ਸਮੂਹ ਪੱਤਰਕਾਰ ਸੰਘ ਪੰਜਾਬ ਨੇ ਫਾਜ਼ਿਲਕਾ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ

ਹੁਸ਼ਿਆਰਪੁਰ 🙁 ਸ਼ਰਮਿੰਦਰ ਕਿਰਨ ) ਲੋਕਤੰਤਰ ਦੇ ਚੌਥੇ ਥੰਮ ਤੇ ਦਿਨੋ ਦਿਨ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਰਾਜਨੀਤਿਕ ਦਬਾਅ ਕਾਰਨ ਪੱਤਰਕਾਰਾਂ ਉੱਤੇ ਝੂਠੇ ਕੇਸ ਦਰਜ਼ ਕੀਤੇ ਗਏ ਹਨ। ਅੱਜ ਹੁਸ਼ਿਆਰਪੁਰ ਮਿੰਨੀ ਸਕੱਤਰੇਤ ਦੇ ਬਾਹਰ ਸਮੂਹ ਪੱਤਰਕਾਰ ਸੰਘ ਨੇ ਫਾਜ਼ਿਲਕਾ ਪੁਲਿਸ ਵੱਲੋਂ ਪੱਤਰਕਾਰਾਂ ਦੇ ਸਿਰ ਝੂਠਾ ਕੇਸ ਦਰਜ ਕਰਨ ਦੇ ਵਿਰੋਧ ਵਿੱਚ  ਹੱਥਾਂ ਵਿੱਚ ਪੁਲਿਸ ਪ੍ਰਸ਼ਾਸਨ ਵਿਰੋਧੀ ਤਖ਼ਤੀਆਂ ਫੜ ਕੇ ਰੋਸ ਪ੍ਰਦਰਸ਼ਨ ਕੀਤਾ।
 
ਇਸ ਸਬੰਧ ਵਿੱਚ ਸਮੂਹ ਪੱਤਰਕਾਰ ਸੰਘ (ਰਜਿ) ਪੰਜਾਬ ਦੇ ਸਰਪ੍ਰਸਤ ਸ਼ਮਿੰਦਰ ਸਿੰਘ ਕਿਰਨ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਈ ਹੈ  ਪੱਤਰਕਾਰਾਂ ‘ਤੇ ਝੂਠੇ ਕੇਸ ਦਰਜ ਕਰਨ ਵਿਚ ਜਾਂਚ ਅਤੇ ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ।
 
ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਨੇ ਹਮੇਸ਼ਾਂ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਲਈ ਸੰਘਰਸ਼ ਕੀਤਾ ਹੈ ਅਤੇ ਇਸੇ ਤਰਾਂ ਜਾਰੀ ਰਹੇਗਾ। ਸੰਘ ਦੇ ਮੁਕੇਸ਼ ਪ੍ਰਜਾਪਤੀ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਪੱਤਰਕਾਰਾਂ ਖਿਲਾਫ ਦਰਜ ਮਾਮਲੇ ਨੂੰ ਵਾਪਸ ਨਹੀਂ ਲੈਂਦੀ ਤਾਂ ਸਮੂਹ ਪੱਤਰਕਾਰ ਸੰਘ ਹੋਰ ਪੱਤਰਕਾਰਾਂ ਸਮੇਤ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।  ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਚੌਥੇ ਥੰਮ ‘ਤੇ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 
 
ਜਦੋਂ ਪੱਤਰਕਾਰ ਲੋਕਾਂ ਦਾ ਸਮਰਥਨ ਕਰਦਾ ਹੈ ਤਾਂ ਸਮਾਜ ਦੇ ਦੂਸਰੇ ਵਰਗਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਇਸ ਮੌਕੇ ਪੱਤਰਕਾਰ ਦਾ ਸਮਰਥਨ ਕਰਨ। ਇਸ ਮੌਕੇ ਪੱਤਰਕਾਰ ਪੰਡਿਤ ਸੁਰੇਸ਼ ਸ਼ਰਮਾ, ਸੁਨੀਲ ਲੱਖਾ, ਦਲਜੀਤ ਸਿੰਘ ਅਜਨੋਹਾ, ਸੰਜੀਵ ਕੁਮਾਰ, ਯਾਦਵਿੰਦਰ ਬੇਦੀ, ਪੱਤਰਕਾਰ ਨੀਤੂ ਸ਼ਰਮਾ, ਰਵਿੰਦਰ ਸਿੰਘ, ਅਮ੍ਰਿਤਪਾਲ ਬਾਜਵਾ,ਕੁਲਦੀਪ ਸਿੰਘ ਠੇਕੇਦਾਰ, ਐਸ ਐਮ ਸਿੱਧੂ,ਬਲਜੀਤ ਸਿੰਘ ਪੱਤਰਕਾਰ ਵਿਨੋਦ ਕੌਸ਼ਲ ਤੋਂ ਇਲਾਵਾ ਹੋਰ ਹਾਜ਼ਰ ਸਨ।

Comments

 

Related posts

Leave a Reply