LATEST NEWS: ਹੁਸ਼ਿਆਰਪੁਰ ਦੇ ਪਿੰਡਾਂ ‘ਚ ਲਿਖੇ ਗਏ  ਖਾਲਿਸਤਾਨੀ ਨਾਅਰੇ 

ਮਾਹਿਲਪੁਰ, ਗੜ੍ਹਸ਼ੰਕਰ  21 ਨਵੰਬਰ  (ਅਸ਼ਵਨੀ ):  ਜ਼ਿਲਾ ਹੁਸ਼ਿਆਰਪੁਰ  ਦੇ ਕਸਬਾ ਮਾਹਿਲਪੁਰ ਪਾਲਦੀ, ਖੇੜਾ ਦੇ  ਪਿੰਡਾਂ ‘ਚ ਲਿਖੇ ਗਏ  ਖਾਲਿਸਤਾਨੀ ਸਮਰਥਕਾਂ ਵੱਲੋਂ ਨਾਅਰੇ  ਪੰਜਾਬ ‘ਚ ਮਾਹੌਲ ਖਰਾਬ ਕਰਨ ਨੂੰ ਲੈ ਕੇ  ਲੋਕਾਂ ਚ ਦਹਿਸ਼ਤ ਦਾ ਮਾਹੌਲ ਬਣਿਆ ਹੈ.  ਪਿਛਲੇ ਦਿਨੀ ਵੀ ਬੁੱਲੋਵਾਲ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ‘ ਚ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਹੁਸ਼ਿਆਰਪੁਰ – ਟਾਂਡਾ ਮੁੱਖ ਸੜਕ ‘ ਤੇ ਆਉਂਦੇ ਚੋਆਂ ‘ ਤੇ ਬਣੀਆਂ ਪੁਲੀਆਂ ਦੀਆਂ ਦੀਵਾਰਾਂ ‘ ਤੇ ਲਿਖੇ ਖ਼ਾਲਿਸਤਾਨ ਜ਼ਿੰਦਾਬਾਦ , ਰੈਫਰੈਂਡਮ 2020 ‘ ਦੇ ਨਾਅਰਿਆਂ ਲਿਖਣ ਦਾ ਮਾਮਲਾ ਸਾਮਣੇ  ਆਇਆ ਸੀ । ਪੁਲਿਸ ਥਾਣਾ ਬੁੱਲੋਵਾਲ ਦੇ ਮੁਲਾਜ਼ਮਾਂ ਵਲੋਂ ਮੌਕੇ ‘ ਤੇ ਜਾ ਕੇ ਖ਼ਾਲਿਸਤਾਨ ਸਬੰਧੀ ਲਿਖੇ ਨਾਅਰਿਆਂ ‘ ਤੇ ਕਾਲਾ ਪੇਂਟ ਫੇਰ ਕੇ ਨਾਅਰਿਆਂ ਨੂੰ ਮਿਟਾਉਣ ਦੀ ਕਾਰਵਾਈ ਕੀਤੀ ਗਈ । 
ਇਸ ਤੋਂ ਪਹਿਲਾਂ ਵੀ ਬੰਗਾ ਸ਼ਹਿਰ ਦੇ ਥਾਣਾ ਸਦਰ ਦੇ ਕੋਲ 300 ਗਜ ਦੀ ਦੂਰੀ ‘ਤੇ ਵੀ ਖ਼ਾਲਿਸਤਾਨੀ ਨਾਅਰੇ ਲਿਖੇ ਗਏ ਸਨ ਅਤੇ ਫਿਰ ਦੂਜੀ ਵਾਰ ਬਲਾਚੌਰ ਐੱਸ. ਡੀ. ਐੱਮ. ਦਫ਼ਤਰ ਦੀਆਂ ਕੰਧਾਂ ‘ਤੇ ਵੀ ਇਹੀ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਸੀ.

ਇਸ ਸੰਬੰਧੀ ਥਾਣਾ ਮੁਖੀ ਨੇ ਕਿਹਾ ਜੋ ਸ਼ਰਾਰਤੀ ਅਨਸਰ ਇਲਾਕੇ ਦਾ ਮਾਹੌਲ ਕਰਨਾ ਚਾਹੁੰਦੇ ਹਨ ਆਪਸੀ ਭਾਈਚਾਰਕ ਸਾਂਝ ਖ਼ਤਮ ਕਰਨਾ ਚਾਹੁੰਦੇ ਹਨ ਇਨ੍ਹਾਂ ਵਿਅਕਤੀਆ ਨੂੰ ਫੜ ਲਿਆ ਜਾਵੇਂਗਾ. ਪੁਲਸ ਵੱਲੋਂ ਫਿਲਹਾਲ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

Related posts

Leave a Reply