ਚੰਡੀਗੜ੍ਹ : ਡਾ. ਸੁਖਦੇਵ ਸਿੰਘ ਸਿਰਸਾ ਜਨਰਲ ਸਕੱਤਰ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੂੰ ਕੱਲ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਵੱਡੇ ਭੈਣ ਜੀ ਗੁਰਦਿਆਲ ਕੌਰ ਦਾ ਦਿਹਾਂਤ ਹੋ ਗਿਆ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀ. ਮੀਤ ਪ੍ਰਧਾਨ ਡਾ. ਜੋਗਾ ਸਿੰਘ, ਮੀਤ ਪ੍ਰਧਾਨ ਅਤੇ ਦਫ਼ਤਰ ਸਕੱਤਰ ਕਰਮ ਸਿੰਘ ਵਕੀਲ, ਮੀਤ ਪ੍ਰਧਾਨ ਕੁਲਦੀਪ ਸਿੰਘ ਬੇਦੀ, ਡਾ. ਸਰਬਜੀਤ ਕੌਰ ਸੋਹਲ, ਸੁਰਿੰਦਰਪ੍ਰੀਤ ਘਣੀਆ ਅਤੇ ਵਰਗਿਸ ਸਲਾਮਤ ਅਤੇ ਸਕੱਤਰ- ਡਾ. ਨੀਤੂ ਅਰੋੜਾ, ਦੀਪ ਦੇਵਿੰਦਰ ਸਿੰਘ, ਧਰਵਿੰਦਰ ਸਿੰਘ ਅੌਲਖ ਅਤੇ ਜਗਦੀਪ ਸਿੱਧੂ ਨੇ ਡਾ. ਸਿਰਸਾ ਦੀ ਭੈਣ ਦੇ ਦਿਹਾਂਤ ਉਤੇ ਦੁੱਖ ਪ੍ਰਗਟ ਕਰਦਿਆਂ ਗਹਿਰੀ ਸੰਵੇਦਨਾ ਪ੍ਰਗਟ ਕੀਤੀ।
ਉਨ੍ਹਾਂ ਦਸਿਆ ਕੀ ਡਾ. ਸਿਰਸਾ ਦੇ ਭੈਣ ਅੱਜ ਕੱਲ ਕੈਨੇਡਾ ਦੇ ਨਾਗਰਿਕ ਸਨ ਪਰ ਪਿਛਲੇ ਤਿੰਨ ਕੁ ਸਾਲਾਂ ਤੋਂ ਆਪਣੀ ਜਨਮ ਭੋਂ ਪੰਜਾਬ ਵਿਚ ਆਏ ਹੋਏ ਸਨ ਅਤੇ ਆਪਣੀ ਬੇਟੀ ਕੋਲ ਡਰੌਲੀ ਭਾਈ (ਮੋਗਾ ਕੋਲ) ਰਹਿ ਰਹੇ ਸਨ। ਵੱਡੇ ਭੈਣ ਜੀ ਨੇ ਡਾ. ਸਿਰਸਾ ਦੇ ਨਾਲ ਨਾਲ ਦੂਜੇ ਭੈਣ-ਭਰਾਵਾਂ ਨੂੰ ਨਾ ਕੇਵਲ ਮਾਵਾਂ ਵਾਂਗ ਪਾਲਿਆ ਸਗੋਂ ਉਨ੍ਹਾਂ ਦੀ ਪੜਾਈ ਵਿਚ ਵੀ ਅਗਵਾਈ ਅਤੇ ਸਹਾਇਤਾ ਕੀਤੀ।
ਜਦੋਂ ਡਾ. ਸੁਖਦੇਵ ਸਿੰਘ ਸਿਰਸਾ ਨੂੰ ਇਹ ਦੁਖਦਾਈ ਖਬਰ ਮਿਲੀ ਤਾਂ ਉਸ ਵੇਲੇ ਉਹ ਵਿਦਿਆਰਥੀਆਂ ਲਈ ਲੜਨ ਵਾਲੀ ਜਥੇਬੰਦੀ ਸਰਬ ਭਾਰਤ ਵਿਦਿਆਰਥੀ ਸਭਾ (ਏ. ਆਈ. ਅੈਸ.ਅੈਫਂ) ਦੇ ਆਨਲਾਇਨ ਮੰਚ ਉਤੇ ਵੈਬੀਨਾਰ ਦੌਰਾਨ ‘ਅਜੋਕੀ ਸਥਿਤੀ: ਸਿਖਿਆ, ਸਿਹਤ ਅਤੇ ਪ੍ਰਸ਼ਾਸਨ’ ਵਿਸ਼ੇ ਉਤੇ ਕੁੰਜੀਵਤ ਭਾਸ਼ਨ ਦੇ ਰਹੇ ਸਨ। ਉਸ ਉਪਰੰਤ ਸ਼ਾਮ ਨੂੰ ਲਾਕਡਾਉਨ ਸ਼ੁਰੂ ਹੋ ਗਿਆ ਸੀ ਅਤੇ ਮਜਬੂਰਨ ਡਾ. ਸਿਰਸਾ ਨੂੰ ਆਪਣੀ ਭੈਣ ਜੀ ਦੀਆਂ ਅੰਤਮ ਰਸਮਾਂ ਵਿਚ ਸ਼ਾਮਲ ਹੋਣ ਲਈ ਅਗਲੇ ਦਿਨ ਅਰਥਾਤ ਅੱਜ ਸਵੇਰੇ (25 ਅਗਸਤ) ਨੂੰ ਜਾਣਾ ਪਿਆ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਕਾਰਜਕਾਰਨੀ ਮੈਂਬਰ ਜਿਹਨਾਂ ਵਿਚ ਸਰਵ ਸ਼੍ਰੀ ਗੁਰਨਾਮ ਕੰਵਰ, ਮੱਖਣ ਕੁਹਾੜ, ਡਾ. ਕਰਮਜੀਤ ਸਿੰਘ, ਡਾ. ਗੁਲਜ਼ਾਰ ਪੰਧੇਰ, ਡਾ. ਸੁਰਜੀਤ ਬਰਾੜ, ਜਸਪਾਲ ਮਾਨਖੇੜਾ, ਕੇਂਦਰੀ ਸਭਾ ਦੇ ਸਾਬਕਾ ਪ੍ਰਧਾਨ- ਡਾ. ਲਾਭ ਸਿੰਘ ਖੀਵਾ ਅਤੇ ਡਾ. ਸਰਬਜੀਤ ਸਿੰਘ, ਸਾਬਕਾ ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਅਤੇ ਚੰਡੀਗੜ ਵਲੋਂ ਸੁਰਜੀਤ ਜੱਜ ਅਤੇ ਡਾ. ਗੁਰਮੇਲ ਸਿੰਘ, ਪੰਜਾਬ ਬੁੱਕ ਸੈਂਟਰ ਤੇ ਪੀਪਲਜ਼ ਕਨਵੈਨਸ਼ਨ ਸੈਂਟਰ ਵਲੋਂ ਏ.ਅੈਸ. ਪਾਲ, ਚੰਡੀਗੜ੍ਹ ਪੰਜਾਬੀ ਮੰਚ ਵਲੋਂ ਦੇਵੀ ਦਿਆਲ ਸ਼ਰਮਾ ਅਤੇ ਸਿਰੀ ਰਾਮ ਅਰਸ਼, ਕਵਿਤਾ ਕੇਂਦਰ ਚੰਡੀਗੜ੍ਹ ਵਲੋਂ ਅਜੀਤ ਸਿੰਘ ਮਠਾਰੂ, ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋਂ ਬਲਕਾਰ ਸਿੱਧੂ ਅਤੇ ਦੀਪਕ ਸ਼ਰਮਾ ਚਨਾਰਥਲ, ਪੰਜਾਬੀ ਸਾਹਿਤ ਸਭਾ ਮੋਹਾਲੀ ਵਲੋਂ ਡਾ. ਸਵੈਰਾਜ ਸੰਧੂ, ਸਾਹਿਤ ਚਿੰਤਨ ਵਲੋਂ ਸਰਦਾਰਾ ਸਿੰਘ ਚੀਮਾ ਅਤੇ ਇਪਟਾ ਪੰਜਾਬ ਅਤੇ ਚੰਡੀਗੜ੍ਹ ਵਲੋਂ ਸੰਜੀਵਨ ਸਿੰਘ ਅਤੇ ਕੰਵਲ ਨੇਨ ਸਿੰਘ ਸੇਖੋਂ ਨੇ ਵੀ ਫੋਨ ਕਰਕੇ ਕਰਮ ਸਿੰਘ ਵਕੀਲ ਦਫਤਰ ਸਕੱਤਰ ਅਤੇ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਕੋਲ ਡਾ. ਸੁਖਦੇਵ ਸਿੰਘ ਸਿਰਸਾ ਦੇ ਭੈਣ ਜੀ ਦੇ ਵਿਛੋੜੇ ਉਤੇ ਡਾ. ਸਿਰਸਾ ਪਰਿਵਾਰ ਦੇ ਦੁੱਖ ਵਿਚ ਸ਼ਾਮਲ ਹੁੰਦੇ ਹੋਏ ਗਹਿਰੀ ਸੰਵੇਦਨਾ ਵਿਅਕਤ ਕੀਤੀ।
- Delhi Assembly Elections: Arvind Kejriwal Predicts Over 60 Seats, Calls for Women’s Active Participation
- ਅੰਮ੍ਰਿਤਸਰ ਵਿੱਚ ਕੋਈ ਗ੍ਰਨੇਡ ਧਮਾਕਾ ਨਹੀਂ ਹੋਇਆ: ਸੀਪੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ, ਅਫਵਾਹਾਂ ਨਾ ਫੈਲਾਉਣ ਦੀ ਚੇਤਾਵਨੀ
- ਡੋਨਾਲਡ ਟਰੰਪ ਵੱਲੋਂ ਕੈਨੇਡਾ ‘ਤੇ ਲਗਾਏ ਟੈਰਿਫ ਤੋਂ ਬਾਦ ਟਰੂਡੋ ਨੇ ਕੀਤਾ ਇਹ ਐਲਾਨ, ਮੈਕਸੀਕੋ ਨੇ ਵੀ ਦਿੱਤੀ ਪ੍ਰਤੀਕਿਰਿਆ
- ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਦੁਆਰਾ ‘EAGLE GROUP’ ਦਾ ਗਠਨ ਇੱਕ ਸਰਗਰਮ ਕਦਮ, ਵੋਟਰ ਲਿਸਟ ਵਿੱਚ ਗੜਬੜੀ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ
- 5 ਫਰਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਘੋਸ਼ਿਤ
- ਜ਼ਮੀਨੀ ਕਬਜ਼ੇ ਨੂੰ ਲੈ ਕੇ ਝਗੜਾ: ਦੋ ਧਿਰਾਂ ਵਿਚਕਾਰ ਗੋਲੀਬਾਰੀ, ਤਿੰਨ ਜ਼ਖ਼ਮੀ
EDITOR
CANADIAN DOABA TIMES
Email: editor@doabatimes.com
Mob:. 98146-40032 whtsapp