ਬੁਰੀ ਖ਼ਬਰ: ਜ਼ਿਲਾ ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਦੇ ਪਿੰਡ ਖੁਰਦਾਂ ਦੇ ਕਬੱਡੀ ਖਿਡਾਰੀ ਅਤੇ ਰੈਸਲਰ ਗਗਨਦੀਪ ਸਿੰਘ ਦੀ ਨਿਊਜ਼ੀਲੈਂਡ ਚ ਭੇਦਭਰੀ ਹਾਲਤ ਮੌਤ, ਰੈਸਲਿੰਗ ਚ ਜਿੱਤਿਆ ਸੀ ਗੋਲਡ ਮੈਡਲ READ MORE: CLICK HERE::

(ਮ੍ਰਿਤਕ ਗਗਨਦੀਪ ਸਿੰਘ ਦੀ ਪ੍ਰੋਫਾਈਲ ਫੋਟੋ)

ਅਕਤੂਬਰ 2019 ‘ਚ ਨਿਊਜ਼ੀਲੈਂਡ ਵਿਖੇ ਰੈਸਲਿੰਗ ਚ ਜਿੱਤਿਆ ਸੀ ਗੋਲਡ ਮੈਡਲ 


ਗੜ੍ਹਦੀਵਾਲਾ/ ਨਿਊਜੀਲੈਂਡ (ਚੌਧਰੀ / ਪ੍ਰਦੀਪ ਸ਼ਰਮਾ ) : ਗੜ੍ਹਦੀਵਾਲਾ ਦੇ ਪਿੰਡ ਖੁਰਦਾਂ ਦੇ 28 ਸਾਲਾ ਪੰਜਾਬੀ ਨੌਜਵਾਨ ਗਗਨਦੀਪ ਸਿੰਘ ਦੀ ਭੇਦਭਰੀ ਹਾਲਤ ‘ਚ ਮੌਤ ਹੋ ਹੋਣ ਦਾ ਸਮਾਚਾਰ ਮਿਲਿਆ ਹੈ ਜਿਸ ਨਾਲ ਉਸ ਦੇ ਜੱਦੀ ਪਿੰਡ ਖੁਰਦਾਂ ਅਤੇੇ ਨਿਊਜ਼ੀਲੈਂਡ ਚ ਵਸਦੇ ਪੰਜਾਬੀ ਭਾਈਚਾਰੇ ਚ ਸ਼ੌਕ ਦੀ ਲਹਿਰ ਦੌੜ ਗਈ। ਇਹ ਨੌਜਵਾਨ ਖੇਡ ਪ੍ਰਮੋਟਰ ਐਸ.ਪੀ.ਸਿੰਘ ਲਾਹੌਰਆ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ।ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗਗਨਦੀਪ ਸਿੰਘ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚਲ ਸਕਿਆ ਹੈ ।ਔਕਲੈਂਡ ਦੀ ਪੁਲਸ ਮੌਤ ਦੇ ਕਾਰਨਾਂ ਨੂੰ ਲੱਭਣ ਵਿੱਚ ਜੁਟ ਚੁੱਕੀ ਹੈ। ਇਹ ਨੌਜਵਾਨ ਜਿੱਥੇ ਬਹੁਤ ਵਧੀਆ ਕਬੱਡੀ ਖਿਡਾਰੀ ਸੀ ਉਥੇ ਹੀ ਅਕਤੂਬਰ 2019 ਨਿਊਜ਼ੀਲੈਂਡ ‘ਚ ਰੈਸਲਿੰਗ (65 ਕਿਲੋ ਵਰਗ) ਦਾ ਗੋਲਡ ਮੈਡਲਿਸਟ ਵੀ ਰਿਹਾ ਸੀ।

(ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਰਿਸ਼ਤੇਦਾਰ ਅਤੇ ਪਿੰਡ ਵਾਸੀ)

ਮ੍ਰਿਤਕ ਦੇ ਮਾਤਾ/ਪਿਤਾ ਅਨੁਸਾਰ  ਉਹ ਕੁਝ ਸਮੇਂ ਤੋ ਮਾਨਸਿਕ ਤੌਰ ਤੇ ਪ੍ਰੇਸ਼ਾਨ ਵੀ ਰਹਿੰਦਾ ਸੀ। ਇਸ ਮੌਕੇ ਮ੍ਰਿਤਕ ਗਗਨਦੀਪ ਸਿੰਘ ਦੇ ਮਾਤਾ/ ਪਿਤਾ  ਦੱਸਿਆ ਅੱਜ ਸਵੇਰੇ ਗਗਨਦੀਪ ਸਿੰਘ ਦੇ ਕਿਸੇ ਨਿੱਜੀ ਦੋਸਤ ਨੇ ਫੋਨ ਤੇ ਉਸਦੀ ਮੌਤ ਹੋ ਜਾਣ ਦੀ ਸੂਚਨਾ ਦਿੱਤੀ। ਇਸ ਮੌਕੇ ਮ੍ਰਿਤਕ ਦੇ ਪਰਵਾਰਿਕ ਮੈਂਬਰਾਂ ਦਾ ਵਿਰਲਾਪ ਵੇਖਿਆ ਨਹੀ ਜਾ ਰਿਹਾ ਸੀ। ਇਸ ਮੌਕੇ ਮ੍ਰਿਤਕ ਦੇ ਪਿਤਾ ਕਸ਼ਮੀਰ ਸਿੰਘ ਤੇ ਤਾਇਆ ਦਰਬਾਰਾ ਸਿੰਘ ਨੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ ਤੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਪੰਜਾਬ ਪਿੰਡ ਖੁਰਦਾ ਲਿਆਉਣ ਲਈ ਠੋਸ ਕਦਮ ਚੁੱਕੇ ਜਾਣ ਤਾ ਜੋ ਉਹ ਆਪਣੇ ਪੁੱਤਰ ਦੀਆਂ ਅੰਤਿਮ ਰੀਜ਼ਾ ਪੂਰੀਆਂ ਕਰ ਸਕਣ। 

ਨਿਊਜ਼ੀਲੈਂਡ 2019 ਚ ਗੋਲਡ ਮੈਡਲ ਜਿੱਤਣ ਤੋੋੋਂ ਬਾਅਦ ਖੁੁੁਸ਼ੀ ਜਾਹਰ ਕਰਦੇ ਹੋਏ ਗਗਨਦੀਪ ਸਿੰੰਘ ਦੀ ਯਾਦਗਾਰੀ ਤਸਵੀਰ)

ਜਿਕਰਯੋਗ ਹੈ ਕਿ ਇਹ 2011 ਦੇ ਵਿਚ ਨਿਊਜ਼ੀਲੈਂਡ ਪੜ੍ਹਨ ਗਿਆ ਸੀ ਤੇ ਬਿਜ਼ਨਸ ਦਾ ਕੋਰਸ ਕਰਕੇ ਇਸ ਵੇਲੇ ਉਹ ਚੰਗੀ ਮਿਹਨਤ ਅਤੇ ਨੌਕਰੀ ਕਰਕੇ ਨਿਊਜ਼ੀਲੈਂਡ ਦੇਸ਼ ਦਾ ਨਾਗਰਿਕ ਵੀ ਬਣ ਚੁੱਕਾ ਸੀ।ਉਹ ਆਪਣੇ ਪਿੱਛੇ ਪਰਿਵਾਰ ਦੇ ਵਿਚ ਇਸਦੇ ਸਤਿਕਾਰਯੋਗ ਪਿਤਾ ਸ. ਕਸ਼ਮੀਰ ਸਿੰਘ-ਮਾਤਾ ਜੋਗਿੰਦਰ ਕੌਰ, ਦਾਦਾ ਪਹਿਲਵਾਨ ਸ.ਕਿਸ਼ਨ ਸਿੰਘ ਅਤੇ ਦਾਦੀ ਸ੍ਰੀਮਤੀ ਦਰਸ਼ਨ ਕੌਰ ਹਨ। ਜਦ ਕਿ ਛੋਟਾ ਭਰਾ ਅਮਨਦੀਪ ਸਿੰਘ ਅਮਰੀਕਾ ਦੇ ਵਿਚ ਅਤੇ ਛੋਟੀ ਭੈਣ ਕੈਨੇਡਾ ‘ਚ ਰਹਿੰਦੀ ਹੈ। ਸਾਰਾ ਪਰਿਵਾਰ ਇਸ ਵੇਲੇ ਗਹਿਰੇ ਸਦਮੇ ਵਿਚ ਹੈ।ਗਗਨਦੀਪ ਸਿੰਘ ਅਜੇ ਕੁਆਰਾ ਹੀ ਸੀ ਅਤੇ ਇਸੇ ਸਾਲ ਦੇ ਸ਼ੁਰੂ ਵਿਚ ਪਿੰਡ ਜਾ ਕੇ ਵੀ ਆਇਆ ਹੋਇਆ ਸੀ।ਇਸ ਨੌਜਵਾਨ ਦੇ ਫੁੱਫੜ ਸ. ਅਮਰ ਸਿੰਘ ਲਾਹੌਰੀਆ ਅਤੇ ਉਨ੍ਹਾਂ ਦਾ ਬੇਟਾ ਐਸ.ਪੀ.ਸਿੰਘ ਇਸ ਨੌਜਵਾਨ ਦੇ ਮ੍ਰਿਤਕ ਸਰੀਰ ਨੂੰ ਭਾਰਤ ਭੇਜਣ ਦਾ ਪ੍ਰਬੰਧ ਕਰਨ ਚ ਜੁੱਟ ਚੁੱਕੇ ਹਨ। 

Related posts

Leave a Reply