ਪੀਰ ਲੱਖ ਦਾਤਾ ਛਿੰਝ ਕਮੇਟੀ ਵਲੋਂ ਕਰਵਾਏ ਸਾਲਾਨਾ ਛਿੰਝ ‘ਚ ਕਿਨੂੰ ਸੇਖਾਂ ਨੇ ਪ੍ਰਵੀਨ ਪਠਾਨਕੋਟ ਨੂੰ ਹਰਾ ਵੱਡੀ ਰੁਮਾਲੀ ਤੇ ਕੀਤਾ ਕਬਜ਼ਾ

ਛੋਟੀ ਰੁਮਾਲੀ ਦੀ ਕੁਸ਼ਤੀ ਜੱਸਾ ਉਟਾਲਾ ਅਤੇ ਤੀਰਥ ਪਹਿਲਵਾਨ ਦੇ ਵਿਚਕਾਰ ਬਰਾਬਰੀ ਤੇ ਰਹੀ

ਗੜ੍ਹਦੀਵਾਲਾ 19 ਅਕਤੂਬਰ (ਚੌਧਰੀ ) ਪਿੰਡ ਸਰਾਈ ਵਿਖੇ ਪੀਰ ਲੱਖ ਦਾਤਾ ਛਿੰਝ ਕਮੇਟੀ ਵਲੋਂ ਪਿੰਡ ਵਾਸੀਆਂ ਤੇ ਐੱਨ ਆਰ ਆਈ ਵੀਰਾਂ ਦੇ ਸਇਯੋਗ ਨਾਲ ਪ੍ਰਧਾਨ ਦਲਜੀਤ ਕੁਮਾਰ ਦੀ ਅਗਵਾਈ ਹੇਠ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ। ਜਿਸ ਵਿਚ ਲੱਗਭਗ 64 ਦੇ ਕਰੀਬ ਪਹਿਲਵਾਨਾਂ ਨੇ ਅਖਾੜੇ ਅੰਦਰ ਆਪਣੀ ਕੁਸ਼ਤੀ ਦੇ ਜੌਹਰ ਦਿਖਾਏ। ਇਸ ਮੌਕੇ ਛੋਟੀ ਰੁਮਾਲੀ ਦੀ ਕੁਸ਼ਤੀ ਜੱਸਾ ਉਟਾਲਾ ਅਤੇ ਤੀਰਥ ਪਹਿਲਵਾਨ ਦੇ ਵਿਚਕਾਰ ਹੋਈ ਜਿਸ ਵਿੱਚ ਦੋਵਾਂ ਦੀ ਕੁਸ਼ਤੀ ਬਰਾਬਰ ਰਹੀ। ਵੱਡੀ ਰੁਮਾਲੀ ਦੀ ਕੁਸ਼ਤੀ ਵਿੱਚ ਕਿਨੂੰ ਪਹਿਲਵਾਨ ਸੇਖਾ ਨੇ ਪਹਿਲਾ ਅਤੇ ਪ੍ਰਵੀਨ ਪਹਿਲਵਾਨ ਪਠਾਨਕੋਟ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਜਿਸ ਨੂੰ ਪ੍ਰਬੰਧਕਾਂ ਵੱਲੋਂ ਪੱਗਾਂ ਅਤੇ ਮਾਇਕ ਸਹਾਇਤਾ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਚੌਧਰੀ ਜਗਤ ਰਾਮ (ਰਿਟਾਇਰਡ ਡੀਐੱਸਪੀ),ਸਰਪੰਚ ਹਰਵਿੰਦਰ ਸਿੰਘ ਸਰਾਈਂ ਤੇ ਸਰਪੰਚ ਹਰਦੀਪ ਸਿੰਘ ਪੈਂਕੀ ਪਿੰਡ ਡੱਫਰ ਨੇ ਸਾਂਝੇ ਤੌਰ ਤੇ ਕੀਤੀ। ਉਕਤ ਆਗੂਆਂ ਨੇ ਕਿਹਾ ਇਹ ਅਜਿਹੇ ਪੇਂਡੂ ਖੇਡ ਮੇਲੇ ਹਨ ਜੋ ਆਪਸੀ ਭਾਈਚਾਰੇ ਦੀ ਸਾਂਝ ਨੂੰ ਮਜ਼ਬੂਤ ਰੱਖਦੇ ਹਨ,ਪਿੰਡਾਂ ਵਿੱਚ ਆਪਸੀ ਪਿਆਰ ਭਾਵਨਾ ਵਧਾਉਂਦੇ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੇ ਹਨ।ਇਸ ਮੌਕੇ ਮੁਨੀਸ਼,ਮਨਜੀਤ ਸਿੰਘ,ਕਮਲ,ਵਿਪਨ, ਗਗਨ, ਆਕਾਸ਼,ਮਨਿਲ ਆਸ਼ੂ,ਗੁਰਦਿਆਲ ਸਿੰਘ,ਜੋਗਿੰਦਰ ਸਿੰਘ,ਗੌਰਵ, ਗੁਰਨਿੰਦਰ ਸਿੰਘ,ਰਮੇਸ਼ਵਰ ਕੁਮਾਰ,ਕੁਲਵਿੰਦਰ ਸਿੰਘ,ਸੱਤੀ ਪਹਿਲਵਾਨ ,ਜੀਤਾ ਪਹਿਲਵਾਨ ,ਸੰਨੀ, ਵਿਵੇਕ, ਪ੍ਰਭਜੋਤ ਸਿੰਘ, ਸੁਖਬੀਰ ਸਿੰਘ ਆਦਿ ਹਾਜ਼ਰ ਸਨ ।

Related posts

Leave a Reply