ਖ਼ਾਲਸਾ ਕਾਲਜ ਗੜ੍ਹਦੀਵਾਲਾ ਦਾ ਸਲਾਨਾ ਮੈਗਜ਼ੀਨ ‘ਅਵਰ ਲਾਈਫ਼’ ਰੀਲੀਜ


ਗੜ੍ਹਦੀਵਾਲਾ 13 ਨਵੰੰਬਰ(ਚੌਧਰੀ) : ਖ਼ਾਲਸਾ ਕਾਲਜ ਗੜ੍ਹਦੀਵਾਲਾ ਦਾਸਲਾਨਾ ਮੈਗਜ਼ੀਨ ਅਵਰ ਲਾਈਫ਼ ਕਾਲਜ ਦੇ ਪੁਰਾਣੇੇ ਵਿਦਿਆਰਥੀ ਡਾ.ਗੁਰਕੰਵਲ ਸਿੰਘ ਸਹੋਤਾ (ਸੇਵਾ ਮੁਕਤ ਡਾਇਰੈਕਟਰ, ਖੇਤੀਬਾੜੀ ਵਿਭਾਗ, ਪੰਜਾਬ), ਜੱਥੇਦਾਰ ਗੁਰਦੀਪ ਸਿੰਘ ਦਾਰਾਪੁਰ (ਸਰਕਲ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ, ਗੜ੍ਹਦੀਵਾਲਾ)  ਅਤੇ ਮੈਨੇਜਰ ਫਕੀਰ ਸਿੰਘ ਸਹੋਤਾ ਵਲੋਂ ਰੀਲੀਜ਼ ਕੀਤਾ ਗਿਆ। ਮੈਗਜ਼ੀਨ ਦਾ ਇਹ ਅੰਕ ਸ੍ਰੀ ਗੁਰੁ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼-ਵਰ੍ਹੇ ਨੂੰ ਸਮਰਪਿਤ ਹੈ। ਇਸ ਵਿੱਚ ਸ੍ਰੀ ਗੁਰੁ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼-ਵਰ੍ਹੇ ਨਾਲ ਸੰਬੰਧਿਤ ਕਰਵਾਏ ਗਏ ਸਮਾਗਮਾਂ ਦੀ ਜਾਣਕਾਰੀ ਅਤੇ ਵੱਖ-ਵੱਖ ਮੁਕਾਬਲਿਆਂ ਦੇ ਇਨਾਮ ਜੇਤੂ ਵਿਦਿਆਰਥੀਆਂ ਦੇ ਲੇਖ ਸ਼ਾਮਿਲ ਹਨ। ਇਸ ਮੌਕੇ ਮੈਨੇਜਰ ਫਕੀਰ ਸਿੰਘ ਸਹੋਤਾ ਨੇ ਕਾਲਜ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਨੋਜਵਾਨ ਪੀੜ੍ਹੀ ਵਿੱਚ ਸਾਹਿਤ ਪੜ੍ਹਨ ਪ੍ਰਤੀ ਘੱਟ ਰਹੀ ਰੁੱਚੀ ਉੱਤੇ ਚਿੰਤਾ ਵੀ ਜ਼ਾਹਿਰ ਕੀਤੀ।ਕਾਲਜ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਵਲੋਂ ਕਾਲਜ ਵਲੋਂ ਛਾਪੇ ਜਾਦੇ ਮੈਗਜ਼ੀਨ ਦੀ ਲੋੜ ਬਾਰੇ ਆਪਣੇ ਵਿਚਾਰ ਪ੍ਰਗਟਾਏ ਅਤੇ ਮੈਗਜ਼ੀਨ ਦੇ ਸੰਪਾਦਕ ਡਾ. ਮਲਕੀਤ ਸਿੰਘ ਤੇ ਪ੍ਰੋ. ਜਤਿੰਦਰ ਕੋਰ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰੋ. ਸੰਜੀਵ ਸਿੰਘ ਅਤੇ ਸ. ਜਸਵਿੰਦਰ ਸਿੰਘ ਮਾਣਕੂ ਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।  

Related posts

Leave a Reply