ਕਪੂਰਥਲਾ ਜੇਲ੍ਹ ਚ ਦੋ ਗੁੱਟਾਂ ਵਿਚ ਹੋਈ ਗੈਂਗਵਾਰ,ਜੋਤੀ ਖੁਰਦਾਂ(ਗੜ੍ਹਦੀਵਾਲਾ) ਗੰਭੀਰ ਜਖਮੀ

ਕਪੂਰਥਲਾ 27 ਅਕਤੂਬਰ (CDT) :ਅੱਜ ਦੁਪਹਿਰ ਕਪੂਰਥਲਾ ਜੇਲ੍ਹ ਚ ਹੋਈ ਗੈਂਗਵਾਰ ਵਿਚ ਹੱਤਿਆ ਦੇ ਮਾਮਲੇ ਵਿਚ ਬੰਦ ਜੋਤੀ ਖੁਰਦਾਂ ਨਿਵਾਸੀ ਖੁਰਦਾਂ (ਗੜ੍ਹਦੀਵਾਲਾ) ਹੁਸ਼ਿਆਰਪੁਰ ਸਮੇਤ ਕਈ ਕੈਦੀਆਂ ਦੇ ਜਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਪੁਲਸ ਵਲੋਂ ਅਧਿਕਾਰਕ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਪ੍ਰੰਤੂ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੇਲ ਵਿਚ ਯੋਧਾ ਗਰੁੱਪ ਅਤੇ ਜੋਤੀ ਗਰੁੱਪ ਵਿਚ ਝੜਪ ਹੋਈ ਜਿਸ ਵਿਚ ਜੋਤੀ ਖੁਰਦਾਂ ਸਮੇਤ ਕਈ ਹੋਰ ਕੈਦੀ ਜਖਮੀ ਹੋਏ ਦੱਸੇ ਜਾ ਰਹੇ ਹਨ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜੋਤੀੀ ਖੁਰਦਾਂ ਦੀ ਹਾਲਤ ਹੋਣ ਦੇ ਚਲਦੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਗੁੱਟਾਂ ਚ ਪਹਿਲਾਂ ਵੀ ਝੜਪ ਹੋ ਚੁੱਕੀ ਹੈ ਇਸ ਦੇ ਬਾਵਜੂਦ ਵੀ ਜੇਲ ਪ੍ਰਸ਼ਾਸਨ ਨੇ ਇਸੇ ਬਾਤ ਨੂੰ ਗੰਭੀਰਤਾ ਨਾਲ ਨਹੀਂ ਲਿਆ। ਦੱਸਿਆ ਜਾ ਰਿਹਾ ਹੈ ਕਿ ਜੋਤੀ ਖੁਰਦਾਂ ਤੇ ਤੇਜ ਹਥਿਆਰਾਂ ਨਾਲ ਹਮਲਾਾ ਕੀਤਾ ਗਿਆ ਹੈ ਜਿਸ ਦੇ ਨਾਲ ਉਸ ਦੇ ਸਿਰ ਵਿਚ ਸੱਟ ਲੱਗਣ ਨਾਲ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਝਗੜੇ ਦਾ ਕੀ ਕਾਰਨ ਹੈ ਇਸ ਵਾਰੇ ਕੁੱਝ ਨਹੀਂ ਕਿਹਾ ਜਾ ਸਕਦਾ।

Related posts

Leave a Reply