ਖਾਲਸਾ ਕਾਲਜ ਮਾਹਿਲਪੁਰ ਸਿਰਜਿਆ ਇਤਿਹਾਸ : ਪੰਜਾਬ ਯੂਨੀਵਰਸਿਟੀ ਵਿਚੋਂ ਸਮੀਰ ਸ਼ਰਮਾ ਪਹਿਲੇ ਅਤੇ ਮਹਿਮਾ ਚੌਧਰੀ ਦੂਜੇ ਸਥਾਨ ‘ਤੇ

ਖਾਲਸਾ ਕਾਲਜ ਮਾਹਿਲਪੁਰ ਦਾ ਬੀਐੱਸਸੀ ਐਗਰੀਕਲਚਰ ਦਾ ਨਤੀਜਾ ਸ਼ਾਨਦਾਰ
-ਸਮੀਰ ਸ਼ਰਮਾ ਪੰਜਾਬ ਯੂਨੀਵਰਸਿਟੀ ਵਿਚੋਂ ਪਹਿਲੇ ਅਤੇ ਮਹਿਮਾ ਚੌਧਰੀ ਦੂਜੇ ਸਥਾਨ ‘ਤੇ
ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ)-ਸਿੱਖ ਵਿਦਿਅਕ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਹੇਠ ਚੱਲ ਰਹੇ ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਬੀਐੱਸਸੀ ਐਗਰੀਕਲਚਰ ਕਰ ਰਹੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਨਤੀਜਿਆਂ ਵਿੱਚ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਬਾਰੇ ਗੱਲ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਅਤੇ ਸਬੰਧਤ ਵਿਭਾਗ ਦੇ ਮੁਖੀ ਪ੍ਰੋ. ਪ੍ਰਤਿਭਾ ਚੌਹਾਨ ਨੇ ਦੱਸਿਆ ਕਿ ਸੈਸ਼ਨ 2019- 20 ਤਹਿਤ ਬੀਐੱਸਸੀ ਐਗਰੀਕਲਚਰ ਦੇ ਸਮੈਸਟਰ ਤੀਜਾ ਦੇ ਐਲਾਨੇਨਤੀਜੇ ਵਿੱਚ ਵਿਦਿਆਰਥੀ ਸਮੀਰ ਸ਼ਰਮਾ ਨੇ 89 ਫੀਸਦੀ ਅੰਕ ਹਾਸਿਲ ਕਰਕੇ ਯੂਨੀਵਰਸਿਟੀ ਦੀਮੈਰਿਟ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਸਮੈਸਟਰ ਵਿੱਚ ਗੁਰਿੰਦਰ ਸਿੰਘ ਨੇ82 ਫੀਸਦੀ ਅੰਕਾਂ ਨਾਲ ਕਾਲਜ ਵਿਚੋਂ ਦੂਜਾ ਅਤੇ ਗਗਨਪ੍ਰੀਤ ਕੌਰ ਨੇ 81 ਫੀਸਦੀ ਅੰਕਾਂਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਸਮੈਸਟਰ ਪੰਜਵਾਂ ਦੇ ਨਤੀਜੇ ਵਿੱਚ ਵਿਦਿਆਰਥਣ ਮਹਿਮਾਚੌਧਰੀ ਨੇ 86 ਫੀਸਦੀ ਅੰਕਾਂ ਨਾਲ ਯੂਨੀਵਰਸਿਟੀ ਵਿਚੋਂ ਦੂਜਾ ਸਥਾਨ, ਵਿਦਿਆਰਥਣਅਨੁਰਾਧਾ ਨੇ 85 ਫੀਸਦੀ ਅੰਕਾਂ ਨਾਲ ਕਾਲਜ ‘ਚੋਂ ਦੂਜਾ ਅਤੇ ਸ਼ਿਵਾਨੀ ਨੇ 84 ਫੀਸਦੀਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰਸੀਪਲ ਸਮੇਤ ਸਮੂਹ ਸਟਾਫ਼ ਨੇਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ‘ਤੇ ਮੁਬਾਰਕਬਾਦ ਦਿੱਤੀ।

Related posts

Leave a Reply