ਇਪਟਾ ਤੋਂ ਸ਼ੁਰੂ ਹੋਈ ਉਪੇਰਾ ਪੰਰਪਰਾ ਦੇ ਆਖਰੀ ਚਿਰਾਗ਼ ਮਰਹੂਮ ਮੱਲ ਸਿੰਘ ਰਾਮਪੁਰੀ ਨੂੰ ਇਪਟਾ ਦੇ ਕਰਕੁਨਾ ਨੇ ਕੀਤਾ ਚੇਤੇ


ਗੁਰਦਾਸਪੁਰ 9 ਅਕਤੂਬਰ ( ਅਸ਼ਵਨੀ ) : ਇਪਟਾ ਤੋਂ ਸ਼ੁਰੂ ਹੋਈ ਉਪੇਰਾ ਪੰਰਪਰਾ ਦੇ ਆਖਰੀ ਚਿਰਾਗ਼ ਅਤੇ ਇਪਟਾ ਦੇ ਕਾਰਕੁਨ ਤੇਰਾ ਸਿੰਘ ਚੰਨ, ਸ਼ੀਲਾ ਭਾਟੀਆ, ਜੋਗਿੰਦਰ ਬਾਹਰਲਾ, ਜਗਦੀਸ਼ ਫਰਿਆਦੀ ਅਤੇ ਹਰਨਾਮ ਸਿੰਘ ਨਰੂਲਾ ਦੇ ੳੇਪੇਰਿਆਂ ਦੇ ਇਕਲੌਤੇ ਵਾਇਰ ਮਰਹੂਮ ਮੱਲ ਸਿੰਘ ਰਾਮਪੁਰੀ ਨੂੰ ਇਪਟਾ, ਪੰਜਾਬ ਦੇ ਕਰਕੁਨਾ ਨੇ ਜੂਮ-ਐਪ ਰਾਹੀਂ ਹੋਈ ਸ਼ਰਧਾਜਲੀ ਇੱਕਤਰਤਾ ਵਿਚ ਚੇਤੇ ਕੀਤਾ।ਉਨਾਂ ਦੇ ਕੰਮ ਉਪਰ ਪੀ.ਐਚ.ਡੀ ਕਰਨ ਵਾਲੇ ਪਟਿਆਲਾ ਤੋਂ ਨਾਟਕਰਮੀ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਮੱਲ ਸਿੰਘ ਰਾਮਪੁਰੀ ਰੰਗਮੰਚ ਤੇ ਸਾਹਿਤ ਦੇ ਖੇਤਰ ਦਾ ਮੱਲ ਸੀ।ਉਨਾਂ ਦਾ ਸਾਰਾ ਕਾਰਜ ਲਿਖਤੀ ਰੂਪ ਵਿਚ ਪਾਠਕਾਂ ਦੇ ਸਨਮੁੱਖ ਕਰਨ ਦਾ ਮੈਂਨੂੰ ਸੁਭਾਗ ਪ੍ਰਾਪਤ ਹੋਇਆ।

ਇਪਟਾ, ਪੰਜਾਬ ਦੇ ਪ੍ਰਧਾਨ ਨਾਟਕਰਮੀ ਸੰਜੀਵਨ ਸਿੰਘ ਨੇ ਕਿਹਾ ਇਪਟਾ ਵੱਲੋਂ ਆਰੰਭੀ ਆਨ ਲਾਇਨ ਸੀਰੀਜ਼ ‘ਰੂਬਰੂ ਏ ਫ਼ਨਕਾਰ’ ਅਧੀਨ ਮੱਲ ਸਿੰਘ ਰਾਮਪੁਰੀ ਉਨਾਂ ਨਾਲ ਗੱਲਬਾਤ ਕਰਨਾ ਵੀ ਉਲੀਕਿਆ ਹੋਇਆ ਸੀ ਪਰ ਅਫਸੋਸ ਹੁਣ ਉਨਾਂ ਬਾਰੇ ਗੱਲਬਾਤ ਕਰਨੀ ਪਵੇਗੀ।ਕਿਸੇ ਰੰਗਕਰਮੀ ਸਾਥੀ ਨੂੰ ਹੈ ਦੀ ਥਾਂ ਸੀ ਕਹਿਣਾ ਬਹੁਤ ਤਕਲੀਫ ਦੇਹ ਹੁੰਦਾ ਹੈ।

ਇਪਟਾ, ਪੰਜਾਬ ਦੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ, ਇਪਟਾ, ਪੰਜਾਬ ਦੇ ਕਾਰਕੁਨਾ ਸੰਗਰੂਰ ਤੋਂ ਦਿਲਬਾਰ ਸਿੰਘ ਚੱਠਾ ਸੇਖਵਾਂ, ਮੋਰਿੰਡੇ ਤੋਂ ਰਾਬਿੰਦਰ ਸਿੰਘ ਰੱਬੀ, ਗੁਰਦਾਸਪੁਰ ਤੋਂ ਗੁਰਮੀਤ ਪਾਹੜਾ ਤੇ ਬੂਟਾ ਰਾਮ ਅਜ਼ਾਦ, ਅੰਮ੍ਰਿਤਸਰ ਤੋਂ ਦਲਜੀਤ ਸੋਨਾ, ਮੁਹਾਲੀ ਤੋਂ ਰੰਜੀਵਨ ਸਿੰਘ, ਪਟਿਆਲਾ ਤੋਂ ਸੁਖਜੀਵਨ ਤੋ ਇਲਾਵਾ ਗੁਲਾਬ ਸਿੰਘ ਤੇ ਸਰਿੰਦਰ ਸਾਗਰ ਨੇ ਮੱਲ ਸਿੰਘ ਰਾਮਪੁਰੀ ਹੋਰਾਂ ਨੂੰ ਸ਼ਰਧਾਜਲੀ ਭੇਂਟ ਕਰਦੇ ਕਿਹਾ ਕਿ ਉਨਾਂ ਲੰਮਾ ਸਮਾਂ ਸੱਤਾ ਦੇ ਖਿਲਾਫ਼ ਸੰਘਰਸ਼ ਕੀਤਾ, ਲੋਕ ਮਸਲਿਆਂ ਲਈ ਜੇਲਾਂ ਕੱਟੀਆਂ।ਉਹ ਮਹਾਨ ਕਿਰਤੀ ਕਾਮਿਆਂ ਤੇ ਸਿਰਜਕਾਂ ਵਿਚੋ ਇਕ ਸਨ, ਜਿਨਾਂ ਸਾਰੀ ਉਮਰ ਲੋਕਾਈ ਦੇ ਲੇਖੇ ਲਾਈ।ਰਾਮਪੁਰੀ ਹੋਰਾਂ ਦੀ ਸੋਚ ਨੂੰ ਅੱਗੇ ਲੈਕੇ ਜਾਣਾ ਮਨੁੱਖਤਾ ਦੇ ਕਲਿਆਣਾ ਲਈ ਜ਼ਰੂਰੀ ਹੈ।

Related posts

Leave a Reply