ਕਿਰਤੀ ਕਿਸਾਨ ਯੂਨੀਅਨ ਵੱਲੋਂ ਬਾਬਾ ਬੰਦਾ ਸਿੰਘ ਬਹਾਦੁਰ ਜੀ ਦੇ 350ਵੇਂ ਜਨਮਦਿਨ ਨੂੰ ਸਮਰਪਿਤ ਕੀਤੀ ਜਾ ਰਹੀ ਵਿਸ਼ਾਲ ਕਿਸਾਨ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ

 
ਗੁਰਦਾਸਪੁਰ 25 ਅਕਤੂਬਰ ( ਅਸ਼ਵਨੀ ) : ਕਿਰਤੀ ਕਿਸਾਨ ਯੂਨੀਅਨ ਵੱਲੋਂ ਬਾਬਾ ਬੰਦਾ ਸਿੰਘ ਬਹਾਦੁਰ ਜੀ ਦੇ 350ਵੇਂ ਜਨਮਦਿਨ ਨੂੰ ਸਮਰਪਿਤ ਗੁਰਦਾਸ ਨੰਗਲ (ਗੁਰਦਾਸਪੁਰ) ਵਿਖੇ ਕੀਤੀ ਜਾ ਰਹੀ ਵਿਸ਼ਾਲ ਕਿਸਾਨ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ।ਵੱਖ-ਵੱਖ ਪਿੰਡਾਂ ਵਿੱਚੋਂ ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁੰਨ ਕਰਵਾਉਣਗੇ ਕਿਸਾਨ-ਮਜ਼ਦੂਰਾਂ ਦੀ ਵੱਡੀ ਸ਼ਮੂਲੀਅਤ।

ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਤਬੀਰ ਸਿੰਘ ਸੁਲਤਾਨੀ ਨੇ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਵਿੱਚ ਬਾਬਾ ਬੰਦਾ ਸਿੰਘ ਬਹਾਦੁਰ ਜੀ ਦਾ 350ਵਾਂ ਜਨਮਦਿਨ 26-27 ਅਕਤੂਬਰ ਨੂੰੰ ਦੀਨਾ(ਮੋਗਾ),ਰਾਹੋਂ (ਨਵਾਂਸ਼ਹਿਰ),ਸਰਹਿੰਦ(ਫਤਿਹਗੜ੍ਹ ਸਾਹਿਬ) ਤੇ ਗੁਰਦਾਸ ਨੰਗਲ (ਗੁਰਦਾਸਪੁਰ) ਵਿਖੇ ਮਨਾਇਆ ਜਾ ਰਿਹਾ ਹੈ।

ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ ਨੇ ਕਿਹਾ ਕਿ ਅੱਜ ਕੇਂਦਰ ਵਿੱਚ ਉਹਨਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਕੇਂਦਰ ਸਰਕਾਰ ਦੇਸ਼ ਵਿੱਚ ਇੱਕ ਪਾਸੇ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦੇ ਰਾਹ ਤੁਰੀ ਹੈ ਤਾਂ ਦੂਸਰੇ ਪਾਸੇ ਦੇਸ਼ ਵਿੱਚ ਸਾਰੀਆਂ ਘੱਟ-ਗਿਣਤੀਆਂ ਨੂੰ ਖਤਮ ਕਰਕੇ ਆਪਣੇ ਹਿੰਦੀ ਹਿੰਦੁਸਤਾਨ ਬਣਾਉਣ ਵਾਲੇ ਰਾਹ ਤੁਰੀ ਹੋਈ ਹੈ।ਹਾਲਾਤ ਬਿਲਕੁਲ ਪੰਜਾਬ ਨੂੰ ਮੁੜ ਉਸੇ ਦੌਰ ਵਿੱਚ ਲੈ ਗਿਆ ਹੈ ਜਦ ਦਿੱਲੀ ਦੇ ਤਖਤ ਤੇ ਔਰੰਗਜ਼ੇਬ ਬੈਠਾ ਸੀ ਤੇ ਪੰਜਾਬ ਸਮੇਤ ਪੂਰੇ ਭਾਰਤ ਤੇ ਜ਼ਬਰ-ਜ਼ੁਲਮ ਕਰ ਰਿਹਾ ਸੀ।ਉਹਨਾਂ ਕਿਹਾ ਕਿ ਪਰ ਪੰਜਾਬ ਸ਼ੁਰੂ ਤੋਂ ਹੀ ਦਿੱਲੀ ਦੀ ਈਨ ਮੰਨਣ ਤੋਂ ਆਕੀ ਰਿਹਾ ਹੈ, ਇਸ ਲਈ ਮੋਦੀ ਦੇ ਤਿੰਨ ਕਿਸਾਨੀ ਬਿੱਲਾਂ ਦਾ ਵਿਰੋਧ ਪੰਜਾਬ ਵਿੱਚ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਇਸ ਲਈ ਅੱਜ ਇਤਿਹਾਸ ਦੇ ਮਹਾਂਨਾਇਕ ਬੰਦਾ ਬਹਾਦੁਰ ਦੀ ਸੋਚ ਤੇ ਪਹਿਰਾ ਦੇਣ ਦੀ ਜਰੂਰਤ ਹੈ।

ਆਗੂਆਂ ਨੇ ਕਿਹਾ ਕਿ ਇਸ ਵਿਸ਼ਾਲ ਕਿਸਾਨੀ ਕਾਨਫਰੰਸ ਵਿੱਚ ਜਿੱਥੇ ਇੱਕ ਪਾਸੇ ਬਾਬਾ ਬੰਦਾ ਸਿੰਘ ਬਹਾਦੁਰ ਦੇ ਜੀਵਨ ਤੇ ਕੁਰਬਾਨੀ ਬਾਰੇ ਦੱਸਿਆ ਜਾਵੇਗਾ।ਤਾਂ ਦੂਸਰੇ ਪਾਸੇ ਪੰਜਾਬ ਵਿੱਚ ਮੌਜੂਦਾ ਹਾਲਤਾਂ ਉੱਪਰ ਵੀ ਚਰਚਾ ਕੀਤੀ ਜਾਵੇਗੀ।ਇਸ ਮੌਕੇ ਢਾਡੀ ਜੱਥਾ ਸਿੱਖ ਇਤਿਹਾਸ ਦੀਆਂ ਵਾਰਾਂ ਗਾ ਕੇ ਲੋਕਾਂ ਵਿੱਚ ਜ਼ਬਰ ਖਿਲਾਫ ਲੜ੍ਹਨ ਦੀ ਚਿਣਗ ਲਗਾਉਣਗੇ ਤਾਂ ਦੂਸਰੇ ਪਾਸੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਆਗੂਆਂ ਨੇ ਹੋਰਨਾਂ ਲੋਕਾਂ ਨੂੰ ਵੀ ਇਸ ਕਿਸਾਨੀ ਕਾਨਫਰੰਸ ਵਿੱਚ ਹੁੰਮ-ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ।ਇਸ ਮੌਕੇ ਸਲਵਿੰਦਰ ਸਿੰਘ, ਪਲਵਿੰਦਰ ਸਿੰਘ, ਚੰਨਣ ਸਿੰਘ ਦੋਰਾਂਗਲਾ, ਸਤਨਾਮ ਸਿੰਘ, ਆਦਿ ਹਾਜ਼ਿਰ ਹੋਏ। 

Related posts

Leave a Reply