼ਾਸਨ ਅਤੇ ਸਮਾਜ ਬਣਦੀ ਜ਼ੁੰਮੇਵਾਰੀ ਨਿਭਾਉਣ ਤਾਂ ਜੋ ਇਸ ਤੋਂ ਲੋਕ ਸੁਰੱਖਿਅਤ ਰਹਿ ਸੱਕਣ ।

Related posts

Leave a Reply